ਹੜ੍ਹ ਦੀ ਮਾਰ ਵਿਚਾਲੇ ਮਹਿੰਗਾਈ ਦਾ ਝਟਕਾ, ਹਿਮਾਚਲ ਸਰਕਾਰ ਨੇ ਵਧਾਈ ਡੀਜ਼ਲ ਦੀ ਕੀਮਤ
Friday, Jul 14, 2023 - 11:23 PM (IST)
ਨੈਸ਼ਨਲ ਡੈਸਕ: ਹਿਮਾਚਲ ਪ੍ਰਦੇਸ਼ ਵਿਚ ਹੋਈ ਭਾਰੀ ਬਾਰਿਸ਼ ਦੀ ਤਬਾਹੀ ਤੋਂ ਉੱਭਰ ਰਹੀ ਹਿਮਾਚਲ ਪ੍ਰਦੇਸ਼ ਦੀ ਜਨਤਾ ਨੂੰ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੀ ਅਗਵਾਈ ਵਾਲੀ ਸਰਕਾਰ ਨੇ ਕਰਾਰਾ ਝਟਕਾ ਦਿੱਤਾ ਹੈ। ਸੁੱਖੂ ਸਰਕਾਰ ਨੇ ਡੀਜ਼ਲ 'ਤੇ 3 ਰੁਪਏ ਪ੍ਰਤੀ ਲੀਟਰ ਵੈਟ ਵਧਾ ਦਿੱਤਾ ਹੈ।
ਇਹ ਖ਼ਬਰ ਵੀ ਪੜ੍ਹੋ - Big Breaking: ਤਰਨਤਾਰਨ 'ਚ ਪੁਲਸ ਵੱਲੋਂ ਲੁਟੇਰਿਆਂ ਦਾ ਐਨਕਾਊਂਟਰ, ਇਕ ਲੁਟੇਰੇ ਦੀ ਹੋਈ ਮੌਤ
ਡੀਜ਼ਲ 'ਤੇ ਵੈਟ ਵਧਾਉਣ ਨੂੰ ਲੈ ਕੇ ਸ਼ੁੱਕਰਵਾਰ ਨੂੰ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ, ਜੋ ਅੱਧੀ ਰਾਤ ਤੋਂ ਲਾਗੂ ਹੋ ਜਾਵੇਗੀ। ਨੋਟੀਫ਼ਿਕੇਸ਼ ਮੁਤਾਬਕ, ਸੂਬਾ ਸਰਕਾਰ ਨੇ ਡੀਜ਼ਲ 'ਤੇ ਵੈਟ 9.96 ਫ਼ੀਸਦੀ ਤੋਂ ਵਧਾ ਕੇ 13.9 ਫ਼ੀਸਦੀ ਪ੍ਰਤੀ ਲੀਟਰ ਕਰ ਦਿੱਤਾ ਹੈ। ਇਸ ਨਾਲ ਡੀਜ਼ਲ 'ਤੇ ਵੈਟ ਜੋ ਪਹਿਲਾਂ 7.40 ਰੁਪਏ ਪ੍ਰਤੀ ਲੀਟਰ ਸੀ, ਹੁਣ 10.40 ਰੁਪਏ ਪ੍ਰਤੀ ਲੀਟਰ ਲੱਗੇਗਾ। ਇਸ ਨਾਲ ਸੂਬੇ ਵਿਚ ਪ੍ਰਤੀ ਲੀਟਰ ਡੀਜ਼ਲ ਦੀ ਕੀਮਤ ਮੌਜੂਦਾ 86 ਰੁਪਏ ਤੋਂ ਵੱਧ ਕੇ 89 ਰੁਪਏ ਪ੍ਰਤੀ ਲੀਟਰ ਹੋ ਜਾਵੇਗੀ।
ਇਹ ਖ਼ਬਰ ਵੀ ਪੜ੍ਹੋ - ਬੱਚਿਆਂ ਨੂੰ ਜ਼ਹਿਰ ਦੇਣ ਮਗਰੋਂ ਮਾਪਿਆਂ ਨੇ ਵੀ ਦੇ ਦਿੱਤੀ ਜਾਨ, ਅੰਦਰੋਂ ਝੰਜੋੜ ਦੇਣਗੀਆਂ ਸੁਸਾਈਡ ਨੋਟ 'ਚ ਲਿਖੀਆਂ ਗੱਲਾ
ਸੁੱਖੂ ਸਰਕਾਰ ਨੇ ਸੱਤਾ ਵਿਚ ਆਉਣ ਤੋਂ ਬਾਅਦ ਦੋ ਵਾਰ ਡੀਜ਼ਲ 'ਤੇ ਵੈਟ ਵਧਾਇਆ ਹੈ। ਇਸ ਤੋਂ ਪਹਿਲਾਂ ਇਸੇ ਸਾਲ 7 ਜਨਵਰੀ ਨੂੰ ਡੀਜ਼ਲ 'ਤੇ ਵੈਟ 3 ਫ਼ੀਸਦੀ ਵਧਾਇਆ ਗਿਆ ਸੀ। ਦਸੰਬਰ 2022 ਵਿਚ ਜਦ ਸੁੱਖੂ ਸਰਕਾਰ ਨੇ ਸੱਤਾ ਸੰਭਾਲੀ ਤਾਂ ਡੀਜ਼ਲ 'ਤੇ ਵੈਟ 4.40 ਰੁਪਏ ਪ੍ਰਤੀ ਲੀਟਰ ਸੀ, ਜੋ ਹੁਣ ਵਧ ਕੇ 10.40 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8