ਹਜ਼ਾਰਾਂ ਲੋਕਾਂ ਨੂੰ ਸਰਕਾਰ ਦੇਣ ਜਾ ਰਹੀ ਪੱਕੇ ਮਕਾਨ, ਇੰਝ ਕਰੋ ਅਪਲਾਈ

Monday, Nov 11, 2024 - 06:53 PM (IST)

ਹਜ਼ਾਰਾਂ ਲੋਕਾਂ ਨੂੰ ਸਰਕਾਰ ਦੇਣ ਜਾ ਰਹੀ ਪੱਕੇ ਮਕਾਨ, ਇੰਝ ਕਰੋ ਅਪਲਾਈ

ਹਰਿਆਣਾ : ਹਰਿਆਣਾ 'ਚ ਆਪਣੇ ਪੱਕੇ ਮਕਾਨ ਦਾ ਸੁਫ਼ਨਾ ਦੇਖ ਰਹੇ ਗ਼ਰੀਬ ਪਰਿਵਾਰਾਂ ਲਈ ਇਸ ਸਮੇਂ ਵੱਡੀ ਖ਼ੁਸ਼ਖਬਰੀ ਆਈ ਹੈ। ਤੁਹਾਨੂੰ ਦੱਸ ਦੇਈਏ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ (ਗ੍ਰਾਮੀਣ) ਦੇ ਤਹਿਤ ਸਾਲ 2024-25 ਲਈ ਨਵਾਂ ਟੀਚਾ ਸਾਹਮਣੇ ਆਇਆ ਹੈ। ਫਰੀਦਾਬਾਦ ਸ਼ਹਿਰ ਘਰ-ਘਰ ਕਲੋਨੀ ਇਸ ਵਾਰ ਪਿਛਲੇ ਸਾਲ ਨਾਲੋਂ 10 ਗੁਣਾ ਵੱਧ ਟੀਚਾ ਰੱਖਿਆ ਗਿਆ ਹੈ। ਪਿਛਲੇ ਸਾਲ ਜਿਥੇ ਇਸ ਯੋਜਨਾ ਦੇ ਤਹਿਤ 7,746 ਯੋਗ ਲੋਕਾਂ ਨੇ ਘਰ ਬਣਾਏ ਸਨ, ਉਥੇ ਇਸ ਸਾਲ 69,325 ਲੋਕਾਂ ਨੂੰ ਪੱਕੇ ਮਕਾਨਾਂ ਦਾ ਤੋਹਫ਼ਾ ਦਿੱਤਾ ਜਾਵੇਗਾ। ਸਰਵੇ ਤੋਂ ਬਾਅਦ ਇਸ ਸਕੀਮ ਦਾ ਲਾਭ ਮਿਲੇਗਾ। ਇਸ ਸਕੀਮ ਤਹਿਤ ਪੱਕਾ ਮਕਾਨ ਬਣਾਉਣ 'ਤੇ 1 ਲੱਖ 38 ਹਜ਼ਾਰ ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ। ਸਰਕਾਰ ਇਹ ਰਕਮ ਤਿੰਨ ਕਿਸ਼ਤਾਂ ਵਿੱਚ ਦਿੰਦੀ ਹੈ।

ਇਹ ਵੀ ਪੜ੍ਹੋ - ਵਿਦਿਆਰਥੀਆਂ ਦੀਆਂ ਮੌਜਾਂ: ਮਿਡ-ਡੇ-ਮੀਲ ਨਾਲ ਹੁਣ ਮਿਲੇਗਾ ਪੌਸ਼ਟਿਕ ਸਨੈਕਸ

ਦੱਸ ਦੇਈਏ ਕਿ ਸਰਕਾਰ ਇਸ ਯੋਜਨਾ ਦਾ ਲਾਭ ਉਹਨਾਂ ਲੋਕਾਂ ਨੂੰ ਨਹੀਂ ਦੇਵੇਗੀ, ਜੋ ਯੋਗ ਸਨ ਪਰ ਹੁਣ ਉਹ ਆਪਣਾ ਮਕਾਨ ਬਣਾ ਚੁੱਕੇ ਹਨ। ਯੋਜਨਾ ਦਾ ਲਾਭ ਦੇਣ ਲਈ ਜਲਦੀ ਹੀ ਪਿੰਡ-ਪਿੰਡ ਜਾ ਕੇ ਟੀਮਾਂ ਵਲੋਂ ਸਰਵੇਖਣ ਕੀਤਾ ਜਾਵੇਗਾ। ਇਹ ਪੋਰਟਲ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਸਾਲ 2017-18 ਵਿੱਚ ਖੋਲ੍ਹਿਆ ਗਿਆ ਸੀ। ਉਸ ਸਮੇਂ ਕੈਥਲ ਜ਼ਿਲ੍ਹੇ ਵਿੱਚ 14 ਹਜ਼ਾਰ ਲੋਕਾਂ ਨੇ ਸਕੀਮ ਦਾ ਲਾਭ ਲੈਣ ਲਈ ਅਪਲਾਈ ਕੀਤਾ ਸੀ। ਇਸ ਤੋਂ ਬਾਅਦ ਵਿਭਾਗੀ ਟੀਮਾਂ ਨੇ ਸਰਵੇ ਕੀਤਾ। ਛੇ ਹਜ਼ਾਰ 52 ਲੋਕਾਂ ਨੂੰ ਯੋਗ ਮੰਨਿਆ ਗਿਆ ਸੀ। ਇਨ੍ਹਾਂ ਵਿੱਚੋਂ ਪਿਛਲੇ ਸਾਲ 822 ਲੋਕਾਂ ਨੂੰ ਇਸ ਸਕੀਮ ਦਾ ਲਾਭ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ - 12 ਨਵੰਬਰ ਤੋਂ ਸ਼ੁਰੂ ਵਿਆਹਾਂ ਦਾ ਸੀਜ਼ਨ, ਖਾਣ-ਪੀਣ ਤੋਂ ਲੈ ਕੇ ਘੋੜੀ, ਬੈਂਡ-ਵਾਜਾ 25 ਫ਼ੀਸਦੀ ਮਹਿੰਗੇ

ਸਕੀਮ ਦਾ ਲਾਭ ਲੈਣ ਲਈ ਇਨ੍ਹਾਂ ਗੱਲ਼ਾਂ ਦਾ ਰੱਖੋ ਖ਼ਾਸ ਧਿਆਨ 

. ਤਿੰਨ ਜਾਂ ਚਾਰ ਪਹੀਆ ਵਾਹਨ ਨਹੀਂ ਹੋਣੇ ਚਾਹੀਦੇ।
. ਖੇਤੀਬਾੜੀ ਮਸ਼ੀਨਰੀ ਸਮੇਤ ਟਰੈਕਟਰਾਂ ਸਮੇਤ ਹੋਰ ਕੋਈ ਵੀ ਵਾਹਨ ਨਹੀਂ ਹੋਣਾ ਚਾਹੀਦਾ।
. ਸਰਕਾਰੀ ਕਰਮਚਾਰੀ ਘਰ ਦਾ ਕੋਈ ਮੈਂਬਰ ਨਹੀਂ ਹੋਣਾ ਚਾਹੀਦਾ।
. ਕਿਸੇ ਦੇ ਨਾਂ 'ਤੇ ਕੋਈ ਫਰਮ ਰਜਿਸਟਰਡ ਨਹੀਂ ਹੋਣੀ ਚਾਹੀਦੀ।
. ਮਹੀਨਾਵਾਰ ਆਮਦਨ 15 ਹਜ਼ਾਰ ਰੁਪਏ ਤੋਂ ਵੱਧ ਨਹੀਂ ਹੋਣੀ ਚਾਹੀਦੀ।
. ਇਨਕਮ ਟੈਕਸ ਦਾ ਭੁਗਤਾਨ ਨਾ ਕਰਦਾ ਹੋਵੇ।
. ਉਪਜਾਊ ਜ਼ਮੀਨ ਦੋ ਏਕੜ ਤੋਂ ਵੱਧ ਨਹੀਂ ਹੋਣੀ ਚਾਹੀਦੀ।
. ਬੰਜਰ ਜ਼ਮੀਨ ਪੰਜ ਏਕੜ ਤੋਂ ਵੱਧ ਨਹੀਂ ਹੋਣੀ ਚਾਹੀਦੀ।

ਇਹ ਵੀ ਪੜ੍ਹੋ - ਖ਼ਾਸ ਖ਼ਬਰ: ਭੈਣਾਂ ਦੇ ਖਾਤਿਆਂ 'ਚ ਆਉਣਗੇ 1250 ਰੁਪਏ, ਸਰਕਾਰ ਨੇ ਜਾਰੀ ਕੀਤੀ ਰਕਮ

ਜ਼ਰੂਰੀ ਦਸਤਾਵੇਜ਼
ਸਰਕਾਰ ਵਲੋਂ ਦਿੱਤੀ ਜਾ ਰਹੀ ਯੋਜਨਾ ਦਾ ਲਾਭ ਲੈਣ ਲਈ ਤੁਹਾਡੇ ਕੋਲ ਕੁਝ ਜ਼ਰੂਰੀ ਦਸਤਾਵੇਜ਼ ਹੋਣੇ ਚਾਹੀਦੇ ਹਨ, ਜਿਵੇਂ ਮੋਬਾਇਲ ਨੰਬਰ, ਉਮਰ, ਜਾਤੀ, ਨਿਵਾਸ ਦਾ ਪਤਾ, ਪਾਸਪੋਰਟ ਸਾਈਜ਼ ਫੋਟੋ, ਅਰਜ਼ੀ ਦਾ ਆਧਾਰ ਕਾਰਡ, ਰਾਸ਼ਨ ਕਾਰਡ, ਬੈਂਕ ਖਾਤਾ, ਵੋਟਰ ਆਈ.ਡੀ. ਦੇ ਨਾਲ-ਨਾਲ ਲੋੜ ਅਨੁਸਾਰ ਪੈਨ ਕਾਰਡ ਜਾਂ ਡਰਾਈਵਿੰਗ ਲਾਇਸੈਂਸ ਹੋਣਾ ਚਾਹੀਦਾ ਹੈ।

ਇਹ ਵੀ ਪੜ੍ਹੋ - ਅਫਸਰਸ਼ਾਹੀ 'ਚ ਵੱਡਾ ਉਲਟਫੇਰ : 10 IAS ਅਫ਼ਸਰਾਂ ਦੇ ਤਬਾਦਲੇ, ਦੋ ਅਧਿਕਾਰੀ ਸਸਪੈਂਡ

ਇੰਝ ਕਰੋ ਆਨਲਾਈਨ ਅਪਲਾਈ 

. ਸਭ ਤੋਂ ਪਹਿਲਾਂ ਹਰਿਆਣਾ ਸਰਕਾਰ ਦੀ ਅਧਿਕਾਰਤ ਵੈੱਬਸਾਈਟ haryana.gov.in 'ਤੇ ਜਾਓ।
. ਇੱਥੇ ਆਪਣਾ ਮੋਬਾਈਲ ਨੰਬਰ ਦਰਜ ਕਰਕੇ ਰਜਿਸਟਰ ਕਰੋ।
. ਇੱਥੇ ਤੁਸੀਂ ਆਪਣਾ ਖਾਤਾ ਬਣਾਉਂਦੇ ਹੋ ਅਤੇ ਉਸ ਤੋਂ ਬਾਅਦ ਤੁਸੀਂ ਉਪਭੋਗਤਾ ਨਾਮ ਅਤੇ ਪਾਸਵਰਡ ਦਰਜ ਕਰਕੇ ਇਸ ਸਕੀਮ ਲਈ ਅਰਜ਼ੀ ਦੇ ਸਕਦੇ ਹੋ।
. ਫਿਰ ਤੁਸੀਂ ਇੱਥੇ ਸਾਰੇ ਲੋੜੀਂਦੇ ਦਸਤਾਵੇਜ਼ ਅੱਪਲੋਡ ਕਰ ਸਕਦੇ ਹੋ।
. ਇਸ ਤੋਂ ਇਲਾਵਾ ਜੇਕਰ ਤੁਹਾਨੂੰ ਅਪਲਾਈ ਕਰਨ 'ਚ ਕੋਈ ਸਮੱਸਿਆ ਆ ਰਹੀ ਹੈ ਤਾਂ ਤੁਸੀਂ ਹੈਲਪ ਆਪਸ਼ਨ 'ਤੇ ਕਲਿੱਕ ਕਰਕੇ ਆਪਣੀ ਸਮੱਸਿਆ ਦਾ ਹੱਲ ਕਰ ਸਕਦੇ ਹੋ। 
. ਇਸ ਤੋਂ ਇਲਾਵਾ ਤੁਸੀਂ ਸਰਕਾਰ ਦੁਆਰਾ ਜਾਰੀ ਕੀਤੇ ਗਏ ਨੰਬਰ 'ਤੇ ਕਾਲ ਕਰਕੇ ਮਦਦ ਲੈ ਸਕਦੇ ਹੋ।
. ਦੱਸ ਦੇਈਏ ਕਿ ਹਰਿਆਣਾ ਸਰਕਾਰ ਦੀ ਇਸ ਯੋਜਨਾ ਤਹਿਤ ਇੱਕ ਹਜ਼ਾਰ ਤੋਂ ਵੱਧ ਪਰਿਵਾਰਾਂ ਨੂੰ ਆਪਣੇ ਘਰ ਮਿਲ ਚੁੱਕੇ ਹਨ।

ਇਹ ਵੀ ਪੜ੍ਹੋ - ਕੁਝ ਹੀ ਸਾਲਾਂ 'ਚ ਦੁਨੀਆ ਦੇ ਨਕਸ਼ੇ ਤੋਂ ਮਿਟ ਜਾਵੇਗਾ ਇਹ ਖ਼ੂਬਸੂਰਤ ਦੇਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News