ਕੀ ਸੱਚੀ 21 ਜੂਨ ਨੂੰ ਗਾਇਬ ਹੋ ਜਾਂਦੈ ਪਰਛਾਵਾਂ? ਜਾਣੋ 'ਜ਼ੀਰੋ ਸ਼ੈਡੋ ਡੇਅ' ਦਾ ਰਹੱਸ

Friday, Jun 19, 2026 - 03:57 PM (IST)

ਕੀ ਸੱਚੀ 21 ਜੂਨ ਨੂੰ ਗਾਇਬ ਹੋ ਜਾਂਦੈ ਪਰਛਾਵਾਂ? ਜਾਣੋ 'ਜ਼ੀਰੋ ਸ਼ੈਡੋ ਡੇਅ' ਦਾ ਰਹੱਸ

ਵੈੱਬ ਡੈਸਕ : ਖਗੋਲੀ ਘਟਨਾਵਾਂ 'ਚ ਦਿਲਚਸਪੀ ਰੱਖਣ ਵਾਲਿਆਂ ਲਈ 21 ਜੂਨ ਦਾ ਦਿਨ ਬਹੁਤ ਖਾਸ ਹੋਣ ਵਾਲਾ ਹੈ। ਇਸ ਸਾਲ 2026 'ਚ 21 ਜੂਨ ਯਾਨੀ ਐਤਵਾਰ ਨੂੰ ਸਾਲ ਦਾ ਸਭ ਤੋਂ ਲੰਬਾ ਦਿਨ ਰਹਿਣ ਵਾਲਾ ਹੈ, ਜਦੋਂ ਸੂਰਜ ਦੀ ਰੌਸ਼ਨੀ ਧਰਤੀ ਉੱਤੇ ਰਿਕਾਰਡ ਤੋੜ ਸਮੇਂ ਲਈ ਰਹੇਗੀ। ਭਾਰਤ ਵਿਚ ਇਸ ਦਿਨ ਧੁੱਪ ਕਰੀਬ 13 ਘੰਟੇ 58 ਮਿੰਟ ਲਈ ਰਹੇਗੀ, ਯਾਨੀ ਕਰੀਬ 14 ਘੰਟੇ ਤੱਕ ਰੌਸ਼ਨੀ ਹੀ ਰਹੇਗੀ। ਇਸ ਦਿਲਚਸਪ ਘਟਨਾ ਦੇ ਪਿੱਛੇ ਦੁਪਹਿਰ ਵੇਲੇ ਇੱਕ ਵਕਤ ਅਜਿਹਾ ਵੀ ਆਉਂਦਾ ਹੈ, ਜਦੋਂ ਤੁਹਾਡਾ ਪਰਛਾਵਾਂ ਵੀ ਤੁਹਾਡਾ ਸਾਥ ਛੱਡ ਦਿੰਦਾ ਹੈ।

ਸਾਲ ਦੇ ਇਸ ਸਭ ਤੋਂ ਵੱਡੇ ਦਿਨ ਦੇ ਪਿੱਛੇ ਬ੍ਰਹਿਮੰਡ ਦਾ ਸਿੱਧਾ ਤੇ ਦਿਲਚਸਪ ਨਿਯਮ ਕੰਮ ਕਰਦਾ ਹੈ। ਇਸ ਦਿਨ ਧਰਤੀ ਪੁਲਾੜ ਵਿਚ ਸੂਰਜ ਦੇ ਚੱਕਰ ਤਾਂ ਕੱਟਦੀ ਹੈ, ਪਰ ਉਹ ਬਿਲਕੁਲ ਸਿੱਧੀ ਹੋਣ ਦੀ ਬਜਾਏ ਆਪਣੀ ਧੁਰੀ 'ਤੇ ਸਾਢੇ 23 ਡਿਗਰੀ ਝੁਕੀ ਹੋਈ ਹੈ। ਧਰਤੀ ਦੇ ਇਸੇ ਝੁਕਾਅ ਤੇ ਸੂਰਜ ਦੀ ਪਰਿਕਰਮਾ ਦੇ ਤਾਲਮੇਲ ਕਾਰਨ ਹੀ ਧਰਤੀ ਉੱਤੇ ਵੱਖ-ਵੱਖ ਮੌਸਮ ਬਦਲਦੇ ਹਨ ਤੇ ਸਾਲ ਭਰ 'ਚ ਦਿਨ ਤੇ ਰਾਤ ਦੀ ਮਿਆਦ 'ਚ ਫਰਕ ਦੇਖਣ ਨੂੰ ਮਿਲਦਾ ਹੈ।

ਕਰਕ ਰੇਖਾ 'ਤੇ ਸਿੱਧੀ ਪੈਂਦੀ ਹੈ ਧੁੱਪ
ਨਾਸਾ ਦੇ ਖਗੋਲ ਵਿਗਿਆਨੀਆਂ ਅਨੁਸਾਰ 21 ਜੂਨ ਨੂੰ ਧਰਤੀ ਦਾ ਉੱਤਰੀ ਗੋਲਾਰਧ ਸੂਰਜ ਵੱਲ ਸਭ ਤੋਂ ਵੱਧ ਝੁਕਿਆ ਹੁੰਦਾ ਹੈ। ਇਸ ਕਾਰਨ ਸੂਰਜ ਦੀਆਂ ਸਿੱਧੀਆਂ ਕਿਰਨਾਂ ਭੂ-ਮੱਧ ਰੇਖਾ ਦੇ ਉੱਤਰ ਵਿਚ ਸਥਿਤ ਕਰਕ ਰੇਖਾ (Tropic of Cancer) 'ਤੇ ਬਿਲਕੁਲ ਸਿੱਧੀਆਂ 90 ਡਿਗਰੀ ਦੇ ਕੋਣ 'ਤੇ ਪੈਂਦੀਆਂ ਹਨ। ਭਾਰਤ, ਅਮਰੀਕਾ, ਯੂਰਪ ਤੇ ਏਸ਼ੀਆ ਦੇ ਕਈ ਦੇਸ਼ ਇਸੇ ਹਿੱਸੇ ਵਿਚ ਹੋਣ ਕਾਰਨ ਇੱਥੇ ਸਭ ਤੋਂ ਜ਼ਿਆਦਾ ਸਮਾਂ ਸੂਰਜ ਦੀ ਰੌਸ਼ਨੀ ਰਹਿੰਦੀ ਹੈ।

ਸਭ ਤੋਂ ਲੰਬਾ ਦਿਨ ਤੇ ਸਭ ਤੋਂ ਛੋਟੀ ਰਾਤ
ਕਰਕ ਰੇਖਾ 'ਤੇ ਸੂਰਜ ਬਿਲਕੁਲ ਸਿੱਧਾ ਹੋਣ ਕਰਕੇ ਉਹ ਅਸਮਾਨ ਵਿਚ ਬਹੁਤ ਉਚਾਈ 'ਤੇ ਦਿਖਾਈ ਦਿੰਦਾ ਹੈ, ਜਿਸ ਕਾਰਨ ਸੂਰਜ ਨੂੰ ਅਸਤ ਹੋਣ ਵਿਚ ਆਮ ਦਿਨਾਂ ਨਾਲੋਂ ਵੱਧ ਸਮਾਂ ਲੱਗਦਾ ਹੈ। ਭਾਰਤ ਵਿਚ 21 ਜੂਨ ਨੂੰ ਦਿਨ ਦੀ ਲੰਬਾਈ ਕਰੀਬ 14 ਘੰਟੇ ਹੁੰਦੀ ਹੈ, ਜਦਕਿ ਰਾਤ ਸਿਰਫ 10 ਤੋਂ 11 ਘੰਟੇ ਦੀ ਹੀ ਰਹਿ ਜਾਂਦੀ ਹੈ, ਜਿਸ ਨੂੰ ਸਾਲ ਦੀ ਸਭ ਤੋਂ ਛੋਟੀ ਰਾਤ ਵੀ ਕਿਹਾ ਜਾਂਦਾ ਹੈ।

ਕੀ ਸੱਚਮੁੱਚ ਗਾਇਬ ਹੋ ਜਾਂਦਾ ਹੈ ਪਰਛਾਵਾਂ?
ਇਸ ਦਿਨ ਜਦੋਂ ਦੁਪਹਿਰ ਵੇਲੇ ਸੂਰਜ ਦੀਆਂ ਕਿਰਨਾਂ ਸਿੱਧੀਆਂ ਸਿਰ ਦੇ ਉੱਪਰ (90 ਡਿਗਰੀ ਕੋਣ 'ਤੇ) ਹੁੰਦੀਆਂ ਹਨ ਤਾਂ ਜ਼ਮੀਨ 'ਤੇ ਪਰਛਾਵਾਂ ਬਿਲਕੁਲ ਗਾਇਬ ਹੋ ਜਾਂਦਾ ਹੈ ਕਿਉਂਕਿ ਉਹ ਪੈਰਾਂ ਦੇ ਹੇਠਾਂ ਛਿਪ ਜਾਂਦਾ ਹੈ। ਵਿਗਿਆਨ ਦੀ ਭਾਸ਼ਾ ਵਿਚ ਇਸ ਨੂੰ 'ਜ਼ੀਰੋ ਸ਼ੈਡੋ ਡੇ' (Zero Shadow Day) ਕਿਹਾ ਜਾਂਦਾ ਹੈ, ਹਾਲਾਂਕਿ ਇਹ ਨਜ਼ਾਰਾ ਸਿਰਫ ਕੁਝ ਦੇਰ ਲਈ ਹੀ ਹੁੰਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News