ਸੋਸ਼ਲ ਮੀਡੀਆ ਇੰਫਲੂਐਂਸਰ ਨੂੰ ਸਰਕਾਰ ਦੀ ਚਿਤਾਵਨੀ, ਕਿਹਾ- ਆਨਲਾਈਨ ਸੱਟੇਬਾਜ਼ੀ ਦਾ ਨਾ ਕਰੋ ਪ੍ਰਚਾਰ

Thursday, Mar 21, 2024 - 07:27 PM (IST)

ਸੋਸ਼ਲ ਮੀਡੀਆ ਇੰਫਲੂਐਂਸਰ ਨੂੰ ਸਰਕਾਰ ਦੀ ਚਿਤਾਵਨੀ, ਕਿਹਾ- ਆਨਲਾਈਨ ਸੱਟੇਬਾਜ਼ੀ ਦਾ ਨਾ ਕਰੋ ਪ੍ਰਚਾਰ

ਨਵੀਂ ਦਿੱਲੀ (ਭਾਸ਼ਾ)- ਸਰਕਾਰ ਨੇ ਵੀਰਵਾਰ ਨੂੰ ਸੋਸ਼ਲ ਮੀਡੀਆ ਇੰਫਲੂਐਂਸਰ ਅਤੇ ਉਨ੍ਹਾਂ ਦਾ ਪ੍ਰਚਾਰ ਕਰਨ ਵਾਲਿਆਂ ਨੂੰ ਚਿਤਾਵਨੀ ਦਿੱਤੀ ਕਿ ਉਹ ਵਿਦੇਸ਼ੀ ਆਨਲਾਈਨ ਸੱਟੇਬਾਜ਼ੀ ਅਤੇ ਜੂਆ ਪਲੇਟਫਾਰਮ ਦਾ ਪ੍ਰਚਾਰ ਜਾਂ ਵਿਗਿਆਪਨ ਕਰਨ ਤੋਂ ਪਰਹੇਜ਼ ਕਰਨ। ਸੂਚਨਾ ਅਤੇ ਪ੍ਰਸਾਰਨ ਮੰਤਰਾਲਾ ਨੇ ਇਕ ਐਡਵਾਇਜ਼ਰੀ 'ਚ ਕਿਹਾ ਹੈ ਕਿ ਇਨ੍ਹਾਂ ਵਿਗਿਆਪਨਾਂ ਦਾ ਉਪਭੋਗਤਾਵਾਂ, ਵਿਸ਼ੇਸ਼ ਕਰ ਕੇ ਨੌਜਵਾਨਾਂ 'ਤੇ ਆਨਲਾਈਨ ਸੱਟੇਬਾਜ਼ੀ ਅਤੇ ਜੂਏ ਦਾ ਮਹੱਤਵਪੂਰਨ ਵਿੱਤੀ ਅਤੇ ਸਮਾਜਿਕ-ਆਰਥਿਕ ਪ੍ਰਭਾਵ ਪੈਂਦਾ ਹੈ। 

ਇਕ ਅਧਿਕਾਰਤ ਬਿਆਨ 'ਚ ਕਿਹਾ ਗਿਆ ਹੈ ਕਿ ਮੰਤਰਾਲਾ ਨੇ ਆਨਲਾਈਨ ਵਿਗਿਆਪਨ ਕੰਪਨੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਅਜਿਹੀ ਪ੍ਰਚਾਰ ਸਮੱਗਰੀ ਤੋਂ ਭਾਰਤੀ ਦਰਸ਼ਕਾਂ ਨੂੰ ਨਿਸ਼ਾਨਾ ਨਾ ਬਣਾਏ। ਬਿਆਨ 'ਚ ਕਿਹਾ ਗਿਆ ਹੈ ਕਿ ਸੋਸ਼ਲ ਮੀਡੀਆ ਕੰਪਨੀਆਂ ਨੂੰ ਉਪਯੋਗਕਰਤਾਵਾਂ ਵਿਚਾਲੇ ਅਜਿਹੀ ਸਮੱਗਰੀ ਖ਼ਿਲਾਫ਼ ਜਾਗਰੂਕਤਾ ਪਹਿਲ ਚਲਾਉਣ ਦੀ ਵੀ ਸਲਾਹ ਦਿੱਤੀ ਗਈ ਹੈ। ਬਿਆਨ ਅਨੁਸਾਰ ਐਡਵਾਇਜ਼ਰੀ 'ਚ ਚਿਤਾਵਨੀ ਦਿੱਤੀ ਹੈ ਕਿ ਇਸ ਦੀ ਪਾਲਣਾ ਨਹੀਂ ਕਰਨ 'ਤੇ ਉਪਭੋਗਤਾ ਸੁਰੱਖਿਆ ਐਕਟ 2019 ਦੇ ਪ੍ਰਬੰਧਾਂ ਦੇ ਅਧੀਨ ਕਾਰਵਾਈ ਕੀਤੀ ਜਾ ਸਕਦੀ ਹੈ। ਇਸ ਦੇ ਅਧੀਨ ਸੋਸ਼ਲ ਮੀਡੀਆ ਪੋਸਟ ਜਾਂ ਅਕਾਊਂਟ ਨੂੰ ਹਟਾਉਣਾ ਅਤੇ ਕਾਨੂੰਨਾਂ ਦੇ ਅਧੀਨ ਦੰਡਕਾਰੀ ਕਾਰਵਾਈ ਸ਼ਾਮਲ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

DIsha

Content Editor

Related News