ਵੱਡੀ ਖ਼ਬਰ: ਇਨ੍ਹਾਂ ਲੋਕਾਂ ਨੂੰ ਹਰ ਮਹੀਨੇ ਮਿਲੇਗੀ 5,000 ਰੁਪਏ ਪੈਨਸ਼ਨ

Wednesday, Oct 23, 2024 - 03:52 PM (IST)

ਵੱਡੀ ਖ਼ਬਰ: ਇਨ੍ਹਾਂ ਲੋਕਾਂ ਨੂੰ ਹਰ ਮਹੀਨੇ ਮਿਲੇਗੀ 5,000 ਰੁਪਏ ਪੈਨਸ਼ਨ

ਨਵੀਂ ਦਿੱਲੀ- ਸਰਕਾਰ ਨੇ ਇਕ ਬਹੁਤ ਵੱਡਾ ਫ਼ੈਸਲਾ ਲਿਆ ਹੈ। ਸਰਕਾਰ ਨੇ ਦਿਵਿਆਂਗਾਂ ਨੂੰ ਹਰ ਮਹੀਨੇ 5,000 ਰੁਪਏ ਪੈਨਸ਼ਨ ਦੇਣ ਦਾ ਐਲਾਨ ਕੀਤਾ ਹੈ। ਜਿਨ੍ਹਾਂ ਲੋਕਾਂ ਦੀ 60 ਫੀਸਦੀ ਤੋਂ ਵੱਧ ਦਿਵਿਆਂਗਤਾ ਡਾਕਟਰ ਵੱਲੋਂ ਪ੍ਰਮਾਣਿਤ ਹੋਵੇਗੀ, ਉਹ ਇਸ ਪੈਨਸ਼ਨ ਯੋਜਨਾ ਦੇ ਹੱਕਦਾਰ ਹੋਣਗੇ। ਦਿੱਲੀ ਸਰਕਾਰ ਦੀ ਕੈਬਨਿਟ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਇਹ ਵੀ ਪੜ੍ਹੋ-  ਹੁਣ ਲਾਲ ਬੱਤੀ ਹੋਣ 'ਤੇ ਗੱਡੀ ਦਾ ਇੰਜਣ ਕਰਨਾ ਪਵੇਗਾ ਬੰਦ

ਦਿੱਲੀ ਦੇ ਸਮਾਜ ਕਲਿਆਣ ਮੰਤਰੀ ਸੌਰਭ ਭਾਰਦਵਾਜ ਨੇ ਕਿਹਾ ਕਿ ਦਿੱਲੀ ਪੂਰੇ ਦੇਸ਼ ਵਿਚ ਦਿਵਿਆਂਗਜਨਾਂ ਨੂੰ ਹਰ ਮਹੀਨੇ ਇੰਨੀ ਰਕਮ ਦੇਣ ਵਾਲਾ ਦੇਸ਼ ਦਾ ਇਕਲੌਤਾ ਸੂਬਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿਚ ਲੱਗਭਗ 2,34,882 ਵਿਅਕਤੀ ਦਿਵਿਆਂਗ ਹਨ। ਇਨ੍ਹਾਂ ਵਿਚੋਂ ਲੱਗਭਗ 9500 ਤੋਂ 10,000 ਲੋਕ ਅਜਿਹੇ ਹਨ, ਜਿਨ੍ਹਾਂ ਨੂੰ ‘ਪਰਸਨ ਵਿਦ ਹਾਈ ਸਪੈਸ਼ਲ ਨੀਡਜ਼’ ਕਿਹਾ ਜਾ ਸਕਦਾ ਹੈ।

ਇਹ ਵੀ ਪੜ੍ਹੋ-  40 ਹਜ਼ਾਰ ਰੁਪਏ ਕਿਲੋ ਵਿਕਦੀ ਹੈ ਭਾਰਤ ਦੀ ਸਭ ਤੋਂ ਮਹਿੰਗੀ ਸਬਜ਼ੀ 'ਗੁੱਛੀ', ਵਿਦੇਸ਼ਾਂ 'ਚ ਭਾਰੀ ਮੰਗ

ਸੌਰਭ ਨੇ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਦੇ 2011 ਦੇ ਅੰਕੜੇ ਦੱਸਦੇ ਹਨ ਕਿ ਦੁਨੀਆ ਦੀ 15 ਫ਼ੀਸਦੀ ਆਬਾਦੀ ਕਿਸੇ ਨਾ ਕਿਸੇ ਰੂਪ ਵਿਚ ਦਿਵਿਆਂਗਤਾ ਦਾ ਸਾਹਮਣਾ ਕਰ ਰਹੀ ਹੈ। ਜਿਨ੍ਹਾਂ ਦੀ ਦਿਵਿਆਂਗਤਾ 42 ਫ਼ੀਸਦੀ ਤੋਂ ਵੱਧ ਹੈ, ਉਨ੍ਹਾਂ ਦਾ ਮੈਡੀਕਲ ਸਰਟੀਫ਼ਿਕੇਟ ਅਤੇ UDID ਕਾਰਡ ਬਣਦਾ ਹੈ, ਜਿਸ ਨਾਲ ਉਨ੍ਹਾਂ ਨੂੰ ਪੈਨਸ਼ਨ ਦਾ ਅਧਿਕਾਰ ਮਿਲਦਾ ਹੈ। ਸੌਰਭ ਨੇ ਕਿਹਾ ਕਿ ਦਿੱਲੀ ਸਰਕਾਰ ਦੀ ਕੈਬਨਿਟ ਮੀਟਿੰਗ ਵਿਚ ਇਹ ਪ੍ਰਸਤਾਵ ਪਾਸ ਹੋਇਆ ਹੈ ਕਿ ਸਰਕਾਰ ‘ਪਰਸਨ ਵਿਦ ਹਾਈ ਸਪੈਸ਼ਲ ਨੀਡਜ਼’ ਨੂੰ 5,000 ਰੁਪਏ ਹਰ ਮਹੀਨਾ ਮਦਦ ਦੇਵੇਗੀ। ਸਰਕਾਰ ਜਲਦ ਹੀ ਇਨ੍ਹਾਂ ਲੋਕਾਂ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਕਰੇਗੀ। ਇਸ ਸਕੀਮ ਨੂੰ ਤੁਰੰਤ ਪ੍ਰਭਾਵ ਤੋਂ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
 


author

Tanu

Content Editor

Related News