ਬਰਾਤ ਲੇਟ ਹੋਣ ''ਤੇ ਜੁਰਮਾਨਾ ! ਲਾੜੇ ਨੇ ਡਰਾਈਵਰ ਨੂੰ ਪਾਈਆਂ ਭਾਜੜਾਂ, ਹੋਸ਼ ਉਡਾਏਗਾ ਪੂਰਾ ਮਾਮਲਾ
Sunday, May 10, 2026 - 11:48 AM (IST)
ਨਵੀਂ ਦਿੱਲੀ- ਦਿੱਲੀ 'ਚ ਇਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਬਰਾਤ ਲੈ ਕੇ ਜਾ ਰਹੀ ਬੱਸ ਦੇ ਰਸਤੇ 'ਚ ਖਰਾਬ ਹੋਣ ਅਤੇ ਦੇਰੀ ਨਾਲ ਪਹੁੰਚਣ ਕਾਰਨ ਲਾੜੀ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਦਿੱਲੀ ਕੰਜ਼ਿਊਮਰ ਕਮਿਸ਼ਨ ਨੇ ਇਸ ਮਾਮਲੇ ਨੂੰ ਸੇਵਾ 'ਚ ਗੰਭੀਰ ਕਮੀ ਮੰਨਦਿਆਂ ਬੱਸ ਸਰਵਿਸ ਦੇਣ ਵਾਲੀ ਕੰਪਨੀ 'ਤੇ ਵਿਆਜ ਸਮੇਤ 64 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਹੈ।
ਸ਼ਿਕਾਇਤਕਰਤਾ ਨੇ 8 ਦਸੰਬਰ, 2022 ਨੂੰ ਆਪਣੀ ਬਰਾਤ ਦਿੱਲੀ ਤੋਂ ਯੂਪੀ ਦੇ ਬੁਲੰਦਸ਼ਹਿਰ ਲਿਜਾਣ ਲਈ ਇਕ ਬੱਸ ਬੁੱਕ ਕੀਤੀ ਸੀ। ਬੱਸ ਦੀ ਬੁਕਿੰਗ 18,500 ਰੁਪਏ 'ਚ ਤੈਅ ਹੋਈ ਸੀ, ਜਿਸ 'ਚੋਂ 14,000 ਰੁਪਏ ਪਹਿਲਾਂ ਹੀ ਅਦਾ ਕੀਤੇ ਜਾ ਚੁੱਕੇ ਸਨ। ਬੱਸ ਨੂੰ ਦੁਪਹਿਰ 2:30 ਵਜੇ ਪਹੁੰਚਣਾ ਸੀ, ਪਰ ਉਹ 2 ਘੰਟੇ ਲੇਟ ਪਹੁੰਚੀ, ਜਿਸ ਕਾਰਨ ਰਿਸ਼ਤੇਦਾਰਾਂ ਨੂੰ ਕਾਫੀ ਪਰੇਸ਼ਾਨੀ ਹੋਈ। ਪਰੇਸ਼ਾਨੀ ਇੱਥੇ ਹੀ ਖਤਮ ਨਹੀਂ ਹੋਈ। ਦੋਸ਼ ਹੈ ਕਿ ਬੱਸ ਨੇ ਤੈਅ ਰਸਤੇ ਦੀ ਬਜਾਏ ਲੰਬਾ ਰੂਟ ਲਿਆ ਅਤੇ ਰਾਤ ਦੇ ਸਮੇਂ ਵਿਚਾਲੇ ਰਸਤੇ 'ਚ ਹੀ ਖਰਾਬ ਹੋ ਗਈ। ਉਸ ਵੇਲੇ ਬਰਾਤ ਆਪਣੀ ਮੰਜ਼ਿਲ ਤੋਂ ਕਰੀਬ 58 ਕਿਲੋਮੀਟਰ ਦੂਰ ਸੀ। ਲਾੜੇ ਨੂੰ ਅੱਧੀ ਰਾਤ ਨੂੰ ਦੂਜੀ ਗੱਡੀ ਦਾ ਪ੍ਰਬੰਧ ਕਰਨਾ ਪਿਆ ਅਤੇ ਬਰਾਤ ਦੇਰ ਰਾਤ ਲਗਭਗ 3 ਵਜੇ ਵਿਆਹ ਵਾਲੀ ਥਾਂ ਪਹੁੰਚੀ, ਜਿਸ ਕਾਰਨ ਵਿਆਹ ਦੀਆਂ ਰਸਮਾਂ 'ਚ ਕਾਫੀ ਦੇਰੀ ਹੋਈ।
ਕਮਿਸ਼ਨ ਦੀ ਪ੍ਰਧਾਨ ਦਿਵਿਆ ਜੋਤੀ ਜੈਪੁਰੀਆ ਅਤੇ ਮੈਂਬਰ ਰਸ਼ਮੀ ਬੰਸਲ ਦੀ ਬੈਂਚ ਨੇ ਕਿਹਾ ਕਿ ਵਿਆਹ ਵਰਗੇ ਸਮਾਗਮ ਸਮੇਂ ਦੇ ਲਿਹਾਜ਼ ਨਾਲ ਬਹੁਤ ਸੰਵੇਦਨਸ਼ੀਲ ਹੁੰਦੇ ਹਨ। ਅਜਿਹੇ ਮੌਕਿਆਂ 'ਤੇ ਹੋਣ ਵਾਲੀ ਦੇਰੀ ਪਰਿਵਾਰ ਲਈ ਮਾਨਸਿਕ ਤਣਾਅ ਅਤੇ ਸਮਾਜਿਕ ਸ਼ਰਮਿੰਦਗੀ ਦਾ ਕਾਰਨ ਬਣਦੀ ਹੈ ।ਅਦਾਲਤ ਨੇ ਬੱਸ ਆਪਰੇਟਰ ਨੂੰ ਪੀੜਤ ਨੂੰ 14,000 ਰੁਪਏ ਕਿਰਾਇਆ ਵਾਪਸ ਕੀਤਾ ਜਾਵੇ। ਇਸ ਰਕਮ 'ਤੇ 6 ਫੀਸਦੀ ਵਿਆਜ ਦਿੱਤਾ ਜਾਵੇ। ਮਾਨਸਿਕ ਪਰੇਸ਼ਾਨੀ ਲਈ 50,000 ਰੁਪਏ ਵਾਧੂ ਮੁਆਵਜ਼ਾ ਦਿੱਤਾ ਜਾਵੇ। ਜੇਕਰ 30 ਦਿਨਾਂ ਦੇ ਅੰਦਰ ਭੁਗਤਾਨ ਨਹੀਂ ਕੀਤਾ ਜਾਂਦਾ, ਤਾਂ 9 ਫੀਸਦੀ ਵਿਆਜ ਦੇਣਾ ਪਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
