5ਵੀਂ ਜਮਾਤ ਤਕ ਦੇ ਸਕੂਲ ਬੰਦ, ਆਨਲਾਈਨ ਹੋਵੇਗੀ ਪੜ੍ਹਾਈ
Friday, Nov 15, 2024 - 05:56 AM (IST)
ਨਵੀਂ ਦਿੱਲੀ- ਦਿੱਲੀ-ਐੱਨ.ਸੀ.ਆਰ. ਵਿੱਚ ਵਧਦੇ ਪ੍ਰਦੂਸ਼ਣ ਕਾਰਨ GRAP-3 ਲਾਗੂ ਕੀਤਾ ਗਿਆ ਹੈ। ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ (CAQM) ਨੇ ਇਹ ਫੈਸਲਾ ਦਿੱਲੀ 'ਚ ਵਧਦੇ ਪ੍ਰਦੂਸ਼ਣ ਤੋਂ ਬਾਅਦ ਲਿਆ ਹੈ। ਦੱਸ ਦੇਈਏ ਕਿ ਦਿੱਲੀ ਦਾ ਏਅਰ ਕੁਆਲਿਟੀ ਇੰਡੈਕਸ (AQI) 428 ਹੈ ਜੋ ‘ਗੰਭੀਰ’ ਸ਼੍ਰੇਣੀ ਵਿੱਚ ਆਉਂਦਾ ਹੈ। AQI ਵਿੱਚ ਹੋਰ ਗਿਰਾਵਟ ਦੇ ਮੱਦੇਨਜ਼ਰ, ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ (CAQM) ਨੇ ਗ੍ਰੇਡਡ ਰਿਸਪਾਂਸ ਐਕਸ਼ਨ ਪਲਾਨ (GRAP) ਦੇ ਪੜਾਅ 3 ਨੂੰ ਭਲਕੇ ਯਾਨੀ 15 ਨਵੰਬਰ ਤੋਂ ਲਾਗੂ ਕਰਨ ਦਾ ਫੈਸਲਾ ਕੀਤਾ ਹੈ।
ਇਹ ਵੀ ਪੜ੍ਹੋ- WhatsApp ਦੇ ਇਸ ਫੀਚਰ ਨਾਲ ਫੜਿਆ ਜਾਵੇਗਾ ਝੂਠ
GRAP 3 ਦੇ ਲਾਗੂ ਹੁੰਦੇ ਹੀ ਦਿੱਲੀ-ਐੱਨ.ਸੀ.ਆਰ. 'ਚ ਕੰਸਟ੍ਰਕਸ਼ਨ 'ਤੇ ਰੋਕ ਲਗਾ ਦਿੱਤੀ ਜਾਵੇਗੀ, ਸਿਰਫ ਉਥੇ ਹੀ ਨਿਰਮਾਣ ਕੰਮ ਜਾਰੀ ਰਹਿਣਗੇ, ਜੋ ਰਾਸ਼ਟਰੀ ਤੌਰ 'ਤੇ ਜ਼ਰੂਰੀ ਹੈ। ਉਥੇ ਹੀ 5ਵੀਂ ਜਮਾਤ ਤਕ ਦੇ ਸਕੂਲਾਂ ਨੂੰ ਬੰਦ ਕਰਨ ਦਾ ਫੈਸਲਾ ਵੀ ਲਿਆ ਗਿਆ ਹੈ। ਪ੍ਰਾਇਮਰੀ ਸਕੂਲਾਂ 'ਚ ਆਨਲਾਈਨ ਪੜ੍ਹਾਈ ਸ਼ੁਰੂ ਕਰਵਾਈ ਜਾਵੇਗੀ।
ਕੀ ਹੈ GRAP 3
ਗ੍ਰੇਡਿਡ ਰਿਸਪਾਂਸ ਐਕਸ਼ਨ ਪਲਾਨ (GRAP) ਦਿੱਲੀ ਅਤੇ NCR ਵਿੱਚ ਹਵਾ ਪ੍ਰਦੂਸ਼ਣ ਦੇ ਵਿਗੜਦੇ ਪੱਧਰ ਨੂੰ ਘਟਾਉਣ ਲਈ ਤਿਆਰ ਕੀਤੇ ਗਏ ਉਪਾਵਾਂ ਦਾ ਇੱਕ ਸਮੂਹ ਹੈ। GRAP ਦਾ ਪੜਾਅ 3 ਉਦੋਂ ਸਰਗਰਮ ਹੁੰਦਾ ਹੈ ਜਦੋਂ ਏਅਰ ਕੁਆਲਿਟੀ ਇੰਡੈਸਕ (AQI) 'ਗੰਭੀਰ' ਪੱਧਰ 'ਤੇ ਪਹੁੰਚ ਜਾਂਦਾ ਹੈ, ਜਿਸ ਨਾਲ ਪ੍ਰਦੂਸ਼ਣ ਨੂੰ ਘਟਾਉਣ ਲਈ ਉਸਾਰੀ, ਉਸਾਰੀ ਢਾਹੁਣ ਅਤੇ ਜਨਤਕ ਗਤੀਵਿਧੀਆਂ 'ਤੇ ਪਾਬੰਦੀਆਂ ਲਗਾ ਦਿੱਤੀਆਂ ਜਾਂਦੀਆਂ ਹੈ।
ਇਹ ਵੀ ਪੜ੍ਹੋ- BSNL ਨੇ ਕਰ'ਤਾ ਵੱਡਾ ਧਮਾਕਾ! FREE ਮਿਲੇਗਾ 500+ ਲਾਈਵ ਚੈਨਲ ਤੇ OTT ਦਾ ਮਜ਼ਾ
ਗ੍ਰੈਪ 3 ਦੇ ਦੌਰਾਨ ਲਗਾਈਆਂ ਜਾਣਗੀਆਂ ਇਹ ਪਾਬੰਦੀਆਂ
1. ਉਸਾਰੀ ਅਤੇ ਉਸਾਰੀ ਢਾਹੁਣ ਨੂੰ ਰੋਕ ਦਿੱਤਾ ਜਾਵੇਗਾ, ਸਾਰੀਆਂ ਗੈਰ-ਜ਼ਰੂਰੀ ਮਾਈਨਿੰਗ ਗਤੀਵਿਧੀਆਂ ਨੂੰ ਮੁਅੱਤਲ ਕਰ ਦਿੱਤਾ ਜਾਵੇਗਾ।
2. ਗੈਰ-ਇਲੈਕਟ੍ਰਿਕ, ਗੈਰ-CNG ਅਤੇ ਗੈਰ-BS-VI ਡੀਜ਼ਲ ਅੰਤਰਰਾਜੀ ਬੱਸਾਂ 'ਤੇ ਪਾਬੰਦੀ ਹੋਵੇਗੀ।
3. ਪ੍ਰਾਇਮਰੀ ਸਕੂਲ ਆਨਲਾਈਨ ਕਲਾਸਾਂ ਵੱਲ ਵਧ ਸਕਦੇ ਹਨ।
4. ਮੁੱਖ ਸੜਕਾਂ 'ਤੇ ਪਾਣੀ ਦਾ ਛਿੜਕਾਅ ਵਧਾਇਆ ਜਾਵੇਗਾ।
ਦਿੱਲੀ ਦੀ ਹਵਾ ਦੀ ਗੁਣਵੱਤਾ ਦੇ ਆਧਾਰ 'ਤੇ GRAP ਨੂੰ ਚਾਰ ਪੜਾਵਾਂ ਵਿੱਚ ਸ਼੍ਰੇਣੀਬੱਧ ਕੀਤਾ ਗਿਆ ਹੈ
ਪੜਾਅ I - 'ਖ਼ਰਾਬ' (AQI 201–300)
ਪੜਾਅ II - 'ਬਹੁਤ ਖ਼ਰਾਬ' (AQI 301–400)
ਪੜਾਅ III - 'ਗੰਭੀਰ' (AQI 401–450)
ਪੜਾਅ IV - 'ਬਹੁਤ ਗੰਭੀਰ' (AQI >450)
ਇਹ ਵੀ ਪੜ੍ਹੋ- ਆ ਰਿਹੈ ਨਵਾਂ Bluetooth 6.0, ਬਦਲ ਜਾਵੇਗਾ ਸਮਾਰਟਫੋਨ ਇਸਤੇਮਾਲ ਕਰਨ ਦਾ ਅੰਦਾਜ਼