2040 ''ਚ ਭਾਰਤੀ ਮੂਲ ਦੇ ਵਿਅਕਤੀ ਨੂੰ ਚੰਨ ''ਤੇ ਭੇਜਣ ਦੀ ਯੋਜਨਾ ''ਚ ਭਾਰਤ : ਡਾ. ਜਿਤੇਂਦਰ ਸਿੰਘ
Wednesday, Mar 19, 2025 - 01:01 PM (IST)

ਨਵੀਂ ਦਿੱਲੀ- ਸਰਕਾਰ ਨੇ ਬੁੱਧਵਾਰ ਨੂੰ ਲੋਕ ਸਭਾ 'ਚ ਦੱਸਿਆ ਕਿ ਭਾਰਤ ਦੀ ਸਾਲ 2040 'ਚ ਭਾਰਤੀ ਮੂਲ ਦੇ ਵਿਅਕਤੀ ਨੂੰ ਚੰਨ 'ਤੇ ਭੇਜਣ ਦੀ ਯੋਜਨਾ ਹੈ। ਵਿਗਿਆਨ ਅਤੇ ਤਕਨਾਲੋਜੀ ਰਾਜ ਮੰਤਰੀ (ਸੁਤੰਤਰ ਚਾਰਜ) ਜਿਤੇਂਦਰ ਸਿੰਘ ਨੇ ਲੋਕ ਸਭਾ 'ਚ ਪ੍ਰਸ਼ਨ ਕਾਲ ਦੌਰਾਨ ਇਕ ਪ੍ਰਸ਼ਨ ਦੇ ਉੱਤਰ 'ਚ ਦੱਸਿਆ ਕਿ ਭਾਰਤ ਦੀ ਸਾਲ 2040 'ਚ ਭਾਰਤੀ ਮੂਲ ਦੇ ਵਿਅਕਤੀ ਨੂੰ ਚੰਨ 'ਤੇ ਉਤਾਰਨ ਦੀ ਯੋਜਨਾ ਹੈ। ਉਨ੍ਹਾਂ ਦੱਸਿਆ ਕਿ ਦੇਸ਼ ਦੇ ਸਭ ਤੋਂ ਮਹੱਤਵਪੂਰਨ ਪੁਲਾੜ ਮਿਸ਼ਨ ਚੰਦਰਯਾਨ 4 ਨੂੰ 2027 'ਚ ਲਾਂਚ ਕਰਨ ਦੀ ਯੋਜਨਾ ਹੈ। ਇਸੇ ਤਰ੍ਹਾਂ ਸਾਲ 2028 'ਚ ਵੀਨਸ ਮਿਸ਼ਨ ਦੀ ਯੋਜਨਾ ਹੈ।
ਇਹ ਵੀ ਪੜ੍ਹੋ : PM ਮੋਦੀ ਨੇ ਸੁਨੀਤਾ ਵਿਲੀਅਮਜ਼ ਨੂੰ ਲਿਖਿਆ ਪੱਤਰ, ਭਾਰਤ ਆਉਣ ਦਾ ਦਿੱਤਾ ਸੱਦਾ
ਉਨ੍ਹਾਂ ਦੱਸਿਆ ਕਿ ਪੁਲਾੜ ਤਕਨਾਲੋਜੀ ਨੂੰ ਦੇਸ਼ ਦਾ ਹਰ ਪ੍ਰਦੇਸ਼ ਅਪਣਾ ਰਿਹਾ ਹੈ ਅਤੇ ਇਸ ਤੋਂ ਕਈ ਤਰ੍ਹਾਂ ਦੇ ਲਾਭ ਚੁੱਕੇ ਜਾ ਰਹੇ ਹਨ। ਪੁਲਾੜ ਤਕਨਾਲੋਜੀ ਸਿਰਫ਼ ਰਾਕੇਟ ਲਾਂਚ ਤੱਕ ਹੀ ਸੀਮਿਤ ਨਹੀਂ ਹੈ। ਇਸ ਦਾ ਕਈ ਖੇਤਰਾਂ 'ਚ ਉਪਯੋਗ ਕਰ ਕੇ ਲਾਭ ਚੁੱਕੇ ਜਾ ਰਹੇ ਹਨ। ਸ਼੍ਰੀ ਸਿੰਘ ਨੇ ਭਾਰਤੀ ਮੂਲ ਦੀ ਅਮਰੀਕੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਦੇ ਅੱਜ ਤੜਕੇ 3.47 ਵਜੇ ਸੁਰੱਖਿਅਤ ਧਰਤੀ 'ਤੇ ਵਾਪਸੀ ਨੂੰ ਮਾਣ ਵਾਲੀ ਗੱਲ ਦੱਸਿਆ ਅਤੇ ਕਿਹਾ ਕਿ ਇਹ ਪਲ ਮਾਣ ਮਹਿਸੂਸ ਕਰਨ ਵਾਲਾ ਵੀ ਹੈ ਅਤੇ ਰਾਹਤ ਭਰਿਆ ਵੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੁਸ਼੍ਰੀ ਵਿਲੀਅਮਜ਼ ਨੂੰ ਲਿਖਿਆ,''ਤੁਹਾਡੇ ਆਉਣ ਤੋਂ ਬਾਅਦ ਅਸੀਂ ਤੁਹਾਨੂੰ ਭਾਰਤ 'ਚ ਦੇਖਣ ਲਈ ਉਤਸੁਕ ਹਾਂ। ਭਾਰਤ ਲਈ ਸਭ ਤੋਂ ਸ਼ਾਨਦਾਰ ਧੀਆਂ 'ਚੋਂ ਇਕ ਦੀ ਮੇਜ਼ਬਾਨੀ ਕਰਨਾ ਖੁਸ਼ੀ ਦੀ ਗੱਲ ਹੋਵੇਗੀ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8