ਜੰਮੂ ਕਸ਼ਮੀਰ ਦੇ ਰਾਮਬਨ ''ਚ ਪੁਲਸ ਚੌਕੀ ''ਤੇ ਗ੍ਰਨੇਡ ਹਮਲਾ

Tuesday, Aug 02, 2022 - 12:16 PM (IST)

ਰਾਮਬਨ/ਜੰਮੂ (ਭਾਸ਼ਾ)- ਜੰਮੂ ਕਸ਼ਮੀਰ ਦੇ ਰਾਮਬਨ ਜ਼ਿਲ੍ਹੇ 'ਚ ਇਕ ਪੁਲਸ ਚੌਕੀ 'ਤੇ ਅੱਤਵਾਦੀਆਂ ਨੇ ਮੰਗਲਵਾਰ ਸਵੇਰੇ ਗ੍ਰਨੇਡ ਸੁੱਟਿਆ, ਜਿਸ ਤੋਂ ਬਾਅਦ ਪੁਲਸ ਨੇ ਇਲਾਕੇ ਦੀ ਘੇਰਾਬੰਦੀ ਕਰ ਕੇ ਤਲਾਸ਼ ਮੁਹਿੰਮ ਚਲਾਈ। ਸੂਤਰਾਂ ਨੇ ਦੱਸਿਆ ਕਿ ਗ੍ਰਨੇਡ ਪੁਲਸ ਚੌਕੀ ਦੀ ਛੱਤ 'ਤੇ ਜਾ ਕੇ ਡਿੱਗਿਆ ਅਤੇ ਉਸ 'ਚ ਵਿਸਫ਼ੋਟ ਹੋ ਗਿਆ। ਇਸ 'ਚ ਕੋਈ ਜ਼ਖ਼ਮੀ ਨਹੀਂ ਹੋਇਆ। ਐਡੀਸ਼ਨਲ ਪੁਲਸ ਜਨਰਲ ਇੰਸਪੈਕਟਰ ਮੁਕੇਸ਼ ਸਿੰਘ ਨੇ ਕਿਹਾ,''ਪੁਲਸ ਚੌਕੀ ਇੰਡ ਦੇ ਕੰਪਲੈਕਸ ਕੋਲ ਇਕ ਗ੍ਰਨੇਡ ਧਮਾਕਾ ਹੋਇਆ ਹੈ। ਇਹ ਸਥਾਨ ਗੂਲ ਥਾਣੇ ਦੇ ਅਧੀਨ ਆਉਂਦਾ ਹੈ।''

ਇਹ ਵੀ ਪੜ੍ਹੋ : ਜੰਮੂ 'ਚ ਕੰਟਰੋਲ ਰੇਖਾ ਨੇੜੇ ਸ਼ੱਕੀ ਡਰੋਨ 'ਤੇ BSF ਨੇ ਕੀਤੀ ਗੋਲੀਬਾਰੀ

ਇਸ ਤੋਂ ਪਹਿਲਾਂ ਪੁਲਸ ਸੂਤਰਾਂ ਨੇ ਦੱਸਿਆ ਸੀ ਕਿ ਪੁਲਸ ਚੌਕੀ 'ਤੇ ਇਕ ਦੇਸੀ ਬੰਬ ਸੁੱਟਿਆ ਗਿਆ। ਸਿੰਘ ਨੇ ਦੱਸਿਆ ਕਿ 'ਜੰਮੂ ਕਸ਼ਮੀਰ ਗਜਨਵੀ ਫ਼ੋਰਸ' (ਜੇ.ਕੇ.ਜੀ.ਐੱਫ.) ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਮੁਹਿੰਮ ਸਮੂਹ (ਐੱਸ.ਓ.ਜੀ.) ਅਤੇ ਫ਼ੌਜ ਦੇ ਦਲਾਂ ਨੇ ਇਲਾਕੇ ਦੀ ਘੇਰਾਬੰਦੀ ਕਰ ਲਈ ਹੈ ਅਤੇ ਤਲਾਸ਼ ਮੁਹਿੰਮ ਸ਼ੁਰੂ ਕੀਤੀ ਹੈ। ਜ਼ਿਲ੍ਹੇ 'ਚ ਅਲਰਟ ਜਾਰੀ ਕੀਤਾ ਗਿਆ ਹੈ ਅਤੇ ਇਸ ਸੰਬੰਧ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ : ਦੇਸ਼ 'ਚ ਮੰਕੀਪਾਕਸ ਨਾਲ ਪਹਿਲੀ ਮੌਤ, UAE ਤੋਂ ਪਰਤੇ ਨੌਜਵਾਨ ਦੀ ਮੌਤ ਉਪਰੰਤ ਰਿਪੋਰਟ ਆਈ ਪਾਜ਼ੇਟਿਵ


DIsha

Content Editor

Related News