ਯੂਨੀਅਨ ਬੈਂਕ ''ਚ 500 ਅਹੁਦਿਆਂ ''ਤੇ ਨਿਕਲੀਆਂ ਭਰਤੀਆਂ, ਜਾਣੋ ਯੋਗਤਾ ਸਣੇ ਪੂਰਾ ਵੇਰਵਾ
Thursday, May 01, 2025 - 05:52 PM (IST)

ਨਵੀਂ ਦਿੱਲੀ- ਜੇਕਰ ਤੁਸੀਂ ਕਿਸੇ ਸਰਕਾਰੀ ਬੈਂਕ 'ਚ ਨੌਕਰੀ ਕਰਨਾ ਚਾਹੁੰਦੇ ਹੋ, ਤਾਂ ਯੂਨੀਅਨ ਬੈਂਕ ਆਫ਼ ਇੰਡੀਆ (UBI) ਨੇ ਤੁਹਾਡੇ ਲਈ ਖ਼ਾਸ ਮੌਕਾ ਲੈ ਕੇ ਆਇਆ ਹੈ। ਬੈਂਕ ਨੇ ਅਸਿਸਟੈਂਟ ਮੈਨੇਜਰ ਦੇ ਅਹੁਦੇ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਹੈ। ਇਸ ਭਰਤੀ ਲਈ ਇੰਸਟੀਚਿਊਟ ਆਫ਼ ਬੈਂਕਿੰਗ ਪਰਸਨਲ ਸਿਲੈਕਸ਼ਨ (IBPS) ਨੇ 30 ਅਪ੍ਰੈਲ ਤੋਂ ਆਪਣੀ ਅਧਿਕਾਰਤ ਵੈੱਬਸਾਈਟ 'ਤੇ ਅਰਜ਼ੀਆਂ ਸ਼ੁਰੂ ਕਰ ਦਿੱਤੀਆਂ ਹਨ। ਜਿਸ 'ਚ ਉਮੀਦਵਾਰ ਆਖਰੀ ਤਾਰੀਖ਼ 20 ਮਈ 2025 ਤੱਕ ਅਪਲਾਈ ਕਰ ਸਕਦੇ ਹਨ। ਅਰਜ਼ੀ ਫੀਸ ਵੀ ਇਸ ਤਾਰੀਖ਼ ਤੱਕ ਅਦਾ ਕੀਤੀ ਜਾ ਸਕਦੀ ਹੈ।
ਅਹੁਦਿਆਂ ਦੇ ਵੇਰਵੇ
ਅਸਿਸਟੈਂਟ ਮੈਨੇਜਰ ਦੀ ਇਹ ਅਸਾਮੀਆਂ ਯੂਨੀਅਨ ਬੈਂਕ ਆਫ਼ ਇੰਡੀਆ ਨੇ ਕ੍ਰੇਡਿਟ ਅਤੇ ਆਈਟੀ ਫੀਲਡ ਲਈ ਕੱਢੀ ਹੈ। ਇਸ ਭਰਤੀ ਜ਼ਰੀਏ ਕੁੱਲ 500 ਅਹੁਦੇ ਭਰੇ ਜਾਣਗੇ।
ਯੋਗਤਾ
ਬੈਂਕ ਵਿਚ ਅਸਿਸਟੈਂਟ ਮੈਨੇਜਰ (ਆਈ.ਟੀ.) ਦੇ ਅਹੁਦੇ ਲਈ ਅਰਜ਼ੀ ਦੇਣ ਲਈ ਉਮੀਦਵਾਰਾਂ ਕੋਲ ਬੀ.ਈ./ਬੀ.ਟੈਕ/ਐਮ.ਸੀ.ਏ/ਐਮ.ਐਸ.ਸੀ (ਆਈ.ਟੀ.)/ਐਮ.ਐਸ./ਐਮ.ਟੈਕ ਡਿਗਰੀ ਕੰਪਿਊਟਰ ਸਾਇੰਸ ਇੰਜੀਨੀਅਰਿੰਗ/ਆਈ.ਟੀ./ਇਲੈਕਟ੍ਰਾਨਿਕਸ ਅਤੇ ਕੰਪਿਊਟਰ ਸਾਇੰਸ/ਇਲੈਕਟ੍ਰਾਨਿਕਸ ਅਤੇ ਦੂਰਸੰਚਾਰ/ਡਾਟਾ ਸਾਇੰਸ/ਮਸ਼ੀਨ ਲਰਨਿੰਗ ਅਤੇ ਏ.ਆਈ./ਸਾਈਬਰ ਸੁਰੱਖਿਆ ਵਿਚ ਹੋਣੀ ਚਾਹੀਦੀ ਹੈ।
ਅਸਿਸਟੈਂਟ ਮੈਨੇਜਰ ਕ੍ਰੈਡਿਟ ਲਈ ਉਮੀਦਵਾਰਾਂ ਕੋਲ ਕਿਸੇ ਵੀ ਵਿਸ਼ੇ ਵਿਚ ਗ੍ਰੈਜੂਏਸ਼ਨ ਜਾਂ CA/CMA/ICWA/CS ਜਾਂ ਫੁੱਲ ਟਾਈਮ MBA/MMS/PGDM/PGDBM ਫਾਈਨੈਂਸ ਡਿਗਰੀ ਘੱਟੋ-ਘੱਟ 60% ਅੰਕਾਂ ਨਾਲ ਹੋਣੀ ਚਾਹੀਦੀ ਹੈ। ਉਮੀਦਵਾਰ ਭਰਤੀ ਦੀ ਅਧਿਕਾਰਤ ਸੂਚਨਾ ਤੋਂ ਯੋਗਤਾ ਨਾਲ ਸਬੰਧਤ ਹੋਰ ਵੇਰਵਿਆਂ ਦੀ ਵਿਸਥਾਰ 'ਚ ਜਾਂਚ ਕਰ ਸਕਦੇ ਹਨ।
ਉਮਰ ਹੱਦ
ਜੇਕਰ ਉਮਰ ਹੱਦ ਦੀ ਗੱਲ ਕੀਤੀ ਜਾਵੇ ਤਾਂ ਘੱਟੋ-ਘੱਟ ਉਮਰ 22 ਸਾਲ ਅਤੇ ਵੱਧ ਤੋਂ ਵੱਧ ਉਮਰ 30 ਸਾਲ ਉਮਰ ਤੈਅ ਕੀਤੀ ਗਈ ਹੈ। ਉਮਰ ਹੱਦ ਦੀ ਗਣਨਾ 1 ਅਪ੍ਰੈਲ 2025 ਦੇ ਆਧਾਰ 'ਤੇ ਕੀਤੀ ਜਾਵੇਗੀ।
ਤਨਖਾਹ
ਇਸ ਅਹੁਦੇ ਲਈ 48480 ਰੁਪਏ ਤੋਂ 85920 ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲੇਗੀ।
ਚੋਣ ਪ੍ਰਕਿਰਿਆ- ਲਿਖਤੀ ਪ੍ਰੀਖਿਆ
ਅਰਜ਼ੀ ਫੀਸ
ਅਣਰਾਖਵੇਂ/ਓਬੀਸੀ/ਈਡਬਲਯੂਐਸ ਸ਼੍ਰੇਣੀ ਦੇ ਉਮੀਦਵਾਰਾਂ ਨੂੰ 1180 ਰੁਪਏ ਦੀ ਅਰਜ਼ੀ ਫੀਸ ਦੇਣੀ ਪਵੇਗੀ। ਦੂਜੇ ਪਾਸੇ ਐਸਸੀ/ਐਸਟੀ/ਪੀਐਚ ਉਮੀਦਵਾਰਾਂ ਨੂੰ 177 ਰੁਪਏ ਦੀ ਅਰਜ਼ੀ ਫੀਸ ਦੇਣੀ ਪਵੇਗੀ।
ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।