ਅਨੋਖਾ ਵਿਆਹ: ਲਾੜਾ 34 ਤੇ ਲਾੜੀ 33 ਇੰਚ ਦੀ, ਸੈਲਫੀ ਖਿਚਵਾਉਣ ਲਈ ਇੱਕਠੇ ਹੋਏ ਲੋਕ

Wednesday, Jun 27, 2018 - 10:41 AM (IST)

ਅਨੋਖਾ ਵਿਆਹ: ਲਾੜਾ 34 ਤੇ ਲਾੜੀ 33 ਇੰਚ ਦੀ, ਸੈਲਫੀ ਖਿਚਵਾਉਣ ਲਈ ਇੱਕਠੇ ਹੋਏ ਲੋਕ

ਗੋਰਖਪੁਰ—ਸੋਮਵਾਰ ਸ਼ਾਮ ਇਥੇ ਇਕ ਅਨੋਖਾ ਵਿਆਹ ਹੋਇਆ। ਲਾੜਾ 34 ਇੰਚ ਦਾ ਸੀ ਅਤੇ ਲਾੜੀ 33 ਇੰਚ ਦੀ ਸੀ। ਵਿਆਹ ਵਿਚ ਆਉਣ ਵਾਲੇ ਲੋਕਾਂ ਵਿਚ ਲਾੜਾ ਤੇ ਲਾੜੀ ਨਾਲ ਸੈਲਫੀ ਖਿਚਵਾਉਣ ਦਾ ਜਨੂੰਨ ਵੇਖਣ ਨੂੰ ਮਿਲਿਆ।
ਦੱਸਣਯੋਗ ਹੈ ਕਿ ਸ਼ਹਿਰ ਦੇ ਵਿਸ਼ਨੂਪੁਰਾ ਪਿੰਡ ਦੇ ਰਹਿਣ ਵਾਲੇ ਵਿਸ਼ਵਨਾਥ ਅਤੇ ਕੈਲਾਸ਼ੀ ਦੇਵੀ ਦੇ ਘਰ 42 ਸਾਲ ਪਹਿਲਾਂ ਸੁਨੀਲ ਪਾਠਕ ਦਾ ਜਨਮ ਹੋਇਆ ਸੀ। ਸਮਾਂ ਬੀਤਦਾ ਗਿਆ ਪਰ ਸੁਨੀਲ ਦਾ ਕੱਦ ਨਹੀਂ ਵਧ ਸਕਿਆ। ਉਹ 34 ਇੰਚ ਤੱਕ ਹੀ ਰਿਹਾ।
ਓਧਰ ਊਸ਼ਾ ਦੇਵੀ ਦੇ ਘਰ ਜਦੋਂ 36 ਸਾਲ ਪਹਿਲਾਂ ਬੇਟੀ ਨੇ ਜਨਮ ਲਿਆ। ਉਸਦਾ ਨਾਂ ਸਾਰਿਕਾ ਰੱਖਿਆ। ਸਾਰਿਕਾ ਦਾ ਕੱਦ ਵੀ ਆਮ ਕੁੜੀਆਂ ਵਾਂਗ ਨਹੀਂ ਵਧਿਆ ਅਤੇ ਉਹ 33 ਇੰਚ ਤੱਕ ਹੀ ਰਿਹਾ। ਸੁਨੀਲ ਨੇ ਸੰਸਕ੍ਰਿਤ ਵਿਚ ਪੀ.ਐੱਚ. ਡੀ. ਕੀਤੀ ਹੋਈ ਹੈ। ਓਧਰ ਸਾਰਿਕਾ ਨੇ ਕਿਹਾ ਕਿ ਮੈਨੂੰ ਇਸ ਗੱਲ ਦਾ ਪੂਰਾ ਭਰੋਸਾ ਸੀ ਕਿ ਇਕ ਦਿਨ ਮੇਰਾ ਵਿਆਹ ਜ਼ਰੂਰ ਹੋਵੇਗਾ, ਉਹ ਹੁਣ ਹੋ ਗਿਆ ਹੈ।
 


Related News