ਉਤਰਾਖੰਡ ਦੀ ਰਾਜਪਾਲ ਕੋਰੋਨਾ ਪਾਜ਼ੇਟਿਵ, ਖੁਦ ਟਵੀਟ ਕਰ ਦਿੱਤੀ ਜਾਣਕਾਰੀ

Sunday, Nov 22, 2020 - 09:59 PM (IST)

ਉਤਰਾਖੰਡ ਦੀ ਰਾਜਪਾਲ ਕੋਰੋਨਾ ਪਾਜ਼ੇਟਿਵ, ਖੁਦ ਟਵੀਟ ਕਰ ਦਿੱਤੀ ਜਾਣਕਾਰੀ

ਨੈਸ਼ਨਲ ਡੈਸਕ- ਉਤਰਾਖੰਡ ਦੀ ਰਾਜਪਾਲ ਬੇਬੀ ਰਾਣੀ ਮੌਰਿਆ ਐਤਵਾਰ ਨੂੰ ਕੋਰੋਨਾ ਵਾਇਰਸ (ਕੋਵਿਡ-19) ਪਾਜ਼ੇਟਿਵ ਪਾਈ ਗਈ। ਮੌਰਿਆ ਨੇ ਟਵੀਟ ਕਰ ਖੁਦ ਹੀ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਹੋਣ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕਰ ਕਿਹਾ ਕਿ ਕੋਰੋਨਾ ਟੈਸਟ ਰਿਪੋਰਟ ਪਾਜ਼ੇਟਿਵ ਆਈ ਹੈ। ਮੈਨੂੰ ਕੋਈ ਪ੍ਰੇਸ਼ਾਨੀ ਨਹੀਂ ਹੈ। ਡਾਕਟਰਾਂ ਦੀ ਨਿਗਰਾਨੀ 'ਚ ਮੈਂ ਠੀਕ ਹੋਣ ਨੂੰ ਅਲੱਗ ਕਰ ਲਿਆ ਹੈ।


ਰਾਜਪਾਲ ਨੇ ਹਾਲ 'ਚ ਆਪਣੇ ਸੰਪਰਕ 'ਚ ਆਏ ਸਾਰੇ ਲੋਕਾਂ ਨੂੰ ਸਾਵਧਾਨੀ ਵਰਤਣ ਤੇ ਆਪਣੀ ਜਾਂਚ ਕਰਵਾਉਣ ਦੀ ਬੇਨਤੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਤੁਹਾਡੇ 'ਚੋਂ ਜੋ ਵੀ ਲੋਕ ਪਿਛਲੇ ਕੁਝ ਦਿਨਾਂ 'ਚ ਮੇਰੇ ਸੰਪਰਕ 'ਚ ਆਏ ਹਨ। ਕ੍ਰਿਪਾ ਕਰਕੇ ਸਾਵਧਾਨੀ ਵਰਤਦੇ ਹੋਏ ਤੇ ਆਪਣੀ ਜਾਂਚ ਕਰਵਾਉਣ।


author

Gurdeep Singh

Content Editor

Related News