5 ਸਾਲ ਦੀ ਪੋਤੀ ਬੋਲੀ ਤੁਸੀਂ ਸਾਰੇ ਅਮਰੂਦ ਖਾ ਲਏ, ਗੁੱਸੇ ''ਚ ਦਾਦੀ ਨੇ ਚੁੱਕਿਆ ਖ਼ੌਫ਼ਨਾਕ ਕਦਮ

Tuesday, Jan 05, 2021 - 04:03 PM (IST)

5 ਸਾਲ ਦੀ ਪੋਤੀ ਬੋਲੀ ਤੁਸੀਂ ਸਾਰੇ ਅਮਰੂਦ ਖਾ ਲਏ, ਗੁੱਸੇ ''ਚ ਦਾਦੀ ਨੇ ਚੁੱਕਿਆ ਖ਼ੌਫ਼ਨਾਕ ਕਦਮ

ਇੰਦੌਰ- ਮੱਧ ਪ੍ਰਦੇਸ਼ ਦੇ ਇੰਦੌਰ 'ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇੱਥੇ 75 ਸਾਲਾ ਇਕ ਬਜ਼ੁਰਗ ਬੀਬੀ ਨੇ ਤੇਜ਼ਾਬ ਪੀ ਕੇ ਖ਼ੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਬਜ਼ੁਰਗ ਬੀਬੀ ਆਪਣੀ 5 ਸਾਲ ਦੀ ਪੋਤੀ ਦੀ ਗੱਲ ਸੁਣ ਕੇ ਨਾਰਾਜ਼ ਹੋ ਗਈ ਅਤੇ ਗੁੱਸੇ 'ਚ ਖ਼ੌਫ਼ਨਾਕ ਕਦਮ ਚੁੱਕ ਲਿਆ। ਜਾਣਕਾਰੀ ਅਨੁਸਾਰ 75 ਸਾਲਾ ਮੀਰਾ ਬਾਈ ਆਪਣੇ ਪੁੱਤ ਕੈਲਾਸ਼ ਕੁਸ਼ਵਾਹਾ, ਨੂੰਹ ਅਤੇ 5 ਸਾਲਾ ਪੋਤੀ ਨਾਲ ਰਹਿੰਦੀ ਸੀ। ਦੱਸਿਆ ਜਾ ਰਿਹਾ ਹੈ ਕਿ ਬਜ਼ੁਰਗ ਬੀਬੀ ਨੇ ਗੁੱਸੇ 'ਚ ਆ ਕੇ ਤੇਜ਼ਾਬ ਪੀ ਲਿਆ, ਜਿਸ ਨਾਲ ਉਸ ਦੀ ਹਾਲਤ ਵਿਗੜ ਗਈ। ਉਨ੍ਹਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। 

ਇਹ ਵੀ ਪੜ੍ਹੋ : ਕਿਸਾਨੀ ਘੋਲ: 26 ਜਨਵਰੀ ਨੂੰ ‘ਟਰੈਕਟਰ ਪਰੇਡ’ ’ਚ ਹਿੱਸਾ ਲੈਣਗੀਆਂ ਕਿਸਾਨ ਧੀਆਂ, ਲੈ ਰਹੀਆਂ ਸਿਖਲਾਈ

ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਬਜ਼ੁਰਗ ਆਪਣੀ 5 ਸਾਲ ਦੀ ਪੋਤੀ ਦੀ ਗੱਲ ਤੋਂ ਨਾਰਾਜ਼ ਹੋ ਗਈ ਸੀ। ਦਰਅਸਲ ਬੱਚੀ ਨੇ ਆਪਣੀ ਦਾਦੀ ਨੂੰ ਕਹਿ ਦਿੱਤਾ ਸੀ ਕਿ ਤੁਸੀਂ ਤਾਂ ਦਰੱਖਤ ਨਾਲ ਲੱਗੇ ਸਾਰੇ ਅਮਰੂਦ ਖਾ ਗਏ ਹੋ। ਪੋਤੀ ਦੀ ਇਹ ਗੱਲ ਦਾਦੀ ਨੂੰ ਬਹੁਤ ਬੁਰੀ ਲੱਗੀ। ਉਹ ਬੋਲੀ ਕਿ ਸਾਰੇ ਅਮਰੂਦ ਮੈਂ ਇਕੱਲੀ ਨੇ ਨਹੀਂ ਖਾਧੇ ਹਨ। ਛੋਟੀ ਜਿਹੀ ਬੱਚੀ ਵੀ ਹੁਣ ਮੈਨੂੰ ਮੇਹਣੇ ਮਾਰ ਰਹੀ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਖ਼ੌਫ਼ਨਾਕ ਕਦਮ ਚੁੱਕ ਲਿਆ। ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

DIsha

Content Editor

Related News