ਬੀਤੇ 4 ਸਾਲਾਂ ''ਚ 2,729 ਲੋਕਾਂ ਨੂੰ ਮਿਲੀ ਭਾਰਤੀ ਨਾਗਰਿਕਤਾ

09/21/2020 3:25:07 PM

ਨਵੀਂ ਦਿੱਲੀ- ਸਰਕਾਰ ਨੇ ਸੋਮਵਾਰ ਨੂੰ ਦੱਸਿਆ ਕਿ ਪਿਛਲੇ 4 ਸਾਲਾਂ ਦੀ ਮਿਆਦ 'ਚ 2,407 ਲੋਕਾਂ ਨੂੰ ਭਾਰਤੀ ਨਾਗਰਿਕਤਾ ਪ੍ਰਦਾਨ ਕੀਤੀ ਗਈ, ਜਿਨ੍ਹਾਂ 'ਚੋਂ 2,210 ਪਾਕਿਸਤਾਨੀ, 188 ਅਫਗਾਨ ਅਤੇ 99 ਬੰਗਲਾਦੇਸ਼ੀ ਹਨ। ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਰਾਜ ਸਭਾ ਨੂੰ ਦੱਸਿਆ ਕਿ 2017 ਤੋਂ 17 ਸਤੰਬਰ ਤੱਕ ਕੁੱਲ 2,729 ਲੋਕਾਂ ਨੂੰ ਭਾਰਤ ਦੀ ਨਾਗਰਿਕਤਾ ਪ੍ਰਦਾਨ ਕੀਤੀ ਗਈ।

ਉਨ੍ਹਾਂ ਨੇ ਇਕ ਪ੍ਰਸ਼ਨ ਦੇ ਲਿਖਤੀ ਉੱਤਰ 'ਚ ਦੱਸਿਆ ਕਿ 2,210 ਪਾਕਿਸਤਾਨੀ, 188 ਅਫਗਾਨ, 99 ਬੰਗਲਾਦੇਸ਼ੀ ਨਾਗਰਿਕਾਂ ਤੋਂ ਇਲਾਵਾ, 60 ਅਮਰੀਕੀ, 58 ਸ਼੍ਰੀਲੰਕਾਈ, 31 ਨੇਪਾਲੀ, 20 ਬ੍ਰਿਟਿਸ਼, 19 ਮਲੇਸ਼ੀਆਈ, 14 ਕੈਨੇਡੀਅਨ ਅਤੇ 13 ਸਿੰਗਾਪੁਰੀ ਨਾਗਰਿਕਾਂ ਨੂੰ ਵੀ ਇਸੇ ਮਿਆਦ ਦੌਰਾਨ ਭਾਰਤੀ ਨਾਗਰਿਕਤਾ ਪ੍ਰਦਾਨ ਕੀਤੀ ਗਈ।


DIsha

Content Editor

Related News