ਦਿੱਲੀ ਹਵਾ ਪ੍ਰਦੂਸ਼ਣ : ਓਡ-ਈਵਨ ਦੇ ਤੀਜੇ ਦੌਰ ਲਈ ਸਰਕਾਰ ਤਿਆਰ
Wednesday, Nov 08, 2017 - 11:22 PM (IST)

ਨਵੀਂ ਦਿੱਲੀ— ਆਵਾਜਾਈ ਮੰਤਰੀ ਕੈਲਾਸ਼ ਗਲਹੋਤ ਨੇ ਕਿਹਾ ਕਿ ਜੇਕਰ ਅਗਲੇ 48 ਘੰਟੇ 'ਚ ਹਵਾ ਪ੍ਰਦੂਸ਼ਣ ਦਾ ਪੱਧਰ ਬੇਹੱਦ ਗੰਭੀਰ ਸ਼੍ਰੇਣੀ 'ਚ ਬਣਿਆ ਰਹਿੰਦਾ ਹੈ ਤਾਂ ਦਿੱਲੀ ਸਰਕਾਰ ਆਡ-ਈਵਨ ਯੋਜਨਾ ਨੂੰ ਲਾਗੂ ਕਰਨ ਲਈ ਤਿਆਰ ਹੈ। ਉਨ੍ਹਾਂ ਦੱਸਿਆ ਕਿ ਜੇਕਰ ਇਹ ਵਿਵਸਥਾ ਲਾਗੂ ਹੁੰਦੀ ਹੈ ਤਾਂ ਇਸ ਨਾਲ ਦੋਪਹੀਆ ਵਾਹਨਾਂ 'ਚ ਛੋਟ ਦਿੱਤੀ ਜਾਵੇਗੀ। ਗਲਹੋਤ ਨੇ ਦੱਸਿਆ ਕਿ ਉਨ੍ਹਾਂ ਨੇ ਦਿੱਲੀ ਆਵਾਜਾਈ ਨਿਗਮ (ਡੀ.ਟੀ.ਸੀ.) ਨੂੰ ਛੋਟੀ ਮਿਆਦ ਦੇ ਆਧਾਰ 'ਤੇ 500 ਬੱਸਾਂ ਨੂੰ ਕਿਰਾਏ 'ਤੇ ਲੈਣ ਦਾ ਨਿਰਦੇਸ਼ ਦਿੱਤਾ ਸੀ ਤੇ ਦਿੱਲੀ ਮੈਟਰੋ ਰੇਲ ਨਿਗਮ ਨੂੰ ਆਡ-ਈਵਨ ਯੋਜਨਾ ਦੀ ਸ਼ੁਰੂਆਤ ਹੋਣ 'ਤੇ ਭੀੜ੍ਹ ਨੂੰ ਸੰਭਾਲਣ ਲਈ 300 ਬੱਸਾਂ ਖਰੀਦਣ ਲਈ ਕਿਹਾ ਹੈ। 'ਆਪ' ਸਰਕਾਰ ਨੇ ਆਈ.ਜੀ.ਐੱਲ. ਤੋਂ ਸੀ.ਐੱਨ.ਜੀ. ਸੰਚਾਲਿਤ ਵਾਹਨਾਂ ਲਈ 1.5 ਲੱਖ ਸਟੀਕਰ ਤਿਆਰ ਕਰ ਲਈ ਕਿਹਾ ਹੈ। ਜਿਨ੍ਹਾਂ ਨੂੰ ਆਡ-ਈਵਨ ਯੋਜਨਾ ਦੌਰਾਨ ਛੋਟ ਵੀ ਦਿੱਤੀ ਜਾਵੇਗੀ।
ਗਲਹੋਤ ਨੇ ਆਵਾਜਾਈ ਵਿਭਾਗ ਜੀ.ਐੱਮ.ਆਰ.ਸੀ., ਡੀ.ਟੀ.ਸੀ. ਦਿੱਲੀ ਇੰਟੀਗ੍ਰੇਟਿਡ ਮਲਟੀ ਮਾਡਲ ਟ੍ਰਾਸਪੋਰਟ ਸਿਸਟਮ ਦੇ ਚੋਟੀ ਦੇ ਅਧਿਕਾਰੀਆਂ ਨਾਲ ਇਕ ਬੈਠਕ ਕੀਤੀ। ਉਨ੍ਹਾਂ ਕਿਹਾ, ''ਜੇਕਰ ਅਗਲੇ 48 ਘੰਟਿਆਂ 'ਚ ਪ੍ਰਦੂਸ਼ਣ ਦਾ ਪੱਧਰ ਗਭੀਰ ਬਣਿਆ ਰਹਿੰਦਾ ਹੈ ਤਾਂ ਦਿੱਲੀ ਸਰਕਾਰ ਆਡ-ਈਵਨ ਯੋਜਨਾ ਸ਼ੁਰੂ ਕਰਨ ਲਈ ਤਿਆਰ ਹੈ।'' ਮੰਤਰੀ ਨੇ ਕਿਹਾ, ''ਡੀ.ਟੀ.ਸੀ. ਨੂੰ ਜਨਤਕ ਆਵਾਜਾਈ ਦੀ ਸੁਵਿਧਾ ਲਈ 500 ਬੱਸਾਂ ਨੂੰ ਮਾਰਚ ਤਕ ਕਿਰਾਏ 'ਤੇ ਲੈਣ ਲਈ ਛੋਟੀ ਮਿਆਦ ਦੇ ਟੈਂਡਰ ਹਟਾਉਣ ਦੇ ਆਦੇਸ਼ ਦਿੱਤੇ ਗਏ ਹਨ।
ਗਲਹੋਤ ਨੇ ਕਿਹਾ ਕਿ ਓਡ-ਈਵਨ ਯੋਜਨਾ ਦੇ ਪਿਛਲੇ ਦੋ ਪੜਾਅਵਾਂ ਵਾਂਗ ਦੋਪਹੀਆ ਵਾਹਨਾਂ ਨੂੰ ਇਸ ਤੋਂ ਛੋਟ ਦਿੱਤੀ ਜਾਵੇਗੀ। ਉਨ੍ਹਾਂ ਕਿਹਾ, ''ਪਰ ਇਸ ਵਾਰ ਛੋਟ ਦਿੱਤੀ ਜਾਣ ਵਾਲੀ ਸ਼੍ਰੇਣੀ ਦੀ ਗਿਣਤੀ ਲਿਮਟਿਡ ਰਹੇਗੀ। ਸਵੈ-ਸੇਵੀਆਂ ਨੂੰ ਵਾਹਨਾਂ ਦਾ ਪ੍ਰਬੰਧਨ ਕਰਨ ਲਈ ਤਾਇਨਾਤ ਕੀਤਾ ਜਾਵੇਗਾ। ਜੇਕਰ ਓਡ-ਈਵਨ ਯੋਜਨਾ ਸ਼ੁਰੂ ਕੀਤੀ ਜਾਂਦੀ ਹੈ ਤਾਂ ਯੋਜਨਾ ਨੂੰ ਲਾਗੂ ਕਰਵਾਉਣ ਲਈ ਕਰੀਬ 400 ਸਾਬਕਾ ਫੌਜੀ ਕਰਮੀਆਂ ਦੀਆਂ ਸੇਵਾਵਾਂ ਲਈਆਂ ਜਾਣਗੀਆਂ।''
ਸੂਤਰਾਂ ਨੇ ਦੱਸਿਆ ਕਿ ਓਡ-ਈਵਨ ਯੋਜਨਾ ਲਾਗੂ ਕਰਨ ਜਾਂ ਨਹੀਂ ਕਰਨ 'ਤੇ ਵੀਰਵਾਰ ਨੂੰ ਫੈਸਲਾ ਲਿਆ ਜਾਵੇਗਾ। ਇਹ ਯੋਜਨਾ ਵਾਹਨਾਂ ਦੇ ਰਜਿਸਟਰੇਸ਼ਨ ਸੰਖਿਆ ਦੇ ਆਖਰੀ 'ਤੇ ਆਧਾਰਿਤ ਹੁੰਦੀ ਹੈ। ਇਸ ਯੋਜਨਾ ਨੂੰ ਸਾਲ 2016 'ਚ ਦੋ ਵਾਰ 1 ਜਨਵਰੀ ਤੋਂ 15 ਜਨਵਰੀ ਤੇ 15 ਅਪ੍ਰੈਲ ਤੋਂ 30 ਅਪ੍ਰੈਲ ਤਕ ਲਾਗੂ ਕੀਤਾ ਗਿਆ ਸੀ। ਯੋਜਨਾ ਦੇ ਤਹਿਤ ਓਡ-ਈਵਨ ਸੰਖਿਆ ਵਾਲੇ ਵਾਹਨਾਂ ਦਾ ਸੰਚਾਲਨ ਵਿਕਲਪਕ ਦਿਨਾਂ 'ਤੇ ਹੋਇਆ ਸੀ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਹਵਾ ਗੁਣਵੱਤਾ ਵਾਲੀ ਇੰਡੈਸਕ 500 ਅੰਕਾਂ ਦੇ ਸੈਸ਼ਨ 'ਚ 487 ਤਕ ਪਹੁੰਚ ਗਿਆ। ਇਹ ਇਸ ਗੱਲ ਦਾ ਇਸ਼ਾਰਾ ਹੈ ਕਿ ਪ੍ਰਦੂਸ਼ਣ ਦੀ ਸਥਿਤੀ 'ਗੰਭੀਰ' ਹੈ ਜੋ ਸਿਹਤਮੰਦ ਲੋਕਾਂ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ ਤੇ ਬੀਮਾਰ ਲੋਕਾਂ 'ਤੇ 'ਗੰਭੀਰ ਪ੍ਰਭਾਵ' ਪਾ ਸਕਦੀ ਹੈ।