ਕਿਸਾਨਾਂ ਲਈ Good News ! ਸਰਕਾਰ ਨੇ ਗੰਨੇ ਦੀਆਂ ਕੀਮਤਾਂ ''ਚ ਕੀਤਾ ਵਾਧਾ

Wednesday, Oct 29, 2025 - 12:21 PM (IST)

ਕਿਸਾਨਾਂ ਲਈ Good News ! ਸਰਕਾਰ ਨੇ ਗੰਨੇ ਦੀਆਂ ਕੀਮਤਾਂ ''ਚ ਕੀਤਾ ਵਾਧਾ

ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੇ ਲੱਖਾਂ ਕਿਸਾਨਾਂ ਲਈ ਵੱਡੀ ਖੁਸ਼ਖਬਰੀ ਆਈ ਹੈ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ ਅਗਵਾਈ ਵਾਲੀ ਸਰਕਾਰ ਨੇ ਗੰਨੇ ਦੇ ਰਾਜ ਸਲਾਹਕਾਰ ਮੁੱਲ (State Advisory Price - SAP) ਵਿੱਚ 30 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕਰਨ ਦਾ ਅਹਿਮ ਫੈਸਲਾ ਕੀਤਾ ਹੈ। ਇਹ ਵਾਧਾ 2025-26 ਦੇ ਪੇਰਾਈ ਸੀਜ਼ਨ ਤੋਂ ਲਾਗੂ ਹੋਵੇਗਾ।

ਇਸ ਵਾਧੇ ਨਾਲ ਅਗੇਤੀ ਕਿਸਮ ਦੇ ਗੰਨੇ ਦਾ ਮੁੱਲ 370 ਤੋਂ ਵਧਾ ਕੇ 400 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਆਮ ਕਿਸਮ ਦੇ ਗੰਨੇ ਦਾ ਮੁੱਲ 360 ਤੋਂ ਵਧਾ ਕੇ 390 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ- ਲਗਾਤਾਰ 6 ਦਿਨ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਕੀਤੀ ਡਰਾਉਣੀ ਭਵਿੱਖਬਾਣੀ

ਸਰਕਾਰ ਦੇ ਇਸ ਫ਼ੈਸਲੇ ਨਾਲ ਸੂਬੇ ਦੇ ਲਗਭਗ ਲੱਖਾਂ ਗੰਨਾ ਉਤਪਾਦਕ ਕਿਸਾਨਾਂ ਨੂੰ ਸਿੱਧਾ ਫਾਇਦਾ ਮਿਲੇਗਾ। ਮੰਤਰੀ ਲਕਸ਼ਮੀ ਨਰਾਇਣ ਚੌਧਰੀ ਨੇ ਦੱਸਿਆ ਕਿ ਪਿਛਲੇ 7 ਸਾਲਾਂ ਵਿੱਚ ਯੋਗੀ ਸਰਕਾਰ ਨੇ ਗੰਨੇ ਦੇ ਭਾਅ ਵਿੱਚ ਕੁੱਲ 85 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਹੈ। ਉੱਤਰ ਪ੍ਰਦੇਸ਼ ਵਿੱਚ ਲਗਭਗ 29 ਲੱਖ ਹੈਕਟੇਅਰ ਜ਼ਮੀਨ 'ਤੇ ਗੰਨੇ ਦੀ ਖੇਤੀ ਹੁੰਦੀ ਹੈ ਅਤੇ ਇਹ ਪ੍ਰਦੇਸ਼ ਦੀ ਸਭ ਤੋਂ ਪ੍ਰਮੁੱਖ ਨਕਦੀ ਫਸਲ ਹੈ।

ਇਸ ਤੋਂ ਇਲਾਵਾ ਸਰਕਾਰ ਨੇ ਮਿੱਲ ਗੇਟ 'ਤੇ ਢੋਆ-ਢੁਆਈ ਦੀ ਕਟੌਤੀ (transport deduction) ਦੀ ਸੀਮਾ ਨੂੰ 45 ਰੁਪਏ ਪ੍ਰਤੀ ਕੁਇੰਟਲ ਤੱਕ ਵਧਾਇਆ ਹੈ, ਹਾਲਾਂਕਿ ਵੱਧ ਤੋਂ ਵੱਧ 9 ਰੁਪਏ ਪ੍ਰਤੀ ਕੁਇੰਟਲ ਹੀ ਕੱਟੇ ਜਾਣਗੇ।

ਇਹ ਵੀ ਪੜ੍ਹੋ- ਰੇਡ ਮਾਰਨ ਗਈ ਪੁਲਸ ਟੀਮ ਨੇ ਚਲਾ'ਤੀਆਂ ਤਾੜ-ਤਾੜ ਗੋਲ਼ੀਆਂ, 4 ਮੁਲਾਜ਼ਮਾਂ ਸਮੇਤ 64 ਲੋਕਾਂ ਦੀ ਮੌਤ

 


author

Harpreet SIngh

Content Editor

Related News