ਦੀਵਾਲੀ ਦੇ ਤਿਉਹਾਰ ਮੌਕੇ ਹਿਮਾਚਲ ’ਚ ਸਿਰਫ਼ 2 ਘੰਟੇ ਹੀ ਚਲਾ ਸਕੋਗੇ ‘ਗਰੀਨ ਪਟਾਕੇ’
Sunday, Oct 23, 2022 - 04:15 PM (IST)
ਸ਼ਿਮਲਾ- ਹਿਮਾਚਲ ਪ੍ਰਦੇਸ਼ ’ਚ ਲੋਕ ਦੀਵਾਲੀ ਦੀ ਰਾਤ ਦੋ ਘੰਟੇ ਹੀ ਪਟਾਕੇ ਚਲਾ ਸਕਣਗੇ। ਸਿਰਫ਼ ਗਰੀਨ ਪਟਾਕੇ ਹੀ ਚਲਾਏ ਜਾ ਸਕਣਗੇ। ਇਸ ਸਮੇਂ ਸੀਮਾ ਦਾ ਉਲੰਘਣ ਕਰਨ ਵਾਲਿਆਂ ਖਿਲਾਫ਼ ਕਾਰਵਾਈ ਹੋਵੇਗੀ। ਸੂਬਾ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਨਿਰਦੇਸ਼ ਤਹਿਤ ਇਹ ਹੁਕਮ ਜਾਰੀ ਕੀਤਾ ਹੈ। ਸੁਪਰੀਮ ਕੋਰਟ ਅਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਨਿਰਦੇਸ਼ਾਂ ’ਤੇ ਸੂਬਾ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਰਾਤ 8 ਵਜੇ ਤੋਂ 10 ਵਜੇ ਤੱਕ ਪਟਾਕੇ ਚਲਾਉਣ ਦੀ ਛੋਟ ਦਿੱਤੀ ਹੈ।
ਭਾਈਚਾਰਕ ਸਾਂਝ ਨਾਲ ਮਨਾਈਏ ਦੀਵਾਲੀ
ਸੂਬਾ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਸਕੱਤਰ ਅਪੂਰਵਾ ਦੇਵਗਨ ਨੇ ਕਿਹਾ ਕਿ ਪਟਾਕੇ ਚਲਾਉਣ ਦੀ ਬਜਾਏ ਭਾਈਚਾਰਕ ਸਾਂਝ ਨਾਲ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਈਏ।
ਇਹ ਹੈ ਸ਼ੈਡਿਊਲ
ਤਿਉਹਾਰ, ਦਿਨ, ਪਟਾਕੇ ਚਲਾਉਣ ਦਾ ਸਮਾਂ
ਦੀਵਾਲੀ, 24 ਅਕਤੂਬਰ- ਰਾਤ 8 ਤੋਂ 10 ਵਜੇ ਤੱਕ
ਗੁਰੂ ਪੁਰਬ, 8 ਨਵੰਬਰ- 4 ਤੋਂ 5 ਵਜੇ ਅਤੇ ਰਾਤ 9 ਤੋਂ 10 ਵਜੇ
ਕ੍ਰਿਸਮਸ, ਦਸੰਬਰ 25 ਅਤੇ 26- ਰਾਤ 11.55 ਤੋਂ 12.30 ਵਜੇ ਤੱਕ
ਨਵਾਂ ਸਾਲ, 31 ਦਸੰਬਰ ਅਤੇ 1 ਜਨਵਰੀ- ਰਾਤ 11.55 ਤੋਂ 12.30 ਵਜੇ ਤੱਕ
ਕੀ ਹਨ ਗ੍ਰੀਨ ਪਟਾਕੇ
ਹਰੇ ਪਟਾਕਿਆਂ ਦੀ ਪਛਾਣ ਕਰਨ ਲਈ ਉਨ੍ਹਾਂ ਦੇ ਪੈਕਟਾਂ ’ਤੇ ਇਕ ਵਿਲੱਖਣ ਲੋਗੋ ਅਤੇ QR ਕੋਡ ਹੋਵੇਗਾ। ਇਹ ਪਟਾਕੇ ਹੋਰ ਪਟਾਕਿਆਂ ਵਾਂਗ ਹੀ ਚੱਲਣਗੇ, ਆਵਾਜ਼ ਵੀ ਹੋਵੇਗੀ ਅਤੇ ਤੇਜ਼ ਰੌਸ਼ਨੀ ਵੀ ਹੋਵੇਗੀ ਪਰ ਇਸ ਨਾਲ ਧੂੰਆਂ ਘੱਟ ਹੋਵੇਗਾ। ਇਨ੍ਹਾਂ ਪਟਾਕਿਆਂ ’ਚ ਐਲੂਮੀਨੀਅਮ ਅਤੇ ਬੇਰੀਅਮਲੀਅਮ ਸਾਲਟ ਦੀ ਵਰਤੋਂ ਘੱਟ ਹੁੰਦੀ ਹੈ। ਇਸ ਵਿਚ ਸਲਫਰ ਡਾਈਆਕਸਾਈਡ ਅਤੇ ਨਾਈਟ੍ਰੋਜਨ ਆਕਸਾਈਡ ਦੀ ਮਾਤਰਾ ਘੱਟ ਹੁੰਦੀ ਹੈ, ਜਿਸ ਨਾਲ ਹਵਾ ਪ੍ਰਦੂਸ਼ਣ ਘੱਟ ਹੁੰਦਾ ਹੈ।