ਇਕ੍ਰਾ ਨੇ ਕਮਜ਼ੋਰ ਮਾਨਸੂਨ ਕਾਰਨ ਖੇਤੀਬਾੜੀ ਵਿਕਾਸ ਦਰ ਦਾ ਅੰਦਾਜ਼ਾ ਘਟਾਇਆ

Saturday, Oct 03, 2026 - 03:06 PM (IST)

ਇਕ੍ਰਾ ਨੇ ਕਮਜ਼ੋਰ ਮਾਨਸੂਨ ਕਾਰਨ ਖੇਤੀਬਾੜੀ ਵਿਕਾਸ ਦਰ ਦਾ ਅੰਦਾਜ਼ਾ ਘਟਾਇਆ

ਬਿਜ਼ਨੈੱਸ ਡੈਸਕ :- ਰੇਟਿੰਗ ਏਜੰਸੀ ਇਕ੍ਰਾ ਨੇ ਚਾਲੂ ਮਾਲੀ ਸਾਲ 2026-27 ਲਈ ਖੇਤੀਬਾੜੀ, ਜੰਗਲਾਤ-ਖੇਤੀ ਅਤੇ ਮੱਛੀ ਪਾਲਣ ਖੇਤਰ ਦੀ ਵਿਕਾਸ ਦਰ ਦੇ ਅੰਦਾਜ਼ੇ ਨੂੰ 1.3 ਫੀਸਦੀ ਤੋਂ ਘਟਾ ਕੇ ਲੱਗਭਗ 1 ਫੀਸਦੀ ਕਰ ਦਿੱਤਾ ਹੈ। ਦੱਖਣ-ਪੱਛਮੀ ਮਾਨਸੂਨ ਦਾ ਮੀਂਹ ਇਸ ਸਾਲ ਲੰਬੇ ਸਮੇਂ ਦੀ ਔਸਤ (ਐੱਲ. ਪੀ. ਏ.) ਦੇ ਮੁਕਾਬਲੇ 87 ਫੀਸਦੀ ’ਤੇ ਆਉਣ ਨੂੰ ਦੇਖਦੇ ਹੋਏ ਵਿਕਾਸ ਦਰ ਘਟਾਈ ਗਈ ਹੈ। ਇਹ ਔਸਤ 2015 ਤੋਂ ਬਾਅਦ ਸਭ ਤੋਂ ਘੱਟ ਹੈ।

ਇਹ ਵੀ ਪੜ੍ਹੋ :  ਹੁਣ ਬੈਂਕਾਂ 'ਚ ਸਿਰਫ਼ 5 ਦਿਨ ਹੋਵੇਗਾ ਕੰਮਕਾਜ ? ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਨੋਟੀਫਿਕੇਸ਼ਨ

ਇਕ੍ਰਾ ਨੇ ਮਾਨਸੂਨ ’ਤੇ ਆਪਣੀ ਸਮੀਖਿਆ ਰਿਪੋਰਟ ’ਚ ਕਿਹਾ ਕਿ ਘੱਟ ਮੀਂਹ ਨੇ ਸਾਉਣੀ ਦੀ ਬਿਜਾਈ ਨੂੰ ਪਹਿਲਾਂ ਹੀ ਪ੍ਰਭਾਵਿਤ ਕੀਤਾ ਹੈ। ਇਹ ਸਤੰਬਰ ਦੇ ਅੰਤ ਤੱਕ ਪਿਛਲੇ ਸਾਲ ਦੇ ਪੱਧਰ ਤੋਂ 1.2 ਫੀਸਦੀ ਘੱਟ ਰਹੀ। ਜਲ-ਭੰਡਾਰਾਂ ਦੇ ਖਾਸ ਤੌਰ ’ਤੇ ਦੱਖਣੀ ਅਤੇ ਕੁਝ ਉੱਤਰੀ ਸੂਬਿਆਂ ’ਚ ਘਟੇ ਪਾਣੀ ਦੇ ਪੱਧਰ ਨੇ ਆਉਣ ਵਾਲੇ ਹਾੜੀ ਸੀਜ਼ਨ ਨੂੰ ਲੈ ਕੇ ਚਿੰਤਾ ਵਧਾ ਦਿੱਤੀ ਹੈ।

ਇਹ ਵੀ ਪੜ੍ਹੋ : ਸੋਨੇ ਦੀਆਂ ਕੀਮਤਾਂ 'ਚ ਵੱਡੀ ਗਿਰਾਵਟ ਦਾ ਅਨੁਮਾਨ, ਇਸ ਪੱਧਰ ਤੱਕ ਪਹੁੰਚ ਸਕਦੇ ਹਨ ਰੇਟ

ਏਜੰਸੀ ਨੇ ਕਿਹਾ, ‘‘ਫਸਲ ਉਤਪਾਦਨ ਅਤੇ ਖੇਤੀਬਾੜੀ ਆਮਦਨ ’ਤੇ ਕਮਜ਼ੋਰ ਮਾਨਸੂਨ ਦੇ ਸੰਭਾਵੀ ਅਸਰ ਨੂੰ ਲੈ ਕੇ ਇਕ੍ਰਾ ਚੌਕਸ ਬਣੀ ਹੋਈ ਹੈ।’’ ਇਸ ਦੇ ਨਾਲ ਹੀ ਚਿਤਾਵਨੀ ਦਿੱਤੀ ਗਈ ਕਿ ਖੇਤੀਬਾੜੀ ਆਮਦਨ ’ਚ ਕਮੀ ਮਾਲੀ ਸਾਲ 2026-27 ਦੀ ਦੂਜੀ ਛਿਮਾਹੀ ’ਚ ਗ੍ਰਾਮੀਣ ਮੰਗ ਨੂੰ ਸੁਸਤ ਕਰ ਸਕਦੀ ਹੈ ਅਤੇ ਖੁਰਾਕ ਮਹਿੰਗਾਈ ਲਈ ਖਦਸ਼ਾ ਪੈਦਾ ਕਰ ਸਕਦੀ ਹੈ।

ਇਹ ਵੀ ਪੜ੍ਹੋ :  ਨਿਯਮਾਂ 'ਚ ਬਦਲਾਅ ਨਾਲ ਹੋਵੇਗੀ October ਮਹੀਨੇ ਦੀ ਸ਼ੁਰੂਆਤ, ਜਾਣੋ ਤੁਹਾਡੀ ਜੇਬ 'ਤੇ ਕਿੰਨਾ ਪਵੇਗਾ ਅਸਰ

ਜੂਨ-ਸਤੰਬਰ ਦੌਰਾਨ ‘ਅਲ ਨੀਨੋ’ ਦੇ ਅਸਰ ਕਾਰਨ ਮੀਂਹ ਲੰਬੇ ਸਮੇਂ ਦੀ ਔਸਤ ਦੇ ਮੁਕਾਬਲੇ 87 ਫੀਸਦੀ ਰਿਹਾ। ਮੀਂਹ ਦੀ ਵੰਡ ਵੀ ਬਹੁਤ ਘੱਟ-ਵੱਧ ਰਹੀ। ਪੂਰਬ ਅਤੇ ਪੂਰਬੀ-ਉੱਤਰ ਖੇਤਰ ’ਚ ਐੱਲ. ਪੀ. ਏ. ਦੇ ਮੁਕਾਬਲੇ 74 ਫੀਸਦੀ ਅਤੇ ਦੱਖਣੀ ਸੂਬਿਆਂ ’ਚ 76 ਫੀਸਦੀ ਮੀਂਹ ਦਰਜ ਕੀਤਾ ਗਿਆ। ਦੂਜੇ ਪਾਸੇ ਉੱਤਰ-ਪੱਛਮੀ ਭਾਰਤ ’ਚ 94 ਫੀਸਦੀ ਮੀਂਹ ਪਿਆ। ਮੱਧ ਭਾਰਤ ਇਕਲੌਤਾ ਪ੍ਰਮੁੱਖ ਖੇਤਰ ਰਿਹਾ ਜਿੱਥੇ ਸਾਧਾਰਣ ਮੀਂਹ ਦਰਜ ਕੀਤਾ ਗਿਆ, ਜੋ ਐੱਲ. ਪੀ. ਏ. ਦਾ 97 ਫੀਸਦੀ ਹੈ। ਸਤੰਬਰ ਦੇ ਅੰਤ ਤੱਕ ਸਾਉਣੀ ਦੀ ਫਸਲ ਹੇਠਲਾ ਰਕਬਾ 11.07 ਕਰੋੜ ਹੈਕਟੇਅਰ ਰਿਹਾ, ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਲੱਗਭਗ 1.2 ਫੀਸਦੀ ਘੱਟ ਹੈ। ਝੋਨੇ ਹੇਠਲੇ ਰਕਬੇ ’ਚ 3.6 ਫੀਸਦੀ ਅਤੇ ਨਰਮੇ ਹੇਠਲੇ ਰਕਬੇ ’ਚ 1 ਫੀਸਦੀ ਦੀ ਗਿਰਾਵਟ ਆਈ, ਜਿਸ ਦੀ ਕੁਝ ਹੱਦ ਤੱਕ ਪੂਰਤੀ ਦਾਲਾਂ ਅਤੇ ਮੋਟੇ ਅਨਾਜ ਹੇਠਲੇ ਰਕਬੇ ’ਚ ਹੋਏ ਵਾਧੇ ਨਾਲ ਹੋਈ।

ਇਹ ਵੀ ਪੜ੍ਹੋ : ਝਟਕਾ! ਹੁਣ WhatsApp ਮੈਸੇਜ ਭੇਜਣ 'ਤੇ ਲੱਗੇਗਾ ਚਾਰਜ, 1 Oct ਤੋਂ ਲਾਗੂ ਹੋਣ ਜਾ ਰਹੇ ਨਿਯਮ
ਇਹ ਵੀ ਪੜ੍ਹੋ : ਤਿਉਹਾਰਾਂ ਦੇ ਸੀਜ਼ਨ 'ਚ ਖੰਡ ਦੀ ਜਮ੍ਹਾਂਖੋਰੀ ਨੂੰ ਰੋਕਣ ਲਈ ਸਰਕਾਰ ਦੀ ਸਖ਼ਤੀ, ਲਾਗੂ ਕੀਤੇ ਨਵੇਂ ਨਿਯਮ
ਇਹ ਵੀ ਪੜ੍ਹੋ : 25 ਸਾਲਾਂ ’ਚ ਪਹਿਲੀ ਵਾਰ ਭਾਰਤੀ ਸ਼ੇਅਰ ਬਾਜ਼ਾਰ ਬੁਰੀ ਤਰ੍ਹਾਂ Crash ,  20 ਲੱਖ ਕਰੋੜ ਰੁਪਏ ਦਾ ਨੁਕਸਾਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News