ਬੇਰੁਜ਼ਗਾਰ ਨੌਜਵਾਨਾਂ ਲਈ ਖੁਸ਼ਖ਼ਬਰੀ, ਵਿਦੇਸ਼ਾਂ ''ਚ ਕੰਮ ਕਰਨ ਦਾ ਮੌਕਾ, ਮਿਲੇਗੀ ਇੰਨੀ ਤਨਖਾਹ
Thursday, May 08, 2025 - 04:33 PM (IST)

ਨੈਸ਼ਨਲ ਡੈਸਕ: ਹਰਿਆਣਾ ਦੇ ਬੇਰੁਜ਼ਗਾਰ ਨੌਜਵਾਨਾਂ ਲਈ ਖੁਸ਼ਖਬਰੀ ਆਈ ਹੈ। ਨੌਜਵਾਨਾਂ ਨੂੰ ਵਿਦੇਸ਼ ਜਾਣ ਦਾ ਮੌਕਾ ਮਿਲਿਆ ਹੈ। ਹਰਿਆਣਾ ਕੌਸ਼ਲ ਰੋਜ਼ਗਾਰ ਨਿਗਮ ਲਿਮਟਿਡ (HKRNL) ਨੇ UAE 'ਚ 100 ਹੈਵੀ ਡਰਾਈਵਰਾਂ ਲਈ ਅਰਜ਼ੀਆਂ ਮੰਗੀਆਂ ਹਨ।
ਇਸ ਅਹੁਦੇ ਲਈ ਇੰਟਰਵਿਊ 22 ਅਤੇ 23 ਮਈ ਨੂੰ ਜਲੰਧਰ ਪੰਜਾਬ ਵਿੱਚ ਹੋਣਗੇ। ਇਸ ਲਈ ਡਾਕਟਰੀ ਜਾਂਚ ਜ਼ਰੂਰੀ ਹੋਵੇਗੀ। ਗਲਫ ਅਪਰੂਵਲਡ ਮੈਡੀਕਲ ਸੈਂਟਰਜ਼ ਐਸੋਸੀਏਸ਼ਨ (GAMCA) ਦੁਆਰਾ ਪ੍ਰਵਾਨਿਤ ਕੇਂਦਰ ਤੋਂ ਮੈਡੀਕਲ ਸਰਟੀਫਿਕੇਟ ਪ੍ਰਾਪਤ ਕਰਨਾ ਲਾਜ਼ਮੀ ਹੋਵੇਗਾ। ਇਸ ਲਈ ਨੌਜਵਾਨਾਂ ਨੂੰ ਲਗਭਗ 45,000 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ।