ਗੋਰਖਪੁਰ-ਫੂਲਪੁਰ ਉਪ ਚੋਣ : ਸਖਤ ਸੁਰੱਖਿਆ ਹੇਠ ਵੋਟਿੰਗ ਪ੍ਰਕਿਰਿਆ ਸ਼ੁਰੂ, CM ਯੋਗੀ ਨੇ ਪਾਈ ਵੋਟ

Sunday, Mar 11, 2018 - 05:44 PM (IST)

ਗੋਰਖਪੁਰ-ਫੂਲਪੁਰ ਉਪ ਚੋਣ : ਸਖਤ ਸੁਰੱਖਿਆ ਹੇਠ ਵੋਟਿੰਗ ਪ੍ਰਕਿਰਿਆ ਸ਼ੁਰੂ, CM ਯੋਗੀ ਨੇ ਪਾਈ ਵੋਟ

ਲਖਨਊ — ਉਤਰ ਪ੍ਰਦੇਸ਼ ਦੀਆਂ 2 ਲੋਕ ਸਭਾ ਸੀਟਾਂ ਗੋਰਖਪੁਰ ਤੇ ਫੂਲਪੁਰ 'ਚ ਉਪ ਚੋਣ ਲਈ ਅੱਜ ਯਾਨੀ ਐਤਵਾਰ ਨੂੰ ਵੋਟਿੰਗ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਵੋਟਿੰਗ ਕੇਂਦਰ ਨੂੰ ਲੈ ਕੇ ਤਿਆਰੀਆਂ ਪੂਰੀ ਤਰ੍ਹਾਂ ਮੁਕੰਮਲ ਹਨ। ਗੋਰਖਪੁਰ ਲੋਕ ਸਭਾ ਸੀਟ 'ਤੇ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤਕ ਮਤਦਾਨ ਹੋਵੇਗਾ। 7 ਵਜੇ ਤੋਂ ਹੀ ਲੋਕ ਵੋਟਿੰਗ ਕੇਂਦਰਾਂ 'ਚ ਪਹੁੰਚ ਗਏ ਹਨ।
ਮੁੱਖ ਮੰਤਰੀ ਯੋਗੀ ਨੇ ਪਾਈ ਵੋਟ
ਸਵੇਰੇ 7 ਵਜੇ ਹੀ ਮੁੱਖ ਮੰਤਰੀ ਯੋਗੀ ਨੇ ਵੀ ਪੋਲਿੰਗ ਬੂਥ 'ਤੇ ਜਾ ਕੇ ਵੋਟ ਪਾ ਦਿੱਤਾ ਹੈ। ਵੋਟ ਪਾ ਕੇ ਮੁੱਖ ਮੰਤਰੀ ਯੋਗੀ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਸਪਾ-ਬਸਪਾ ਗਠਬੰਧਨ 'ਤੇ ਕਿਹਾ ਕਿ ਇਹ ਗਠਬੰਧਨ ਨਹੀਂ ਸੌਦੇਬਾਜੀ ਕਰ ਰਹੇ ਹਨ। ਯੋਗੀ ਨੇ ਕਿਹਾ ਕਿ ਜਨਤਾ ਮੋਦੀ ਦੀ ਅਗਵਾਈ 'ਤੇ ਭਰੋਸਾ ਜਤਾਵੇਗੀ। ਨਾਲ ਹੀ ਉਨ੍ਹਾਂ ਦਾਅਵਾ ਕੀਤਾ ਕਿ ਗੋਰਖਪੁਰ-ਫੂਲਪੁਰ 'ਚ ਭਾਜਪਾ ਦੀ ਜਿੱਤ ਹੋਵੇਗੀ।
ਸਖਤ ਸੁਰੱਖਿਆ ਹੇਠ ਹੋਵੇਗੀ ਵੋਟਿੰਗ
ਜ਼ਿਕਰਯੋਗ ਹੈ ਕਿ ਦੋਨਾਂ ਲੋਕ ਸਭਾ ਖੇਤਰਾਂ ਦੀਆਂ ਉਪ ਚੋਣਾਂ ਲਈ ਤਿੰਨਾਂ  ਜ਼ਿਲਿਆਂ ਨੂੰ ਕੁਲ 43 ਇੰਸਪੇਕਟਰ, 1548 ਸਬ ਇੰਸਪੇਕਟਰ 619 ਹੇਡ ਕਾਂਸਟੇਬਲ,8683 ਕਾਂਸਟੇਬਲ ਤੇ 10089 ਹੋਮਗਾਰਡ ਦੇ ਜਵਾਨਾਂ ਦੀ ਡਿਊਟੀ ਲਗਾਈ ਗਈ ਹੈ।
ਗੋਰਖਪੁਰ 'ਚ ਕੁਲ 5 ਵਿਧਾਨ ਸਭਾ ਸੀਟਾਂ ਹਨ, ਜਿਥੇ 970 ਵੋਟਿੰਗ ਕੇਂਦਰ ਤੇ 2141 ਜਗ੍ਹਾ ਚੋਣ ਹੋਵੇਗੀ। ਇਸ ਤਰ੍ਹਾਂ ਲੋਕ ਸਭਾ ਖੇਤਰ ਫੂਲਪੁਰ 'ਚ ਇਲਾਹਾਬਾਦ ਜ਼ਿਲੇ ਦੇ ਕੁਲ 5 ਵਿਧਾਨ ਸਭਾ ਸੀਟਾਂ ਹਨ, ਜਿਥੇ 793 ਵੋਟਿੰਗ ਕੇਂਦਰ ਤੇ 2059 ਜਗ੍ਹਾ ਵੋਟਿੰਗ ਕਰਵਾਈ ਜਾ ਰਹੀ ਹੈ। ਫੂਲਪੁਰ ਲੋਕ ਸਭਾ ਖੇਤਰ 'ਚ ਆਉਣ ਵਾਲੀ ਇਲਾਹਾਬਾਦ ਪਛੱਮੀ ਵਿਧਾਨ ਸਭਾ ਸੀਟ ਦੇ 45 ਵੋਟਿੰਗ ਕੇਂਦਰ ਤੇ 95 ਵੋਟਿੰਗ ਸਥਲ ਕੌਸ਼ਾਂਬੀ ਜ਼ਿਲੇ 'ਚ ਆਉਂਦੇ ਹਨ।
ਸੱਤਾਧਾਰੀ ਤੇ ਵਿਰੋਧੀ ਧਿਰ 'ਚ ਸਖਤ ਮੁਕਾਬਲਾ
ਇੰਨੀਂ ਦਿਨੀਂ ਹੀ ਲੋਕ ਸਭਾ ਸੀਟਾਂ 'ਤੇ ਭਾਜਪਾ, ਸਪਾ ਤੇ ਕਾਂਗਰਸ ਵਿਚਾਲੇ ਮੁਕਾਬਲਾ ਹੋਣ ਦੀ ਸੰਭਾਵਨਾ ਹੈ। ਬਸਪਾ ਨੇ ਉਪ ਚੋਣ 'ਚ ਉਮੀਦਵਾਰ ਚੋਣ ਮੈਦਾਨ 'ਚ ਨਹੀਂ ਉਤਾਰੇ ਹਨ। ਭਾਜਪਾ ਨੇ ਗੋਰਖਪੁਰ 'ਚ ਉਪੇਂਦਰ ਦੱਤ ਸ਼ੁਕਲਾ ਨੂੰ ਤੇ ਫੂਲਪੁਰ ਸੀਟ ਤੋਂ ਕੌਸ਼ਲੇਂਦਰ ਸਿੰਘ ਪਟੇਲ ਨੂੰ ਉਮੀਦਵਾਰ ਬਣਾਇਆ ਹੈ। ਸਪਾ ਨੇ ਗੋਰਖਪੁਰ ਤੋਂ ਪ੍ਰਵੀਨ ਨਿਸ਼ਾਦ ਤੇ ਫੂਲਪੁਰ ਤੋਂ ਨਾਗੇਂਦਰ ਸਿੰਘ ਪਟੇਲ ਨੂੰ ਮੈਦਾਨ 'ਚ ਉਤਾਰਿਆ ਹੈ, ਉਥੇ ਹੀ ਕਾਂਗਰਸ ਨੇ ਗੋਰਖਪੁਰ ਤੋਂ ਸੁਰਹਿਤਾ ਕਰੀਮ ਤੇ ਫੂਲਪੁਰ ਤੋਂ ਮਨੀਸ਼ ਮਿਸ਼ਰਾ ਨੂੰ ਟਿਕਟ ਦਿੱਤੀ ਹੈ। 
ਮੁੱਖ ਮੰਤਰੀ ਗੋਰਖਪੁਰ ਤੋਂ 5 ਵਾਰ ਸਾਂਸਦ ਚੁਣੇ ਜਾ ਚੁੱਕੇ 
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਯੋਗੀ ਗੋਰਖਪੁਰ ਤੋਂ 5 ਵਾਰ ਸਾਂਸਦ ਚੁਣੇ ਜਾ ਚੁੱਕੇ ਹਨ। ਗੋਰਖਪੁਰ ਸੀਟ 'ਤੇ 29 ਸਾਲ ਤੋਂ ਵੀ ਵੱਧ ਸਮੇਂ ਤਕ ਗੋਰਖਪੁਰ ਮੰਦਰ ਦਾ ਪ੍ਰਭਾਵ ਦੇਖਿਆ ਜਾ ਰਿਹਾ ਹੈ ਪਰ ਇਸ ਵਾਰ ਸਪਾ ਤੇ ਬਸਪਾ ਦੇ ਗਠਬੰਧਨ ਨੇ ਜਾਤੀ ਸਮੀਕਰਨ ਨੂੰ ਕਾਫੀ ਮਜਬੂਤ ਕਰ ਦਿੱਤਾ ਹੈ। ਸਪਾ ਦੇ ਨਿਸ਼ਾਦ ਭਾਈਚਾਰੇ ਦੇ ਉਮੀਦਵਾਰ ਤੇ ਗੋਰਖਪੁਰ ਦੀਆਂ ਪੰਜ ਵਿਧਾਨ ਸਭਾ ਸੀਟਾਂ 'ਤੇ ਦਲਿਤ ਵਰਗ ਦੀ ਮਜ਼ਬੂਤ ਗਿਣਤੀ ਭਾਜਪਾ ਲਈ ਸਿਰ ਦਰਦ ਸਾਬਿਤ ਹੋ ਸਕਦੀ ਹੈ। ਯੋਗੀ ਤੋਂ ਪਹਿਲਾਂ ਉਨ੍ਹਾਂ ਦੇ ਗੁਰੂ ਮਹੰਤ ਅਵੈਦਨਾਥ ਵੀ ਇਸ ਸੀਟ ਤੋਂ ਤਿੰਨ ਵਾਰ ਸਾਂਸਦ ਚੁਣੇ ਗਏ ਸਨ।

ਬਿਹਾਰ 'ਚ ਹੋ ਰਹੀਆਂ ਉਪ ਚੋਣਾਂ 'ਚ 9 ਵਜੇ ਤੋਂ 3 ਵਜੇ ਤੱਕ ਪ੍ਰਤੀਸ਼ਤ ਵੋਟਿੰਗ ਕੁਝ ਇਸ ਤਰ੍ਹਾਂ ਹੈ।

 ਨੰ.   ਸੀਟ   ਵੋਟਿੰਗ %  ਸਮਾਂ
1.  ਗੋਰਖਪੁਰ 37%  3 ਵਜੇ ਤੱਕ
2. ਫੂਲਪੁਰ  26.6% 3ਵਜੇ ਤੱਕ
3.  ਇਲਾਹਾਬਾਦ  4.8 % 9 ਵਜੇ ਤੱਕ
4. ਉੱਤਰੀ ਸ਼ਹਿਰ 1.8 % 9 ਵਜੇ ਤੱਕ
5. ਅਰਰੀਆ 51.2% 3 ਵਜੇ ਤੱਕ
6. ਜਹਾਨਾਬਾਦ  49.3% 3 ਵਜੇ ਤੱਕ
7.  ਭਭੂਆ  51% 3 ਵਜੇ ਤੱਕ

 

 

 


Related News