ਸਕੂਲੀ ਸਿਲੇਬਸ ’ਚ ਸ਼ਾਮਲ ਹੋਵੇਗੀ 'ਖੇਤੀਬਾੜੀ', ਜਾਣੋ ਕੇਂਦਰ ਸਰਕਾਰ ਦੀ ਯੋਜਨਾ

Wednesday, Jun 15, 2022 - 01:13 PM (IST)

ਸਕੂਲੀ ਸਿਲੇਬਸ ’ਚ ਸ਼ਾਮਲ ਹੋਵੇਗੀ 'ਖੇਤੀਬਾੜੀ', ਜਾਣੋ ਕੇਂਦਰ ਸਰਕਾਰ ਦੀ ਯੋਜਨਾ

ਜੈਤੋ,(ਪਰਾਸ਼ਰ)– ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਸਰਕਾਰ ਸਕੂਲੀ ਸਿਲੇਬਸ ’ਚ ਖੇਤੀਬਾੜੀ ਨੂੰ ਸ਼ਾਮਲ ਕਰਨ ਲਈ ਯਤਨ ਕਰ ਰਹੀ ਹੈ। ਅਧਿਕਾਰਕ ਬਿਆਨ ਮੁਤਾਬਕ ਤੋਮਰ ਨੇ ਭਾਰਤੀ ਖੇਤੀਬਾੜੀ ਖੋਜ ਪਰਿਸ਼ਦ (ਆਈ. ਸੀ. ਏ. ਆਰ.) ਦੇ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਖੇਤੀਬਾੜੀ ਭਾਰਤੀ ਅਰਥਵਿਵਸਥਾ ਦੀ ਪਹਿਲ ਅਤੇ ਤਾਕਤ ਹੈ। ਇਹ ਪ੍ਰਤੀਕੂਲ ਹਾਲਾਤ ’ਚ ਰੀੜ੍ਹ ਦੀ ਹੱਡੀ ਦੇ ਰੂਪ ’ਚ ਕੰਮ ਕਰਦੀ ਹੈ।

ਇਹ ਵੀ ਪੜ੍ਹੋ– ਹੁਣ ਗ੍ਰੈਜੂਏਸ਼ਨ ਤੋਂ ਬਾਅਦ ਸਿੱਧਾ PHD ਕਰ ਸਕਣਗੇ ਵਿਦਿਆਰਥੀ, ਜਾਣੋ UGC ਦਾ ਨਵਾਂ ਨਿਯਮ

PunjabKesari

ਇਹ ਵੀ ਪੜ੍ਹੋ– ਜਲਦ ਆਏਗਾ 5G, ਕੇਂਦਰੀ ਮੰਤਰੀ ਮੰਡਲ ਨੇ ਸਪੈਕਟ੍ਰਮ ਦੀ ਨਿਲਾਮੀ ਨੂੰ ਦਿੱਤੀ ਮਨਜ਼ੂਰੀ

ਉਨ੍ਹਾਂ ਨੇ ਨਵੀਂ ਸਿੱਖਿਆ ਨੀਤੀ (ਐੱਨ. ਈ. ਪੀ.)-2020 ਦੇ ਤਹਿਤ ਸਕੂਲੀ ਸਿੱਖਿਆ ’ਚ ਖੇਤੀਬਾੜੀ ਸਿਲੇਬਸ ਨੂੰ ਮੁੱਖ ਧਾਰਾ ’ਚ ਲਿਆਉਣ ’ਤੇ ਜ਼ੋਰ ਦਿੱਤਾ। ਪ੍ਰੋਗਰਾਮ ’ਚ ਸਿਲੇਬਸ ’ਚ ਖੇਤੀਬਾੜੀ ਨੂੰ ਇਕ ਵਿਸ਼ੇ ਦੇ ਰੂਪ ’ਚ ਪੇਸ਼ ਕਰਨ ਲਈ ਨੀਤੀ ਅਤੇ ਯੋਜਨਾ ਅਤੇ ਵਿਦਿਆਰਥੀਆਂ ਨੂੰ ਖੇਤੀਬਾੜੀ ਦੇ ਵੱਖ-ਵੱਖ ਖੇਤਰਾਂ ’ਚ ‘ਕਰੀਅਰ’ ਲੱਭਣ ਦਾ ਬਦਲ ਦੇਣ ਬਾਰੇ ਚਰਚਾ ਕੀਤੀ ਗਈ। ਰਾਸ਼ਟਰੀ ਸਿੱਖਿਆ ਖੋਜ ਅਤੇ ਟ੍ਰੇਨਿੰਗ ਪਰਿਸ਼ਦ ਦੀ ਪ੍ਰੋਫੈਸਰ ਅਤੇ ਸਿਲੇਬਸ ਅਧਿਐਨ ਵਿਭਾਗ ਦੀ ਮੁਖੀ ਅਨੀਤਾ ਨੂਨਾ ਨੇ ਕਿਹਾ ਕਿ ਐੱਨ. ਈ. ਪੀ.-2020 ਕਿਤਾਬੀ ਮੀਮੋ ਦੇ ਨਾਲ ਸਕੂਲੀ ਵਿਦਿਆਰਥੀਆਂ ਦੇ ਸਮੁੱਚੇ ਵਿਕਾਸ ’ਚ ਸਮਰੱਥ ਹੋਵੇਗਾ। ਇਹ ਵਿਦਿਆਰਥੀਆਂ ਨੂੰ ਗਿਆਨ ਨੂੰ ਵਿਵਹਾਰ ’ਚ ਬਦਲਣ ਲਈ ਵੀ ਤਿਆਰ ਕਰੇਗਾ।

ਇਹ ਵੀ ਪੜ੍ਹੋ– ਡਰਿੱਪ ’ਚ ਬੇਹੋਸ਼ੀ ਦੀ ਦਵਾਈ ਦੇ ਕੇ ਲੜਕੀ ਨਾਲ ਜਬਰ-ਜ਼ਨਾਹ


author

Rakesh

Content Editor

Related News