ITBP 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਜਲਦ ਕਰੋ ਅਪਲਾਈ

Sunday, Jul 28, 2024 - 10:51 AM (IST)

ITBP 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਜਲਦ ਕਰੋ ਅਪਲਾਈ

ਨਵੀਂ ਦਿੱਲੀ- ਭਾਰਤ-ਤਿੱਬਤ ਸਰਹੱਦੀ ਪੁਲਸ (ਆਈ.ਟੀ.ਬੀ.ਪੀ.) 'ਚ ਨੌਕਰੀ ਕਰਨ ਦਾ ਸੁਫ਼ਨਾ ਦੇਖ ਰਹੇ ਨੌਜਵਾਨਾਂ ਲਈ ਚੰਗੀ ਖ਼ਬਰ ਹੈ। ਇਸ ਲਈ ਹੈੱਡ ਕਾਂਸਟੇਬਲ (ਐਜ਼ੂਕੇਸ਼ਨ ਐਂਡ ਸਟ੍ਰੈਸ਼ ਕਾਊਂਸਲਰ) ਦੇ ਅਹੁਦਿਆਂ 'ਤੇ ਬਹਾਲੀ ਕੀਤੀ ਜਾ ਰਹੀ ਹੈ। 

ਅਹੁਦਿਆਂ ਦਾ ਵੇਰਵਾ

ਕੁੱਲ 112 ਅਹੁਦਿਆਂ 'ਤੇ ਭਰਤੀ ਕੀਤੀ ਜਾਵੇਗੀ।

ਆਖ਼ਰੀ ਤਾਰੀਖ਼

ਉਮੀਦਵਾਰ 5 ਅਗਸਤ 2024 ਤੱਕ ਅਪਲਾਈ ਕਰ ਸਕਦੇ ਹਨ।

ਉਮਰ

ਉਮੀਦਵਾਰ ਦੀ ਉਮਰ ਘੱਟੋ-ਘੱਟ 20 ਸਾਲ ਅਤੇ ਵੱਧ ਤੋਂ ਵੱਧ 25 ਸਾਲ ਤੈਅ ਕੀਤੀ ਗਈ ਹੈ।

ਸਿੱਖਿਆ ਯੋਗਤਾ

ਉਮੀਦਵਾਰ ਕੋਲ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਮੁੱਖ ਵਿਸ਼ੇ ਵਜੋਂ ਮਨੋਵਿਗਿਆਨ ਨਾਲ ਡਿਗਰੀ ਹੋਣੀ ਚਾਹੀਦੀ ਹੈ ਜਾਂ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਬੈਚਲਰ ਆਫ਼ ਐਜ਼ੂਕੇਸ਼ਨ ਜਾਂ ਬੈਚਲਰ ਆਫ਼ ਟੀਚਿੰਗ ਹੋਣੀ ਚਾਹੀਦੀ ਹੈ। 

ਤਨਖਾਹ

ਉਮੀਦਵਾਰ ਨੂੰ ਤਨਖਾਹ ਵਜੋਂ ਪੇਅ ਮੈਟ੍ਰਿਕਸ 'ਚ ਲੇਵਲ-04 ਦੇ ਅਧੀਨ 25,500 ਰੁਪਏ ਤੋਂ 81,100 ਰੁਪਏ ਮਹੀਨਾਵਾਰ ਭੁਗਤਾਨ ਕੀਤਾ ਜਾਵੇਗਾ।

ਇੰਝ ਕਰੋ ਅਪਲਾਈ

ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।


author

DIsha

Content Editor

Related News