'ਗ੍ਰਹਿਲਕਸ਼ਮੀ' ਸਕੀਮ ਦੀ ਕਰਨਾਟਕ 'ਚ ਸ਼ੁਰੂਆਤ, 1.35 ਕਰੋੜ ਔਰਤਾਂ ਦੇ ਖਾਤੇ 'ਚ ਹਰ ਮਹੀਨੇ ਆਉਣਗੇ 2 ਹਜ਼ਾਰ ਰੁਪਏ

Wednesday, Jul 19, 2023 - 02:23 PM (IST)

'ਗ੍ਰਹਿਲਕਸ਼ਮੀ' ਸਕੀਮ ਦੀ ਕਰਨਾਟਕ 'ਚ ਸ਼ੁਰੂਆਤ, 1.35 ਕਰੋੜ ਔਰਤਾਂ ਦੇ ਖਾਤੇ 'ਚ ਹਰ ਮਹੀਨੇ ਆਉਣਗੇ 2 ਹਜ਼ਾਰ ਰੁਪਏ

ਨੈਸ਼ਨਲ ਡੈਸਕ- ਕਾਂਗਰਸ ਪਾਰਟੀ ਵਲੋਂ ਅੱਜ ਦੇਸ਼ ਅਤੇ ਦੁਨੀਆ 'ਚ ਇਕ ਨਵਾਂ ਇਤਿਹਾਸ ਰਚਣ ਦੀ ਸ਼ੁਰੂਆਤ ਹੋਵੇਗੀ। ਕਰਨਾਟਕ 'ਚ ਭਾਰਤੀ ਰਾਸ਼ਟਰੀ ਕਾਂਗਰਸ ਦੀ ਸਰਕਾਰ 'ਗ੍ਰਹਿਲਕਸ਼ਮੀ' ਕਾਂਗਰਸ ਗਾਰੰਟੀ ਸਕੀਮ ਦੀ ਸ਼ੁਰੂਆਤ ਅੱਜ ਯਾਨੀ ਬੁੱਧਵਾਰ ਨੂੰ 5  ਵਜੇ ਕਰੇਗੀ। ਇਸ ਸੰਬੰਧੀ ਕਾਂਗਰਸ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੇ ਦੱਸਿਆ ਕਿ ਇਹ ਦੇਸ਼ ਅਤੇ ਦੁਨੀਆ ਦੀ ਸਭ ਤੋਂ ਵੱਡੀ 'ਮਹਿਲਾ ਡਾਇਰੈਕਟ ਬੇਨੇਫਿਟ ਟਰਾਂਸਫ਼ਰ (ਡੀਬੀਟੀ) ਸਕੀਮ' ਹੈ। ਕਰਨਾਟਕ ਚੋਣ ਤੋਂ ਪਹਿਲਾਂ ਮਲਿਕਾਰਜੁਨ ਖੜਗੇ ਅਤੇ ਰਾਹੁਲ ਗਾਂਧੀ ਨੇ ਮਹਿੰਗਾਈ ਨਾਲ ਲੜਨ ਲਈ ਔਰਤਾਂ ਨੂੰ ਤਾਕਤ ਦੇਣ ਦੀ ਅਪੀਲ ਕੀਤੀ ਸੀ। ਵਿਰੋਧੀ ਧਿਰ ਦੇ ਨੇਤਾ ਅਤੇ ਮੌਜੂਦਾ ਮੁੱਖ ਮੰਤਰੀ, ਸਿੱਧਰਮਈਆ, ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਤੇ ਉੱਪ ਮੁੱਖ ਮੰਤਰੀ, ਡੀ.ਕੇ. ਸ਼ਿਵਕੁਮਾਰ ਅਤੇ ਕਾਂਗਰਸ ਦੇ ਇਕ-ਇਕ ਨੇਤਾ ਅਤੇ ਵਰਕਰ ਨੇ ਇਸ ਨੂੰ ਇਕ ਮਿਸ਼ਨ ਵਜੋਂ ਲਿਆ। ਔਰਤਾਂ ਨਾਲ ਵਿਆਪਕ ਚਰਚਾ ਹੋਈ। ਸਾਫ਼ ਤੌਰ 'ਤੇ ਸਾਹਮਣੇ ਆਇਆ ਕਿ ਕਰਨਾਟਕ ਅਤੇ ਦੇਸ਼ ਦੀਆਂ ਔਰਤਾਂ ਭਾਜਪਾ ਨਿਰਮਿਤ ਮਹਿੰਗਾਈ ਨਾਲ ਪੀੜਤ ਹੈ। 400 ਦਾ ਗੈਸ ਸਿਲੰਡਰ 1150 ਦਾ ਹੋ ਗਿਆ। ਖਾਣ ਦਾ ਤੇਲ 200 ਰੁਪਏ ਪ੍ਰਤੀ ਲਿਟਰ ਹੋ ਗਿਆ। ਦਾਲਾਂ 150 ਤੋਂ 200 ਰੁਪਏ ਪ੍ਰਤੀ ਕਿਲੋ ਹੋ ਗਈਆਂ। ਇਸ ਸਥਿਤੀ ਨੂੰ ਦੇਖਦੇ ਹੋਏ ਫ਼ੈਸਲਾ ਹੋਇਆ ਕਿ ਗ੍ਰਹਿਲਕਸ਼ਮੀ ਸਕੀਮ ਨਾਲ ਹਰ ਮਹੀਨੇ ਹਰ ਘਰ ਦੀ ਮਹਿਲਾ ਮੁਖੀਆ ਦੇ ਖਾਤੇ 'ਚ ਕਾਂਗਰਸ ਦੀ ਸਰਕਾਰ 2 ਹਜ਼ਾਰ ਰੁਪਏ ਦੇਵੇਗੀ। ਇਹ ਸੁਫ਼ਨਾ ਅੱਜ ਪੂਰਾ ਹੋ ਰਿਹਾ ਹੈ, ਜਦੋਂ ਸਕੀਮ ਦੀ ਰਜਿਸਟਰੇਸ਼ਨ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ।

ਗ੍ਰਹਿਲਕਸ਼ਮੀ ਸਕੀਮ ਨਾਲ ਜੁੜੇ ਕੁਝ ਬਿੰਦੂ

  • ਦੁਨੀਆ ਦੀ ਸਭ ਤੋਂ ਵੱਡੀ ਮਹਿਲਾ ਡੀਬੀਟੀ ਸਕੀਮ- ਗ੍ਰਹਿਲਕਸ਼ਮੀ ਨਾਲ ਹਰ ਘਰ ਦੀ ਮਹਿਲਾ ਮੁਖੀਆ ਦੇ ਖਾਤੇ 'ਚ ਕਰਨਾਟਕ ਦੀ ਕਾਂਗਰਸ ਸਰਕਾਰ ਹਰ ਮਹੀਨੇ 2 ਹਜ਼ਾਰ ਰੁਪਏ ਜਮ੍ਹਾ ਕਰੇਗੀ। ਇਨਕਮ ਟੈਕਸ ਅਤੇ ਜੀ.ਐੱਸ.ਟੀ. ਦੇਣ ਵਾਲੇ ਘਰਾਂ ਨੂੰ ਛੱਡ ਕੇ ਇਹ ਸਕੀਮ ਜਾਤੀ ਅਤੇ ਧਰਮ ਦੇ ਬੰਧਨ ਤੋੜ ਕੇ ਸਾਰਿਆਂ ਲਈ ਹੈ। 
  • ਗ੍ਰਹਿਲਕਸ਼ਮੀ ਦਾ ਪੈਸਾ ਔਰਤਾਂ ਦੇ ਖਾਤੇ 'ਚ 15 ਤੋਂ 20 ਅਗਸਤ ਦਰਮਿਆਨ ਜਾਣਾ ਸ਼ੁਰੂ ਹੋ ਜਾਵੇਗਾ। ਰਜਿਸਟਰੇਸ਼ਨ ਲਈ ਇਕ ਮਹੀਨਾ ਰੱਖਿਆ ਗਿਆ ਹੈ ਪਰ ਰਜਿਸਟਰੇਸ਼ਨ ਦੀ ਪ੍ਰਕਿਰਿਆ ਲਗਾਤਾਰ ਜਾਰੀ ਰਹੇਗੀ।
  • ਇਸ ਸਾਲ ਗ੍ਰਹਿਲਕਸ਼ਮੀ ਸਕੀਮ ਦਾ ਪੈਸਾ 1,11,00,000 (1.11 ਕਰੋੜ) ਔਰਤਾਂ ਨੂੰ ਮਿਲੇਗਾ। ਇਸ ਲਈ ਇਸ ਸਾਲ 18 ਹਜ਼ਾਰ ਕਰੋੜ ਦਾ ਬਜਟ ਪ੍ਰਬੰਧ ਰੱਖਿਆ ਗਿਆ ਹੈ। ਅਗਲੇ ਸਾਲ ਗ੍ਰਹਿਲਕਸ਼ਮੀ ਦਾ ਲਾਭ ਲੈਣ ਵਾਲੀਆਂ ਔਰਤਾਂ ਦੀ ਗਿਣਤੀ 1,35,00,000 (1.35 ਕਰੋੜ) ਹੋ ਜਾਵੇਗੀ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News