ਸਰਕਾਰ ਨੇ ਨੀਦਰਲੈਂਡ ਦੀ ਫਾਈਲ ਸ਼ੇਅਰਿੰਗ ਵੈੱਬਸਾਈਟ 'ਵੀਟ੍ਰਾਂਸਫਰ' 'ਤੇ ਲਾਈ ਰੋਕ

05/31/2020 1:46:31 AM

ਨਵੀਂ ਦਿੱਲੀ-ਸਰਕਾਰ ਨੇ ਇੰਟਰਨੈੱਟ ਸੇਵਾ ਪ੍ਰੋਵਾਈਡਰ (ਆਈ.ਐੱਸ. ਪੀ.) ਨੂੰ ਸੁਰੱਖਿਆ ਕਾਰਨਾਂ ਨਾਲ ਕੰਪਿਊਟਰ ਫਾਈਲ ਸ਼ੇਅਰਿੰਗ ਵੈੱਬਸਾਈਟ ਵੀਟ੍ਰਾਂਸਟਰ 'ਤੇ ਰੋਕ ਲਗਾਉਣ ਲਈ ਕਿਹਾ ਹੈ। ਇਹ ਆਦੇਸ਼ ਦਿੱਲੀ ਪੁਲਸ ਦੀ ਅਪੀਲ 'ਤੇ ਦਿੱਤਾ ਗਿਆ ਹੈ। ਦੂਰਸੰਚਾਰ ਵਿਭਾਗ ਨੇ 18 ਮਈ ਨੂੰ ਜਾਰੀ ਆਦੇਸ਼ 'ਚ ਇੰਟਰਨੈੱਟ ਸੇਵਾ ਪ੍ਰਦਾਤਾਵਾਂ ਨੂੰ ਨੀਦਰਲੈਂਡ ਦੀ ਵੈੱਬਸਾਈਟ ਵੀਟ੍ਰਾਂਸਫਰ 'ਤੇ ਦੋ ਡਾਊਨਲੋਡ ਲਿੰਕ ਨੂੰ ਅਤੇ ਪੂਰੀ ਵੈੱਬਸਾਈਟ 'ਵੀਟ੍ਰਾਂਸਫਰ ਡਾਟ ਕਾਮ' ਨੂੰ ਬਲਾਕ ਕਰਨ ਨੂੰ ਕਿਹਾ ਹੈ।

ਇਕ ਅਧਿਕਾਰਿਤ ਸੂਤਰ ਨੇ ਪੀ.ਟੀ.ਆਈ. ਭਾਸ਼ਾ ਨੂੰ ਕਿਹਾ ਕਿ ਦਿੱਲੀ ਪੁਲਸ ਨੇ ਸੂਚਨਾ ਪ੍ਰਸਾਰਣ ਮੰਤਰਾਲਾ ਨੂੰ ਦੋ ਲਿੰਕ ਨੂੰ ਅਤੇ ਪੂਰੀ ਵੈੱਬਸਾਈਟ ਨੂੰ ਤੁਰੰਤ ਬਲਾਕ ਕਰਨ ਦੀ ਅਪੀਲ ਕੀਤੀ ਸੀ। ਮੰਤਰਾਲਾ ਨੇ ਦੂਰਸੰਚਾਰ ਵਿਭਾਗ ਨੂੰ ਕਿਹਾ ਕਿ ਉਹ ਇੰਟਰਨੈੱਟ ਸੇਵਾ ਪ੍ਰਦਾਤਾਵਾਂ ਨੂੰ ਵੈੱਬਸਾਈਟ ਬਲਾਕ ਕਰਨ ਦਾ ਨਿਰਦੇਸ਼ ਦੇਣ। ਵੱਖ-ਵੱਖ ਇੰਟਰਨੈੱਟ ਸੇਵਾ ਪ੍ਰਦਾਤਾਵਾਂ ਨੂੰ ਈ-ਮੇਲ ਰਾਹੀਂ ਭੇਜੇ ਆਦੇਸ਼ 'ਚ ਦੂਰਸੰਚਾਰ ਵਿਭਾਗ ਨੇ ਕਿਹਾ ਕਿ ਇਸ ਦੇ ਅਨੁਪਾਲਣ ਦੀ ਜਾਣਕਾਰੀ ਤੁਰੰਤ ਦਿੱਤੀ ਜਾਵੇ ਨਹੀਂ ਤਾਂ ਲਾਈਸੈਂਸ ਦੀਆਂ ਸ਼ਰਤਾਂ ਦੇ ਤਹਿਤ ਕਾਰਵਾਈ ਕੀਤੀ ਜਾਵੇਗੀ।


Karan Kumar

Content Editor

Related News