ਗੁੜੀਆ ਮਰਡਰ ਕੇਸ ਦੀ ਗੁੱਥੀ ਸੁਲਝਾਉਣ ਆਈ ਇਹ ਲੇਡੀ ਸਿੰਘਮ, ਨਾਮ ''ਤੋਂ ਹੀ ਡਰਦੇ ਹਨ ਅੱਤਵਾਦੀ

07/24/2017 4:18:22 PM

ਸ਼ਿਮਲਾ— ਗੁੜੀਆ ਮਰਡਰ ਕੇਸ ਨੂੰ ਹੁਣ ਸੁਲਝਾਉਣ ਲਈ ਸੀ. ਬੀ. ਆਈ. ਤੇਜ਼ ਅਫਸਰ ਲੇਡੀ ਸਿੰਘਮ ਦਿੱਲੀ ਦਫਤਰ ਸਥਿਤ ਵਿਸ਼ੇਸ਼ ਅਪਰਾਧ ਸ਼ਾਖਾ ਦੀ ਡੀ. ਐੈੱਸ. ਪੀ. ਸੀਮਾ ਪਹੂਜਾ ਹੈ। ਇਨ੍ਹਾਂ ਨੂੰ ਕਈ ਗੰਭੀਰ ਜਾਂਚ ਲਈ ਜਾਣਿਆ ਜਾਂਦਾ ਹੈ। ਡੀ. ਐੈੱਸ. ਪੀ. ਸੀਮਾ ਪਾਹੂਜਾ ਨੂੰ ਸੀ. ਬੀ. ਆਈ. 'ਚ ਸ਼ਲਾਘਾਯੋਗ ਸੇਵਾਵਾਂ ਲਈ 15 ਅਗਸਤ, 2014 ਨੂੰ ਪੁਲਸ ਮੈਡਲ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਦਰਅਸਲ ਇਨ੍ਹਾਂ ਨੂੰ ਬਹੁ-ਚਰਚਿਤ ਗੁੜੀਆ ਮਰਡਰ ਮਾਮਲੇ ਦੀ ਗੁੱਥੀ ਨੂੰ ਸੁਲਝਾਉਣ ਲਈ ਖਾਸ ਤੌਰ 'ਤੇ ਸ਼ਿਮਲਾ ਭੇਜਿਆ ਗਿਆ ਹੈ।

PunjabKesari 
ਇਸ ਹੱਤਿਆ ਕਾਂਡ ਮਾਮਲੇ ਦੀ ਛਾਣਬੀਨ ਲਈ ਇਕੱਠੀ ਕੀਤੀ ਗਈ ਸੀ. ਬੀ. ਆਈ. ਦੀ ਵਿਸ਼ੇਸ਼ ਜਾਂਚ (ਐੱਸ. ਆਈ. ਟੀ) ਦੀ ਮਹਿਲਾ ਮੈਂਬਰ ਡੀ. ਐੈੱਸ. ਪੀ. ਸੀਮਾ ਪਾਹੂਜਾ ਨੇ ਕਿਹਾ ਹੈ ਕਿ ਹੁਣ ਅਸੀਂ ਆ ਗਏ ਹਾਂ, ਚਿੰਤਾ ਨਾ ਕਰੋ। ਉਹ ਬਾਕੀ ਟੀਮ ਮੈਂਬਰਾਂ ਨਾਲ ਬੀਤੇ ਐੈਤਵਾਰ ਨੂੰ ਲੱਗਭਗ ਸਾਢੇ 3 ਵਜੇ ਕਾਲੀਵਾੜੀ ਮੰਦਿਰ ਦੇ ਰਸਤੇ 'ਤੇ ਪੈਂਦੇ ਗ੍ਰੈਂਡ ਹੋਟਲ 'ਚ ਪਹੁੰਚੀ। ਦੱਸਿਆ ਜਾ ਰਿਹਾ ਹੈ ਕਿ ਸੀ. ਬੀ. ਆਈ ਦੀ ਐੱਸ. ਆਈ. ਟੀ. ਦੀ ਅਗਵਾਈ 'ਚ ਪੁਲਸ ਅਧਿਕਾਰੀ ਐੈੱਸ. ਐੈੱਸ. ਗਰੂਮ ਕਰ ਰਹੇ ਹਨ। ਜਿਨ੍ਹਾ ਨੇ ਰਾਜਾ ਭਾਈ ਦੇ ਖਿਲਾਫ ਇਕ ਹੱਤਿਆ ਮਾਮਲਾ ਦੀ ਜਾਂਚ ਤੋਂ ਇਲਾਵਾ ਕਈ ਹੋਰ ਸੰਵੇਦਨਸ਼ੀਲ ਮਾਮਲਿਆਂ ਦੀ ਛਾਣਬੀਨ ਕੀਤੀ ਹੈ। ਉਨ੍ਹਾਂ ਦੀ ਟੀਮ ਦੇ ਦੋ ਮੈਂਬਰ 'ਚ ਇਕ ਹੋਰ ਪੁਲਸ ਅਧਿਕਾਰੀ ਆਰ ਕੇ ਸੇਠੀ ਹਨ। ਬਾਕੀ ਲੱਗਭਗ 15 ਮੈਂਬਰਾਂ ਦੀ ਟੀਮ 'ਚ ਸੀ. ਬੀ. ਆਈ ਦੇ ਕਈ ਅਨੁਭਵੀ ਜਾਂਚ ਅਧਿਕਾਰੀ ਅਤੇ ਕਰਮਚਾਰੀ ਵੀ ਹਨ। 
ਸੀ. ਬੀ. ਆਈ. ਦੇ ਅਫਸਰ ਗੂਗਲ ਮੈਪ 'ਤੇ ਵੀ ਕੋਟਖਾਈ ਅਤੇ ਹਲਾਇਕਾ ਪਿੰਡ ਨੂੰ ਲੱਭਦੇ ਰਹੇ। ਹੋਟਲ ਦੇ ਸਵਾਗਤ ਕਮਰੇ 'ਚ ਸੀ. ਬੀ. ਆਈ. ਦੇ ਲੋਕ ਸ਼ਿਮਲਾ ਤੋਂ ਕੋਟਖਾਈ ਅਤੇ ਹਲਾਇਲਾ ਦੀ ਦੂਰੀ ਵੀ ਪੁੱਛ ਰਹੇ ਸਨ।


Related News