Reservation ਲਈ ਉਮੀਦਵਾਰ ਨੇ ਬਦਲ ਲਿਆ ਧਰਮ ! ਸੁਪਰੀਮ ਕੋਰਟ ਨੇ ਕਿਹਾ- 'ਇਹ ਤਾਂ ਨਵਾਂ ਹੀ Fraud...'

Thursday, Jan 29, 2026 - 10:32 AM (IST)

Reservation ਲਈ ਉਮੀਦਵਾਰ ਨੇ ਬਦਲ ਲਿਆ ਧਰਮ ! ਸੁਪਰੀਮ ਕੋਰਟ ਨੇ ਕਿਹਾ- 'ਇਹ ਤਾਂ ਨਵਾਂ ਹੀ Fraud...'

ਨਵੀਂ ਦਿੱਲੀ : ਸੁਪਰੀਮ ਕੋਰਟ ਨੇ NEET-PG ਵਿੱਚ ਘੱਟ-ਗਿਣਤੀ ਕੋਟੇ ਦੇ ਤਹਿਤ ਦਾਖਲਾ ਮੰਗਣ ਵਾਲੇ ਇੱਕ 'ਜਾਟ ਪੁਨੀਆ' ਉਮੀਦਵਾਰ ਦੇ ਮਾਮਲੇ ਵਿੱਚ ਸਖ਼ਤ ਰੁਖ਼ ਅਪਣਾਇਆ ਹੈ। ਚੀਫ਼ ਜਸਟਿਸ ਸੂਰਿਆਕਾਂਤ ਨੇ ਧਰਮ ਪਰਿਵਰਤਨ ਦੇ ਆਧਾਰ 'ਤੇ ਰਾਖਵੇਂਕਰਨ ਦਾ ਲਾਭ ਲੈਣ ਦੀ ਕੋਸ਼ਿਸ਼ ਨੂੰ ਧੋਖਾਧੜੀ ਦਾ ਨਵਾਂ ਤਰੀਕਾ ਕਰਾਰ ਦਿੰਦਿਆਂ ਪਟੀਸ਼ਨ ਖਾਰਜ ਕਰ ਦਿੱਤੀ ਹੈ।

ਸੁਣਵਾਈ ਦੌਰਾਨ ਜਦੋਂ ਵਕੀਲ ਨੇ ਦੱਸਿਆ ਕਿ ਉਮੀਦਵਾਰ 'ਜਾਟ ਪੁਨੀਆ' ਹੈ, ਤਾਂ CJI ਸੂਰਿਆਕਾਂਤ ਨੇ ਸਵਾਲ ਕੀਤਾ, "ਜੇ ਤੁਸੀਂ ਪੁਨੀਆ ਹੋ, ਤਾਂ ਘੱਟ-ਗਿਣਤੀ ਕਿਵੇਂ ਹੋਏ?" ਵਕੀਲ ਦੀ ਇਸ ਦਲੀਲ 'ਤੇ ਕਿ ਉਨ੍ਹਾਂ ਨੇ ਬੌਧ ਧਰਮ ਅਪਣਾ ਲਿਆ ਹੈ, ਅਦਾਲਤ ਨੇ ਕਿਹਾ ਕਿ ਅਮੀਰ ਅਤੇ ਸੰਪੰਨ ਲੋਕ ਇਸ ਤਰ੍ਹਾਂ ਅਸਲੀ ਘੱਟ-ਗਿਣਤੀਆਂ ਦੇ ਅਧਿਕਾਰ ਨਹੀਂ ਖੋਹ ਸਕਦੇ।

ਇਹ ਵੀ ਪੜ੍ਹੋ- UAE ਦਾ ਰਾਸ਼ਟਰਪਤੀ ਦੇ ਭਾਰਤ ਦੌਰੇ ਮਗਰੋਂ ਵੱਡਾ ਕਦਮ ! ਪਾਕਿਸਤਾਨ ਨੂੰ ਦਿੱਤਾ ਕਰਾਰਾ ਝਟਕਾ

ਜ਼ਿਕਰਯੋਗ ਹੈ ਕਿ ਇਹ ਮਾਮਲਾ ਹਰਿਆਣਾ ਦੇ ਹਿਸਾਰ ਦੇ ਇੱਕ ਪਰਿਵਾਰ ਨਾਲ ਸਬੰਧਤ ਹੈ, ਜਿਸ ਨੇ NEET-PG ਦੀ ਪ੍ਰੀਖਿਆ ਤੋਂ ਠੀਕ ਪਹਿਲਾਂ ਬੌਧ ਧਰਮ ਅਪਣਾ ਕੇ ਘੱਟ-ਗਿਣਤੀ ਸਰਟੀਫਿਕੇਟ ਹਾਸਲ ਕਰ ਲਿਆ ਸੀ। ਅਦਾਲਤ ਨੇ ਨੋਟ ਕੀਤਾ ਕਿ ਇਹ ਉਮੀਦਵਾਰ ਪਹਿਲਾਂ ਖੁਦ ਨੂੰ ਜਨਰਲ ਕੈਟੇਗਰੀ ਦਾ ਦੱਸ ਚੁੱਕੇ ਹਨ ਅਤੇ ਉਹ ਆਰਥਿਕ ਤੌਰ 'ਤੇ ਕਮਜ਼ੋਰ ਵਰਗ ਵਿੱਚ ਵੀ ਨਹੀਂ ਆਉਂਦੇ।

ਸੁਪਰੀਮ ਕੋਰਟ ਨੇ ਇਸ ਮੁੱਦੇ ਨੂੰ ਗੰਭੀਰ ਮੰਨਦਿਆਂ ਹਰਿਆਣਾ ਦੇ ਮੁੱਖ ਸਕੱਤਰ ਨੂੰ ਦਿਸ਼ਾ-ਨਿਰਦੇਸ਼ ਸਪੱਸ਼ਟ ਕਰਨ ਲਈ ਕਿਹਾ ਹੈ। ਕੋਰਟ ਨੇ ਸਵਾਲ ਚੁੱਕਿਆ ਕਿ ਹਿਸਾਰ ਦੇ ਸਬ-ਡਿਵੀਜ਼ਨਲ ਮੈਜਿਸਟ੍ਰੇਟ ਨੇ ਅਜਿਹੇ ਸਰਟੀਫਿਕੇਟ ਕਿਵੇਂ ਜਾਰੀ ਕੀਤੇ। ਜਸਟਿਸ ਜੌਇਮਾਲਿਆ ਬਾਗਚੀ ਨੇ ਕਿਹਾ ਕਿ ਕੀ ਕੋਈ ਪ੍ਰੀਖਿਆ ਤੋਂ ਠੀਕ ਪਹਿਲਾਂ ਬੌਧ ਬਣ ਕੇ ਰਾਖਵੇਂਕਰਨ ਦਾ ਹੱਕਦਾਰ ਹੋ ਸਕਦਾ ਹੈ ? ਕੋਰਟ ਨੇ ਸਪੱਸ਼ਟ ਕੀਤਾ ਕਿ ਘੱਟ-ਗਿਣਤੀ ਸੁਰੱਖਿਆ ਦਾ ਉਦੇਸ਼ ਅਸਲ ਵਿੱਚ ਪਿੱਛੜੇ ਭਾਈਚਾਰਿਆਂ ਦੀ ਮਦਦ ਕਰਨਾ ਹੈ, ਨਾ ਕਿ ਨਿਯਮਾਂ ਦੀ ਦੁਰਵਰਤੋਂ ਕਰਨਾ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News