ਭਾਰਤੀ ਜਲ ਸੈਨਾ ''ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਜਲਦ ਕਰੋ ਅਪਲਾਈ

Monday, Jul 22, 2024 - 11:05 AM (IST)

ਨਵੀਂ ਦਿੱਲੀ- ਭਾਰਤੀ ਜਲ ਸੈਨਾ 'ਚ ਨੌਕਰੀ ਦਾ ਸੁਫ਼ਨਾ ਦੇਖ ਰਹੇ ਨੌਜਵਾਨਾਂ ਲਈ ਚੰਗੀ ਖ਼ਬਰ ਹੈ। ਜਲ ਸੈਨਾ ਨੇ ਆਮ ਕੇਂਦਰੀ ਸੇਵਾ ਸਮੂਹ 'ਬੀ (ਐੱਨਜੀ), ਆਮ ਕੇਂਦਰੀ ਸੇਵਾ, ਸਮੂਹ 'ਸੀ', ਫਾਇਰਮੈਨ ਫਾਇਰ ਇੰਜਣ ਚਾਲਕ, ਟਰੇਡਸਮੈਨ ਮੇਟ, ਪੇਸਟ ਕੰਟਰੋਲ ਵਰਕਰ, ਕੁੱਕ ਅਤੇ ਮਲਟੀ ਟਾਸਕਿੰਗ ਸਟਾਫ਼ ਲਈ ਭਰਤੀਆਂ ਨਿਕਲੀਆਂ ਹਨ। 

ਅਹੁਦਿਆਂ ਦਾ ਵੇਰਵਾ

ਆਮ ਕੇਂਦਰੀ ਸੇਵਾ ਸਮੂਹ 'ਬੀ (ਐੱਨ.ਜੀ.)- 33 ਅਹੁਦੇ
ਆਮ ਕੇਂਦਰੀ ਸੇਵਾ, ਸਮੂਹ 'ਸੀ'- 2 ਅਹੁਦੇ
ਫਾਇਰਮੈਨ- 444 ਅਹੁਦੇ
ਟਰੇਸਮੈਨ ਮੇਟ- 161 ਅਹੁਦੇ
ਪੇਸਟ ਕੰਟਰੋਲ ਵਰਕਰ- 18 ਅਹੁਦੇ
ਕੁੱਕ- 9 ਅਹੁਦੇ
ਮਲਟੀ ਟਾਸਕਿੰਗ ਸਟਾਫ਼- 16 ਅਹੁਦੇ
ਕੁੱਲ 741 ਅਹੁਦਿਆਂ 'ਤੇ ਬਹਾਲੀ ਕੀਤੀ ਜਾਵੇਗੀ।

ਉਮਰ

ਉਮੀਦਵਾਰ ਦੀ ਉਮਰ 18 ਤੋਂ 30 ਸਾਲ ਤੈਅ ਕੀਤੀ ਗਈ ਹੈ। 

ਆਖ਼ਰੀ ਤਾਰੀਖ਼

ਉਮੀਦਵਾਰ 2 ਅਗਸਤ 2024 ਤੱਕ ਅਪਲਾਈ ਕਰ ਸਕਦੇ ਹਨ। 

ਇੰਝ ਕਰੋ ਅਪਲਾਈ

ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।


DIsha

Content Editor

Related News