ਕਸਟਮ ਵਿਭਾਗ ਦੀ ਵੱਡੀ ਕਾਰਵਾਈ, ਯਾਤਰੀ ਜ਼ਹਾਜ਼ ''ਚੋਂ ਮਿਲਿਆ 58 ਲੱਖ ਰੁਪਏ ਦਾ ਸੋਨਾ
Tuesday, Jun 25, 2024 - 01:46 PM (IST)
ਹੈਦਰਾਬਾਦ- ਤੇਲੰਗਾਨਾ 'ਚ ਸ਼ਮਸ਼ਾਬਾਦ ਸਥਿਤ ਰਾਜੀਵ ਗਾਂਧੀ ਕੌਮਾਂਤਰੀ ਹਵਾਈ ਅੱਡੇ (RGIA) 'ਤੇ ਕਸਟਮ ਅਧਿਕਾਰੀਆਂ ਨੇ ਮੰਗਲਵਾਰ ਨੂੰ ਹਵਾਈ ਯਾਤਰੀ ਤੋਂ 58.8 ਲੱਖ ਰੁਪਏ ਦੀ ਕੀਮਤ ਦਾ 806 ਗ੍ਰਾਮ ਸੋਨਾ ਜ਼ਬਤ ਕੀਤਾ। ਇਕ ਸੂਚਨਾ ਤੋਂ ਬਾਅਦ ਕਸਟਮ ਅਧਿਕਾਰੀਆਂ ਨੇ ਅਬੂ ਧਾਬੀ ਤੋਂ ਆਏ ਇਕ ਯਾਤਰੀ ਨੂੰ ਰੋਕਿਆ ਅਤੇ ਉਸ ਦੀ ਚੰਗੀ ਤਰ੍ਹਾਂ ਜਾਂਚ ਕੀਤੀ। ਫਿਰ ਉਨ੍ਹਾਂ ਨੇ ਦੇਖਿਆ ਕਿ ਯਾਤਰੀ ਨੇ ਸੋਨੇ ਨੂੰ ਕੈਪਸੂਲ ਦਾ ਰੂਪ ਦਿੱਤਾ ਅਤੇ ਫਿਰ ਆਪਣੇ ਗੁਪਤ ਅੰਗਾਂ ਵਿਚ ਲੁਕੋਇਆ ਹੋਇਆ ਸੀ।
ਇਹ ਵੀ ਪੜ੍ਹੋ- ਦਿੱਲੀ ਜਲ ਸੰਕਟ: ਭੁੱਖ ਹੜਤਾਲ 'ਤੇ ਬੈਠੀ ਮੰਤਰੀ ਆਤਿਸ਼ੀ ਹਸਪਤਾਲ 'ਚ ਦਾਖ਼ਲ
ਅਧਿਕਾਰੀਆਂ ਨੇ ਯਾਤਰੀ ਨੂੰ ਹਿਰਾਸਤ ਵਿਚ ਲੈ ਲਿਆ ਅਤੇ ਯਾਤਰੀ ਕੋਲੋਂ 806 ਗ੍ਰਾਮ ਸੋਨਾ ਜ਼ਬਤ ਕਰ ਲਿਆ। ਖਾੜੀ ਦੇਸ਼ਾਂ ਤੋਂ ਹੈਦਰਾਬਾਦ ਪਰਤਣ ਵਾਲੇ ਯਾਤਰੀਆਂ 'ਤੇ ਨਿਗਰਾਨੀ ਤੇਜ਼ ਕਰਦੇ ਹੋਏ ਕਸਟਮ ਵਿਭਾਗ ਨੇ ਯਾਤਰੀਆਂ ਨੂੰ ਫੜਨ 'ਚ ਸਫਲਤਾ ਹਾਸਲ ਕੀਤੀ। ਸੂਤਰਾਂ ਅਨੁਸਾਰ ਸੋਨੇ ਦੇ ਤਸਕਰ ਮੱਧ ਪੂਰਬ ਤੋਂ ਪੀਲੀ ਧਾਤੂ ਦੀ ਤਸਕਰੀ ਕਰਨ ਲਈ RGIA ਦੀ ਵਰਤੋਂ ਕਰਦੇ ਹੋਏ ਵੀ ਪਾਏ ਜਾਂਦੇ ਹਨ ਅਤੇ ਬਾਅਦ ਵਿਚ ਇਸ ਨੂੰ ਮੁੰਬਈ ਅਤੇ ਹੋਰ ਮਹਾਨਗਰਾਂ ਵਿਚ ਪਹੁੰਚਾਉਂਦੇ ਹਨ, ਜਿੱਥੇ ਸੋਨੇ ਦੀ ਮੰਗ ਜ਼ਿਆਦਾ ਹੁੰਦੀ ਹੈ।
ਇਹ ਵੀ ਪੜ੍ਹੋ- 'ਜਲ ਸੰਕਟ' ਨੂੰ ਲੈ ਕੇ ਦਿੱਲੀ ਦੇ ਮੰਤਰੀਆਂ ਨੇ PM ਮੋਦੀ ਨੂੰ ਲਿਖੀ ਚਿੱਠੀ, ਕਿਹਾ- ਸਾਨੂੰ ਦਿਵਾਓ ਸਾਡੇ ਹੱਕ ਦਾ ਪਾਣੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e