ਸੋਨਭੱਦਰ 'ਚ 3000 ਟਨ ਸੋਨਾ ਹੋਣ ਦੀ ਖਬਰ ਨੂੰ ਜੀ.ਐੱਸ.ਆਈ. ਨੇ ਕੀਤਾ ਖਾਰਿਜ

Saturday, Feb 22, 2020 - 08:35 PM (IST)

ਸੋਨਭੱਦਰ 'ਚ 3000 ਟਨ ਸੋਨਾ ਹੋਣ ਦੀ ਖਬਰ ਨੂੰ ਜੀ.ਐੱਸ.ਆਈ. ਨੇ ਕੀਤਾ ਖਾਰਿਜ

ਨਵੀਂ ਦਿੱਲੀ — ਭਾਰਤੀ ਭੂ ਵਿਗਿਆਨ ਸਰਵੇਖਣ ਨੇ ਸ਼ਨੀਵਾਰ ਨੂੰ ਦੱਸਿਆ ਕਿ ਉੱਤਰ ਪ੍ਰਦੇਸ਼ ਦੇ ਸੋਨਭੱਦਰ 'ਚ ਕਰੀਬ 3000 ਟਨ ਸੋਨੇ ਦਾ ਕੋਈ ਸੋਨੇ ਦਾ ਭੰਡਾਰ ਨਹੀਂ ਮਿਲਿਆ ਹੈ। ਜਿਵੇਂ ਕਿ ਇਕ ਜ਼ਿਲਾ ਖਨਨ ਅਧਿਕਾਰੀ ਨੇ ਦਾਅਵਾ ਕੀਤਾ ਸੀ। ਜੀ.ਐੱਸ.ਆਈ. ਦੇ ਜਨਰਲ ਡਾਇਰੈਕਟਰ ਐੱਮ. ਸ਼੍ਰੀਧਰ ਨੇ ਸ਼ਨੀਵਾਰ ਸ਼ਾਮ ਕੋਲਕਾਤਾ 'ਚ ਕਿਹਾ, 'ਜੀ.ਐੱਸ.ਆਈ. ਦੇ ਕਿਸੇ ਵਿਅਕਤੀ ਨੇ ਅਜਿਹਾ ਕੋਈ ਅੰਕੜਾ ਨਹੀਂ ਦਿੱਤਾ ਹੈ... ਜੀ.ਐੱਸ.ਆਈ. ਨੇ ਸੋਨਭੱਦਰ ਜ਼ਿਲੇ 'ਚ ਇੰਨੇ ਵੱਡੇ ਸੋਨੇ ਦਾ ਭੰਡਾਰ ਦਾ ਕੋਈ ਅੰਦਾਜਾ ਨਹੀਂ ਲਗਾਇਆ ਹੈ।
ਉਨ੍ਹਾਂ ਕਿਹਾ, 'ਅਸੀਂ ਸਰਵੇਖਣ ਕਰਨ ਤੋਂ ਬਾਅਦ ਕਿਸੇ ਧਾਤੂ ਦੇ ਸਰੋਤਾਂ ਦੇ ਸਬੰਧ 'ਚ ਸਾਡੇ ਰਾਜ ਦੀਆਂ ਇਕਾਈਆਂ ਨਾਲ ਸਾਂਝਾ ਕਰਦੇ ਹਨ... ਅਸੀਂ (ਜੀ.ਐੱਸ.ਆਈ.) 1998-99 ਅਤੇ 1999-20 'ਚ ਉਸ ਇਲਾਕੇ 'ਚ ਕੰਮ ਕੀਤਾ ਸੀ। ਸੂਚਨਾ ਅਤੇ ਅੱਗੇ ਦੀ ਜ਼ਰੂਰੀ ਕਾਰਵਾਈ ਲਈ ਰਿਪੋਰਟ ਉੱਤਰ ਪ੍ਰਦੇਸ਼ ਦੇ ਡੀ.ਜੀ.ਐੱਮ. ਨਾਲ ਸਾਂਝੀ ਕੀਤੀ ਗਈ ਸੀ।'


author

Inder Prajapati

Content Editor

Related News