ਬਰਾਤ ਲੈ ਕੇ ਜਾਣ ਵਾਲਾ ਸੀ ਲਾੜਾ ਪਰ ਐਨ ਮੌਕੇ ਪ੍ਰਸ਼ਾਸਨ ਨੇ ਰੁਕਵਾ ਦਿੱਤਾ ਵਿਆਹ

04/22/2016 3:03:26 PM

ਛੱਤਰਪੁਰ— ਮੱਧ ਪ੍ਰਦੇਸ਼ ਦੇ ਛੱਤਰਪੁਰ ਸ਼ਹਿਰ ''ਚ ਪ੍ਰਸ਼ਾਸਨ ਨੇ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਘਰਦਿਆਂ ਨੂੰ ਸਮਝਾ ਕੇ ਇਕ 8ਵੀਂ ਜਮਾਤ ਦੇ ਵਿਦਿਆਰਥੀ ਦਾ ਬਾਲ ਵਿਆਹ ਹੋਣ ਤੋਂ ਰੁਕਵਾ ਦਿੱਤਾ। ਪ੍ਰਾਪਤ ਜਾਣਕਾਰੀ ਮੁਤਾਬਕ ਸਿਵਲ ਲਾਈਨ ਥਾਣੇ ਅਧੀਨ ਪੈਂਦੇ ਚੌਬੇ ਕਾਲੋਨੀ ''ਚ ਇਕ ਪਰਿਵਾਰ ''ਚ 8ਵੀਂ ਜਮਾਤ ਦੇ ਵਿਦਿਆਰਥੀ ਦੇ ਵਿਆਹ ਦੀ ਪ੍ਰਸ਼ਾਸਨ ਨੂੰ ਜਾਣਕਾਰੀ ਮਿਲੀ ਸੀ। ਸੂਚਨਾ ਮਿਲਣ ''ਤੇ ਵੀਰਵਾਰ ਨੂੰ ਪੁਲਸ ਟੀਮ ਨਾਲ ਮੌਕੇ ''ਤੇ ਪੁੱਜੀ ਮਹਿਲਾ ਮਜ਼ਬੂਤੀਕਰਨ ਅਧਿਕਾਰੀ ਨੇ ਲਾੜੇ ਪੱਖ ਨੂੰ ਸਮਝਾ ਕੇ ਅਤੇ ਲਾੜੇ ਦੇ ਪਿਤਾ ਤੋਂ ਸੰਕਲਪ ਪੱਤਰ ਭਰਵਾ ਕੇ ਵਿਆਹ ਰੁਕਵਾ ਦਿੱਤਾ।
ਸੂਤਰਾਂ ਨੇ ਦੱਸਿਆ ਕਿ ਜਮਾਤ 8ਵੀਂ ਦੇ ਵਿਦਿਆਰਥੀ ਰਾਜਿੰਦਰ ਦੀ ਬਰਾਤ ਜੇਨਵਾ ਪਿੰਡ ਜਾਣ ਵਾਲੀ ਸੀ। ਰਾਜਿੰਦਰ ਦਾ ਵਿਆਹ ਰੁਕਵਾਉਣ ਲਈ ਮਹਿਲਾ ਮਜ਼ਬੂਤੀਕਰਨ ਅਧਿਕਾਰੀ ਸਵਿਤਾ ਸਿਵਲ ਲਾਈਨ ਪੁਲਸ ਨਾਲ ਪਹੁੰਚ ਗਈ। ਰਾਜਿੰਦਰ ਦੀ ਉਮਰ ਸਿਰਫ 18 ਸਾਲ ਹੋਣ ਦੀ ਸੂਚਨਾ ਸੀ, ਇਸ ਲਈ ਅਧਿਕਾਰੀਆਂ ਨੇ ਉਸ ਦੇ ਪਿਤਾ ਰਾਮਪ੍ਰਸਾਦ ਕੁਸ਼ਵਾਹਾ ਤੋਂ ਉਸ ਦਾ ਵਿਆਹ ਰੁਕਵਾਉਣ ਦੀ ਅਪੀਲ ਕੀਤੀ। ਇਸ ''ਤੇ ਉਨ੍ਹਾਂ ਨੇ ਵਿਆਹ ਕਰਾਉਣ ਤੋਂ ਇਨਕਾਰ ਕਰ ਦਿੱਤਾ। ਅਧਿਕਾਰੀਆਂ ਨੇ ਰਾਜਿੰਦਰ ਦੇ ਮਾਤਾ-ਪਿਤਾ ਤੋਂ ਸਹੁੰ ਪੱਤਰ ਵੀ ਭਰਵਾਇਆ ਕਿ ਉਹ ਆਪਣੇ ਬੇਟੇ ਦਾ ਵਿਆਹ 21 ਸਾਲ ਦੀ ਉਮਰ ਵਿਚ ਹੀ ਕਰਨ।


Tanu

News Editor

Related News