ਗੋਰਖਪੁਰ ਵਾਸੀਆਂ ਨੇ ਕੀਤਾ ਉੱਪ ਚੋਣਾਂ ਦਾ ਬਾਈਕਾਟ

Sunday, Mar 11, 2018 - 10:23 AM (IST)

ਗੋਰਖਪੁਰ ਵਾਸੀਆਂ ਨੇ ਕੀਤਾ ਉੱਪ ਚੋਣਾਂ ਦਾ ਬਾਈਕਾਟ

ਗੋਰਖਪੁਰ— ਇਕ ਪਾਸੇ ਜਿੱਥੇ ਉਪ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਜਨਤਾ ਨੂੰ ਰਿਝਾਉਣ 'ਚ ਲੱਗੀ ਹੈ। ਉੱਥੇ ਹੀ ਦੂਜੇ ਪਾਸੇ ਗੋਰਖਪੁਰ 'ਚ ਲੋਕਾਂ ਨੇ ਵੋਟਿੰਗ ਦਾ ਬਾਈਕਾਟ ਕਰ ਦਿੱਤਾ ਹੈ। ਦਰਅਸਲ ਜ਼ਿਲੇ ਦੇ ਸਹਿਜਨਵਾ ਵਿਧਾਨ ਸਭਾ ਖੇਤਰ ਦੇ ਪਿਪਰੌਲੀ ਵਿਕਾਸ ਖੰਡ ਪਿੰਡ ਨਗਵਾ ਦੇ ਪਿੰਡ ਵਾਸੀਆਂ ਨੇ 'ਰੋਡ ਨਹੀਂ ਤਾਂ ਵੋਟ ਨਹੀਂ' ਦਾ ਝੰਡਾ ਬੁਲੰਦ ਕਰਦੇ ਹੋਏ ਲੋਕ ਸਭਾ ਚੋਣਾਂ ਦਾ ਬਾਈਕਾਟ ਕਰ ਦਿੱਤਾ ਹੈ। ਪਿੰਡ ਦੇ ਲੋਕਾਂ ਨੇ ਆਪਣੇ ਪਿੰਡ ਦੇ ਹਰ ਘਰ 'ਤੇ, ਹਰ ਦਰੱਖਤ 'ਤੇ, ਹਰ ਦਰਵਾਜ਼ੇ 'ਤੇ, ਇਸ ਸਲੋਗਨ ਦਾ ਇਕ ਪੋਸਟਰ ਲਗਾ ਕੇ ਆਪਣੀ ਮੰਸ਼ਾ ਦਾ ਖੁਲਾਸਾ ਕੀਤਾ ਹੈ। ਜਿਸ ਤੋਂ ਬਾਅਦ ਪ੍ਰਸ਼ਾਸਨ ਦੀ ਨੀਂਦ ਹਰਾਮ ਹੋ ਗਈ ਹੈ।
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹ ਲਗਾਤਾਰ ਆਪਣੇ ਪਿੰਡ 'ਚ ਸੜਕ ਬਣਾਏ ਜਾਣ ਦੀ ਮੰਗ ਕਰਦੇ ਰਹੇ ਪਰ ਕਿਸੇ ਨੇ ਨਹੀਂ ਸੁਣੀ। ਅੱਜ ਸਮਾਂ ਆ ਗਿਆ ਹੈ, ਜਦੋਂ ਉਹ ਆਪਣੀ ਗੱਲ ਨੂੰ ਪ੍ਰਸ਼ਾਸਨ ਤੱਕ ਮਜ਼ਬੂਤੀ ਨਾਲ ਪਹੁੰਚਾਏ। ਪਿੰਡ ਵਾਸੀਆਂ ਨੇ ਇਸ ਲਈ ਲੋਕ ਸਭਾ ਉੱਪ ਚੋਣਾਂ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਪਿੰਡ ਵਾਸੀ ਕਿਸੇ ਵੀ ਸੂਰਤ 'ਚ ਵੋਟ ਨਹੀਂ ਪਾਉਣਗੇ। ਜ਼ਿਲਾ ਪ੍ਰਸ਼ਾਸਨ ਦਾ ਜੇਕਰ ਕਠੋਰ ਭਰੋਸਾ ਨਹੀਂ ਮਿਲਦਾ ਹੈ ਤਾਂ ਅਸੀਂ ਵੋਟ 'ਚ ਹਿੱਸਾ ਨਹੀਂ ਲਵਾਂਗੇ।
ਪਿੰਡ ਦੇ ਪ੍ਰਾਇਮਰੀ ਸਕੂਲ ਦੀ ਦੀ ਹੈੱਡ ਮਾਸਟਰ ਮਾਲਤੀ ਦੇਵੀ ਨੇ ਵੀ ਇਸ ਗੱਲ ਦਾ ਤਸਦੀਕ ਕੀਤਾ ਹੈ ਕਿ ਪਿੰਡ 'ਚ ਗੰਦਗੀ ਬਹੁਤ ਹੈ ਤਾਂ ਸੜਕ ਦੀ ਹਾਲਤ ਬੇਹੱਦ ਖਰਾਬ ਹੋ ਗਈ ਹੈ। ਉਨ੍ਹਾਂ ਦੀ ਕੋਈ ਨਹੀਂ ਸੁਣਦਾ। ਇਸ ਲਈ ਚੋਣਾਂ 'ਚ ਇਸ ਮੁੱਦੇ ਨੂੰ ਚੁੱਕ ਕੇ ਪ੍ਰਸ਼ਾਸਨ ਨੂੰ ਪਿੰਡ ਦੀ ਸਮੱਸਿਆ ਵੱਲ ਆਕਰਸ਼ਿਤ ਕਰਵਾਇਆ ਹੈ। ਮੁੱਖ ਮੰਤਰੀ ਦਾ ਜ਼ਿਲਾ ਹੋਣ ਕਾਰਨ ਲੋਕ ਇਹ ਉਮੀਦ ਲਗਾਈ ਬੈਠੇ ਸਨ ਕਿ ਉਨ੍ਹਾਂ ਦੇ ਪਿੰਡ ਦੀ ਸੜਕ ਨਾਲੀ ਸਭ ਸਹੀ ਹੋ ਜਾਣਗੇ ਪਰ ਇਹ ਪਿੰਡ ਵਾਲੇ ਮੁੱਖ ਮੰਤਰੀ ਨੂੰ ਵੀ ਹੁਣ ਝੂਠਾ ਕਰਾਰ ਦੇ ਰਹੇ ਹਨ। ਉਹ ਕਹਿ ਰਹੇ ਹਨ ਕਿ ਬਾਬਾ ਮੰਚ ਤੋਂ ਵਿਕਾਸ ਦੀ ਗੱਲ ਕਰ ਰਹੇ ਹਨ ਪਰ ਇਹ ਵਿਕਾਸ ਕਿਤੇ ਦਿਖਾਈ ਨਹੀਂ ਦੇ ਰਿਹਾ ਹੈ। ਪਿੰਡ ਨੂੰ ਸ਼ਹਿਰ ਬਣਾਉਣ ਦੀ ਗੱਲ ਕੋਈ ਕੀ ਕਰੇਗਾ। ਪ੍ਰਾਇਮਰੀ ਸਕੂਲ 'ਚ ਪੜ੍ਹਨ ਵਾਲੇ ਬੱਚੇ ਵੀ ਪਿੰਡ ਦੀ ਹਾਲਤ ਤੋਂ ਬੇਹੱਦ ਪਰੇਸ਼ਾਨ ਹਨ। ਉਨ੍ਹਾਂ ਦੇ ਆਉਣ-ਜਾਣ ਲਈ ਵੀ ਚੰਗੀ ਸੜਕ ਨਹੀਂ ਹੈ ਤਾਂ ਪ੍ਰਾਇਮਰੀ ਸਕੂਲ ਦੇ ਨੇੜੇ-ਤੇੜੇ ਵੀ ਗੰਦਗੀ ਦਾ ਢੇਰ ਹੈ।


Related News