ਸਰਕਾਰੀ ਪ੍ਰੋਗਰਾਮਾਂ ’ਚ ‘ਵੰਦੇ ਮਾਤਰਮ’ ਲਾਜ਼ਮੀ ਨਹੀਂ, ਸੁਪਰੀਮ ਕੋਰਟ ਦਾ ਵੱਡਾ ਬਿਆਨ

Thursday, Mar 26, 2026 - 09:00 AM (IST)

ਸਰਕਾਰੀ ਪ੍ਰੋਗਰਾਮਾਂ ’ਚ ‘ਵੰਦੇ ਮਾਤਰਮ’ ਲਾਜ਼ਮੀ ਨਹੀਂ, ਸੁਪਰੀਮ ਕੋਰਟ ਦਾ ਵੱਡਾ ਬਿਆਨ

ਨਵੀਂ ਦਿੱਲੀ (ਭਾਸ਼ਾ) - ਸੁਪਰੀਮ ਕੋਰਟ ਨੇ ਸਰਕਾਰੀ ਪ੍ਰੋਗਰਾਮਾਂ ’ਚ ਰਾਸ਼ਟਰੀ ਗੀਤ ‘ਵੰਦੇ ਮਾਤਰਮ’ ਦੇ ਗਾਇਨ ਨਾਲ ਸਬੰਧਤ ਗ੍ਰਹਿ ਮੰਤਰਾਲਾ ਦੇ ਇਕ ਸਰਕੂਲਰ ਖ਼ਿਲਾਫ ਦਾਇਰ ਪਟੀਸ਼ਨ ’ਤੇ ਸੁਣਵਾਈ ਤੋਂ ਬੁੱਧਵਾਰ ਨੂੰ ਇਨਕਾਰ ਕਰਦਿਆਂ ਕਿਹਾ ਕਿ ਇਹ ਹੁਕਮ ਲਾਜ਼ਮੀ ਨਹੀਂ ਹੈ। ਚੀਫ ਜਸਟਿਸ ਸੂਰਿਆਕਾਂਤ ਅਤੇ ਜਸਟਿਸ ਜੋਏਇਮਾਲਿਆ ਬਾਗਚੀ ਅਤੇ ਜਸਟਿਸ ਵਿਪੁਲ ਐੱਮ. ਪੰਚੋਲੀ ਦੀ ਬੈਂਚ ਨੇ ਮੁਹੰਮਦ ਸਈਦ ਨੂਰੀ ਵੱਲੋਂ ਦਾਇਰ ਪਟੀਸ਼ਨ ਨੂੰ ‘ਸਮੇਂ ਤੋਂ ਪਹਿਲਾਂ’ ਦਾਇਰ ਕੀਤੀ ਗਈ ਪਟੀਸ਼ਨ ਦੱਸਿਆ ਅਤੇ ਇਸ ਨੂੰ ‘ਭੇਦਭਾਵ ਦੇ ਅਸਪੱਸ਼ਟ ਖਦਸ਼ੇ’ ’ਤੇ ਆਧਾਰਿਤ ਕਰਾਰ ਦਿੱਤਾ।

ਇਹ ਵੀ ਪੜ੍ਹੋ -  ਸਰਕਾਰੀ ਮੁਲਾਜ਼ਮਾਂ ਲਈ ਖ਼ਾਸ ਖ਼ਬਰ! DA 'ਚ 5 ਫ਼ੀਸਦੀ ਦਾ ਵਾਧਾ, 1 ਅਪ੍ਰੈਲ ਤੋਂ ਮਿਲੇਗੀ ਮੋਟੀ ਸੈਲਰੀ

ਨੂਰੀ ਵੱਲੋਂ ਪੇਸ਼ ਸੀਨੀਅਰ ਐਡਵੋਕੇਟ ਸੰਜੇ ਹੇਗੜੇ ਨੇ ਕਿਹਾ ਕਿ ਉਹ ਦੇਸ਼ ਦੇ ਹਰ ਧਰਮ ਦਾ ਸਨਮਾਨ ਕਰਦੇ ਹਨ, ਪਰ ਜੇਕਰ ਲੋਕਾਂ ਨੂੰ ਉਨ੍ਹਾਂ ਦੇ ਧਰਮ ਅਤੇ ਆਸਥਾ ਦੀ ਪ੍ਰਵਾਹ ਕੀਤੇ ਬਿਨਾਂ ਇਹ ਗੀਤ ਗਾਉਣ ਲਈ ਮਜਬੂਰ ਕੀਤਾ ਜਾਂਦਾ ਹੈ, ਤਾਂ ਕੁਝ ਲੋਕਾਂ ਨੂੰ ਇਹ ‘ਵਫ਼ਾਦਾਰੀ ਦੇ ਸਮਾਜਿਕ ਪ੍ਰਦਰਸ਼ਨ’ ’ਚ ਭਾਗ ਲੈਣ ਦੀ ਮਜਬੂਰੀ ਹੋ ਜਾਂਦੀ ਹੈ। ਜਸਟਿਸ ਬਾਗਚੀ ਨੇ ਪੁੱਛਿਆ ਕਿ ਕੀ ਸਰਕੂਲਰ ’ਚ ਰਾਸ਼ਟਰੀ ਗੀਤ ਨਾ ਗਾਉਣ ’ਤੇ ਕਿਸੇ ਸਜ਼ਾਯੋਗ ਨਤੀਜੇ ਦਾ ਜ਼ਿਕਰ ਹੈ ਜਾਂ ਕੀ ਕਿਸੇ ਵਿਅਕਤੀ ਨੂੰ ਇਸ ਨੂੰ ਨਾ ਗਾਉਣ ਕਾਰਨ ਸਭਾ ਵਿਚੋਂ ਕੱਢਿਆ ਗਿਆ ਹੈ। ਬੈਂਚ ਨੇ ਪਟੀਸ਼ਨਰ ਨੂੰ ਕਿਹਾ ਕਿ ਜੇਕਰ ਕੋਈ ਸਜ਼ਾਯੋਗ ਕਾਰਵਾਈ ਹੁੰਦੀ ਹੈ ਜਾਂ ਉਸ ਨੂੰ ਕੋਈ ਨੋਟਿਸ ਦਿੱਤਾ ਜਾਂਦਾ ਹੈ, ਤਾਂ ਉਹ ਅਦਾਲਤ ਦਾ ਰੁਖ ਕਰ ਸਕਦਾ ਹੈ।

ਇਹ ਵੀ ਪੜ੍ਹੋ - ਸਾਵਧਾਨ! ਕਿਤੇ ਤੁਸੀਂ ਵੀ ਤਾਂ ਨਹੀਂ ਖਾ ਰਹੇ 'ਜ਼ਹਿਰੀਲੇ' ਅੰਗੂਰ? ਵੀਡੀਓ ਦੇਖ ਉੱਡ ਜਾਣਗੇ ਹੋਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News