GST ਨੂੰ ਲੈ ਕੇ ਗੁਜਰਾਤ ਵਿਧਾਨਸਭਾ ''ਚ ਹੰਗਾਮਾ, ਕਾਂਗਰਸ ਦੇ ਵਿਧਾਇਕ ਮੁਅੱਤਲ
Wednesday, Feb 28, 2018 - 06:10 PM (IST)

ਅਹਿਮਦਾਬਾਦ— ਗੁਜਰਾਤ ਵਿਧਾਨਸਭਾ 'ਚ ਇਨ੍ਹੀਂ ਦਿਨੀਂ ਬਜਟ ਸੈਸ਼ਨ ਚੱਲ ਰਿਹਾ ਹੈ। ਇਸ ਵਿਚਾਲੇ ਪ੍ਰਸ਼ਨਕਾਲ ਦੌਰਾਨ ਮੁੱਖ ਵਿਰੋਧੀ ਪਾਰਟੀ ਕਾਂਗਰਸ ਨੇ ਸਰਕਾਰ ਦੀਆਂ ਯੋਜਨਾਵਾਂ ਦਾ ਜ਼ਬਰਦਸਤ ਵਿਰੋਧ ਕੀਤਾ। ਉਥੇ ਹੀ ਵਿਰੋਧ ਵਿਚਾਲੇ ਕਾਂਗਰਸ ਦੇ ਆਗੂ ਪਰੇਸ਼ ਧਨਾਨੀ ਦਾ ਵਿਧਾਨਸਭਾ ਪ੍ਰਧਾਨ ਦੇ ਇਸ਼ਾਰੇ 'ਤੇ ਮਾਈਕ ਬੰਦ ਕਰਨ ਨੂੰ ਲੈ ਕੇ ਜ਼ਬਰਦਸਤ ਹੰਗਾਮਾ ਹੋ ਗਿਆ।
ਹੰਗਾਮੇ ਵਿਚਾਲੇ ਕਾਂਗਰਸ ਦੇ ਸਾਰੇ ਵਿਧਾਇਕ ਵਿਧਾਨਸਭਾ 'ਚ ਵੇਲ ਤਕ ਆ ਗਏ। ਕਾਂਗਰਸ ਨੇ ਸਾਰੇ ਵਿਧਾਇਕਾਂ ਨੂੰ ਪ੍ਰਧਾਨ ਰਜਿੰਦਰ ਤ੍ਰਿਵੇਦੀ ਨੇ ਅੱਜ ਸ਼ਾਮ ਤਕ ਦੇ ਵਿਧਾਨਸਭਾ ਕਾਰਜਵਾਹੀ ਤੋਂ ਮੁਅੱਤਲ ਕਰ ਦਿੱਤਾ।
ਕਾਂਗਰਸ ਨੇ ਹੰਗਾਮਾ ਕੀਤਾ ਕਿ ਪੈਟਰੋਲ ਡੀਜ਼ਲ 'ਤੇ ਜੀ. ਐਸ. ਟੀ. ਦੇ ਬਾਵਜੂਦ ਵੈਟ ਲਿਆ ਜਾਂਦਾ ਹੈ। ਇਸ ਮੁੱਦੇ 'ਤੇ ਸਰਕਾਰ ਨੂੰ ਘੇਰਦੇ ਹੋਏ ਹੰਗਾਮਾ ਕੀਤਾ ਗਿਆ। ਇਸ ਤੋਂ ਬਾਅਦ ਹੰਗਾਮਾ ਵਧਣ 'ਤੇ ਸਾਰੇ ਵਿਧਾਇਕਾਂ ਨੂੰ ਮੁਅੱਤਲ ਕਰ ਦਿੱਤਾ ਗਿਆ।
ਕਾਂਗਰਸ ਨੇ ਵਿਧਾਨਸਭਾ ਸਭਾ ਘਰ 'ਚ 'ਖੂਨ ਹੋਇਆ', ਭਾਈ ਖੂਨ ਹੋਇਆ ਦੇ ਨਾਅਰੇ ਲਗਾਏ। ਉਥੇ ਵਿਧਾਨਸਭਾ 'ਚੋਂ ਕੱਢੇ ਜਾਣ 'ਤੇ ਸਾਰੇ ਕਾਂਗਰਸੀ ਵਿਧਾਇਕਾਂ ਨੇ ਵਿਧਾਨਸਭਾ ਦੇ ਪ੍ਰਧਾਨ ਦੇ ਦਫਤਰ ਦਾ ਘੇਰਾਅ ਕੀਤਾ ਅਤੇ ਉਨ੍ਹਾਂ ਦੇ ਚੈਂਬਰ ਬਾਹਰ ਵਿਧਾਇਕਾਂ ਨੇ ਜੰਮ ਕੇ ਨਾਅਰੇਬਾਜ਼ੀ ਕੀਤੀ।
ਵਿਰੋਧੀ ਆਗੂ ਪਰੇਸ਼ ਧਨਾਨੀ ਦਾ ਕਹਿਣਾ ਹੈ ਕਿ ਇਸ ਮੁੱਦੇ 'ਤੇ ਸੰਸਦੀ ਨਿਯਮਾਂ ਮੁਤਾਬਕ ਪੂਰੀ ਤਰ੍ਹਾਂ ਨਾਲ ਵਿਚਾਰ ਵਟਾਂਦਰਾ ਕੀਤਾ ਜਾਣਾ ਚਾਹੀਦਾ ਹੈ। ਉਥੇ ਉਦਯੋਗ ਮੰਤਰੀ ਸੌਰਵ ਪਟੇਲ ਦਾ ਇਸ ਮੁੱਦੇ 'ਤੇ ਕਹਿਣਾ ਹੈ ਕਿ ਦੇਸ਼ 'ਚ ਕਾਂਗਰਸ ਸ਼ਾਸਤ ਸੂਬੇ 'ਚ ਵੀ ਪੈਟਰੋਲੀਅਮ ਮੰਤਰੀ ਨੇ ਪੈਟਰੋਲ, ਜੀ. ਐਸ. ਟੀ. ਅਤੇ ਡੀਜ਼ਲ 'ਤੇ ਜੀ. ਐਸ. ਟੀ. 'ਤੇ ਵੈਟ ਲਗਾਉਣ ਦੀ ਗੱਲ ਕਹੀ ਹੈ। ਪੰਜਾਬ, ਕੇਰਲ ਅਤੇ ਕਰਨਾਟਕ 'ਚ ਵੀ ਪੈਟਰੋਲ ਅਤੇ ਡੀਜ਼ਲ 'ਤੇ ਵੈਟ ਲਿਆ ਜਾਂਦਾ ਹੈ।