Gold Rate: ਹੋਰ ਸਸਤਾ ਹੋਵੇਗਾ ਸੋਨਾ ਜਾਂ ਮੁੜ ਹੋਵੇਗਾ ਲੱਖ ਤੋਂ ਪਾਰ! ਜਾਣੋ ਗੋਲਡ ਦਾ ਭਵਿੱਖ

Saturday, Jun 28, 2025 - 07:57 PM (IST)

Gold Rate: ਹੋਰ ਸਸਤਾ ਹੋਵੇਗਾ ਸੋਨਾ ਜਾਂ ਮੁੜ ਹੋਵੇਗਾ ਲੱਖ ਤੋਂ ਪਾਰ! ਜਾਣੋ ਗੋਲਡ ਦਾ ਭਵਿੱਖ

ਨੈਸ਼ਨਲ ਡੈਸਕ- ਸੋਨੇ ਨੇ ਪਿਛਲੇ ਦੋ ਸਾਲਾਂ ਵਿੱਚ ਨਿਵੇਸ਼ਕਾਂ ਨੂੰ ਬਹੁਤ ਵਧੀਆ ਰਿਟਰਨ ਦਿੱਤਾ ਹੈ। ਅਕਤੂਬਰ 2022 ਵਿੱਚ ਸੋਨੇ ਦੀ ਕੀਮਤ 1630 ਡਾਲਰ ਪ੍ਰਤੀ ਔਂਸ ਸੀ, ਜੋ ਹੁਣ 3260 ਡਾਲਰ ਪ੍ਰਤੀ ਔਂਸ ਤੱਕ ਪਹੁੰਚ ਗਈ - ਯਾਨੀ ਕਿ ਸਿਰਫ 28 ਮਹੀਨਿਆਂ ਵਿੱਚ ਲਗਭਗ 100 ਫੀਸਦੀ ਦਾ ਮੁਨਾਫਾ। ਪਰ ਹੁਣ ਸੋਨੇ ਵਿੱਚ ਵਾਧਾ ਰੁਕਦਾ ਜਾਪਦਾ ਹੈ, ਕਿਉਂਕਿ ਹਾਲ ਹੀ ਦੇ ਹਫ਼ਤਿਆਂ ਵਿੱਚ ਇਸ ਦੀਆਂ ਕੀਮਤਾਂ ਵਿੱਚ ਗਿਰਾਵਟ ਆਈ ਹੈ।

ਇੰਨਾ ਮਹਿੰਗਾ ਕਿਉਂ ਹੋਇਆ ਸੋਨਾ?

ਰੂਸ-ਯੂਰੇ ਜੰਗ, ਅਮਰੀਕਾ ਦੀ ਆਰਥਿਕ ਮੰਦੀ ਦਾ ਖਤਸ਼ਾ, ਮੱਧ ਪੂਰਬ ਵਿਚ ਤਣਾਅ ਅਤੇ ਵਿਸ਼ਵ ਭਰ ਦੇ ਕੇਂਦਰੀ ਬੈਂਕਾਂ ਦੁਆਰਾ ਭਾਰੀ ਖਰੀਦਦਾਰੀ। ਇਨ੍ਹਾਂ ਸਾਰੇ ਕਾਰਨਾਂ ਕਰਕੇ, ਲੋਕਾਂ ਨੇ ਸੋਨਾ ਖਰੀਦਣਾ ਸ਼ੁਰੂ ਕਰ ਦਿੱਤਾ, ਜਿਸ ਨਾਲ ਇਸ ਦੀ ਮੰਗ ਅਤੇ ਕੀਮਤ ਦੋਵੇਂ ਵਧ ਗਈਆਂ।

ਹੁਣ ਕਿਉਂ ਆ ਰਹੀ ਗਿਰਾਵਟ?

- ਅਮਰੀਕਾ 'ਚ ਆਰਥਿਕ ਹਾਲਾਤ ਥੋੜੇ ਸਥਿਰ ਹੋਏ ਹਨ।
- ਇਜ਼ਰਾਈਲ-ਈਰਾਨ ਤਣਾਅ ਜਲਦੀ ਖਤਮ ਹੋ ਗਿਆ।
- ਨਿਵੇਸ਼ਕ ਮੁਨਾਫਾ-ਵਸੂਲੀ ਕਰ ਰਹੇ ਹਨ।

ਭਾਰਤ 'ਚ ਅਪ੍ਰੈਲ 2025 'ਚ ਜਦੋਂ ਸੋਨਾ 1 ਲੱਖ ਰੁਪਏ ਪ੍ਰਤੀ 10 ਗ੍ਰਾਮ ਪਹੁੰਚਿਆ, ਉਦੋਂ ਤੋਂ ਇਸ ਵਿਚ ਲਗਭਗ 4 ਫੀਸਦੀ ਦੀ ਗਿਰਾਵਟ ਆ ਚੁੱਕੀ ਹੈ ਅਤੇ ਹੁਣ ਇਹ 96,180 ਰੁਪਏ ਦੇ ਕਰੀਬ ਹੈ। 

ਕੀ ਇਹ ਗਿਰਾਵਟ ਅਸਥਾਈ ਹੈ?

ਮਾਹਿਰ ਮੰਨਦੇ ਹਨ ਕਿ ਇਹ ਅਸਥਾਈ ਗਿਰਾਵਟ ਹੋ ਸਕਦੀ ਹੈ। ਵਰਲਡ ਗੋਲਡ ਕਾਊਂਸਿਲ ਦੇ ਮੁਤਾਬਕ, 43 ਫੀਸਦੀ ਸੈਂਟਰਲ ਬੈਂਕ ਅਗਲੇ ਇਕ ਸਾਲ 'ਚ ਹੋਰ ਸੋਨਾ ਖਰੀਦਣ ਦੀ ਸੋਚ ਰਹੇ ਹਨ। ਯਾਨੀ ਮੰਗ ਫਿਰ ਵਧ ਸਕਦੀ ਹੈ। 

ਵਿਆਜ ਦਰ ਘਟੇਗੀ ਤਾਂ ਸੋਨਾ ਫਿਰ ਚਮਕੇਗਾ?

ਜਦੋਂ ਵਿਆਜ ਦਰਾਂ ਘਟਦੀਆਂ ਹਨ ਤਾਂ ਲੋਕ ਵਿਆਜ਼ ਨਾ ਦੇਣ ਵਾਲੀਆਂ ਚੀਜ਼ਾਂ, ਜਿਵੇਂ ਸੋਨੇ 'ਚ ਨਿਵੇਸ਼ ਕਰਦੇ ਹਨ। 

- ਅਮਰੀਕਾ 'ਚ ਸਤੰਬਰ 2025 ਤੋਂ ਵਿਆਜ ਦਰਾਂ 'ਚ ਕਟੌਤੀ ਦੀ ਉਮੀਦ ਹੈ।
- 2026 ਤਕ ਕੁਲ 200-300 ਬੇਸਿਸ ਪੁਆਇੰਟ ਦੀ ਕਟੌਤੀ ਹੋ ਸਕਦੀ ਹੈ। 
- ਇਸ ਨਾਲ ਸੋਨੇ ਦੀ ਕੀਮਤ ਦੁਬਾਰਾ ਵਧ ਸਕਦੀ ਹੈ। 

ਸੋਨੇ ਦੀ ਚਮਕ ਅਜੇ ਬਾਕੀ ਹੈ

- ਦੁਨੀਆ 'ਚ ਜਦੋਂ ਤਕ ਅਸਥਿਰਤਾ ਅਤੇ ਤਣਾਅ ਬਣਿਆ ਰਹੇਗਾ, ਸੋਨਾ ਸੁਰੱਖਿਅਤ ਨਿਵੇਸ਼ ਬਣਿਆ ਰਹੇਗਾ। 
- ਹਾਲਾਂਕਿ ਇਸਦੀ ਤੇਜ਼ੀ ਥੋੜੀ ਸਲੋ ਹੋਈ ਹੈ ਪਰ ਇਹ ਅਜੇ ਵੀ ਨਿਵੇਸ਼ਕਾਂ ਲਈ ਭਰੋਸਾ ਦਾ ਆਪਸ਼ਨ ਹੈ। 
- ਸਮਝਦਾਰੀ ਨਾਲ ਅਤੇ ਹੌਲੀ-ਹੌਲੀ ਨਿਵੇਸ਼ ਕਰੋ, ਉਹੀ ਸਹੀ ਰਣਨੀਤੀ ਹੈ। 


author

Rakesh

Content Editor

Related News