GST ਵਿਭਾਗ ''ਚ ਵੱਡਾ ਫੇਰਬਦਲ, CM ਰੇਖਾ ਨੇ 162 ਅਧਿਕਾਰੀਆਂ ਦਾ ਕੀਤਾ ਟਰਾਂਸਫਰ

Friday, Apr 24, 2026 - 02:58 PM (IST)

GST ਵਿਭਾਗ ''ਚ ਵੱਡਾ ਫੇਰਬਦਲ, CM ਰੇਖਾ ਨੇ 162 ਅਧਿਕਾਰੀਆਂ ਦਾ ਕੀਤਾ ਟਰਾਂਸਫਰ

ਨਵੀਂ ਦਿੱਲੀ- ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਆਪਣੇ ਅਚਾਨਕ ਨਿਰੀਖਣ 'ਚ 'ਗੰਭੀਰ ਬੇਨਿਯਮੀਆਂ' ਮਿਲਣ ਮਗਰੋਂ ਵਪਾਰ ਅਤੇ ਟੈਕਸ ਵਿਭਾਗ (ਜੀਐੱਸਟੀ) ਦੇ ਤਿੰਨ ਸਹਾਇਕ ਕਮਿਸ਼ਨਰਾਂ ਸਮੇਤ 162 ਅਧਿਕਾਰੀਆਂ ਦੇ ਤਬਾਦਲੇ ਦਾ ਹੁਕਮ ਦਿੱਤਾ ਹੈ। ਦਿੱਲੀ ਸਰਕਾਰ ਦੇ ਸ਼ੁੱਕਰਵਾਰ ਨੂੰ ਜਾਰੀ ਇਕ ਬਿਆਨ ਅਨੁਸਾਰ, ਇਨ੍ਹਾਂ ਅਧਿਕਾਰੀਆਂ 'ਚ 58 ਸੈਕਸ਼ਨ ਅਧਿਕਾਰੀ, 22 ਸਹਾਇਕ ਸੈਕਸ਼ਨ ਅਧਿਕਾਰੀ, 74 ਸੀਨੀਅਰ ਸਹਾਇਕ ਅਤੇ 5 ਜੂਨੀਅਰ ਸਹਾਇਕ ਸ਼ਾਮਲ ਹਨ।

ਰੇਖਾ ਗੁਪਤਾ ਨੇ 8 ਅਪ੍ਰੈਲ ਨੂੰ ਵਿਭਾਗ ਦੇ ਆਪਣੇ ਦੌਰੇ ਦੌਰਾਨ 'ਗੰਭੀਰ ਬੇਨਿਯਮੀਆਂ' ਦੇਖੀਆਂ ਸਨ, ਜੋ ਵੱਡੇ ਪੈਮਾਨੇ 'ਤੇ ਤਬਾਦਲਿਆਂ ਦਾ ਆਧਾਰ ਬਣੀਆਂ। ਬਿਆਨ 'ਚ ਕਿਹਾ ਗਿਆ ਹੈ,''ਇਸ ਸਖ਼ਤ ਕਾਰਵਾਈ ਦੇ ਅਧੀਨ, ਤਿੰਨ ਸਹਾਇਕ ਕਮਿਸ਼ਨਰਾਂ ਸਮੇਤ ਕੁੱਲ 162 ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਇਹ ਅਧਿਕਾਰੀ ਲੰਬੇ ਸਮੇਂ ਤੋਂ ਇਹ ਹੀ ਸਥਾਨ 'ਤੇ ਤਾਇਨਾਤ ਸਨ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News