ਸੋਨੇ ਦੀਆਂ ਕੀਮਤਾਂ ’ਚ ਤੇਜ਼ੀ ਦਾ ਅਸਰ ਦੁਬਈ ਤੱਕ , ਭਾਰਤੀ ਵਪਾਰੀ ਕਾਰੋਬਾਰ ’ਚ ਕਟੌਤੀ ਲਈ ਮਜਬੂਰ

Thursday, Sep 25, 2025 - 12:53 PM (IST)

ਸੋਨੇ ਦੀਆਂ ਕੀਮਤਾਂ ’ਚ ਤੇਜ਼ੀ ਦਾ ਅਸਰ ਦੁਬਈ ਤੱਕ , ਭਾਰਤੀ ਵਪਾਰੀ ਕਾਰੋਬਾਰ ’ਚ ਕਟੌਤੀ ਲਈ ਮਜਬੂਰ

ਬਿਜ਼ਨੈੱਸ ਡੈਸਕ (ਭਾਸ਼ਾ) - ਸੋਨੇ ਦੀ ਅੰਤਰਰਾਸ਼ਟਰੀ ਬਾਜ਼ਾਰ ’ਚ ਤੇਜ਼ੀ ਨੇ ਦੁਬਈ ਦੇ ਜਿਊਲਰੀ ਸੈਕਟਰ ਨੂੰ ਡੂੰਘਾ ਅਸਰ ਪਹੁੰਚਾਇਆ ਹੈ। ਖਾਸ ਕਰ ਕੇ ਭਾਰਤੀ ਜਿਊਲਰੀ ਕਾਰੋਬਾਰੀਆਂ ਲਈ ਇਹ ਇਕ ਵੱਡੀ ਚੁਣੌਤੀ ਬਣ ਗਈ ਹੈ, ਕਿਉਂਕਿ ਸੋਨੇ ਦੀਆਂ ਵੱਧਦੀਆਂ ਕੀਮਤਾਂ ਨੇ ਉਨ੍ਹਾਂ ਦੇ ਮਾਲ ਦੀ ਲਾਗਤ ਨੂੰ ਵਧਾ ਦਿੱਤਾ ਹੈ।

ਇਹ ਵੀ ਪੜ੍ਹੋ :     UPI ਭੁਗਤਾਨ ਪ੍ਰਣਾਲੀ 'ਚ ਵੱਡਾ ਬਦਲਾਅ: 1 ਅਕਤੂਬਰ ਤੋਂ ਯੂਜ਼ਰਸ ਨਹੀਂ ਮੰਗ ਪਾਉਣਗੇ ਦੋਸਤ-ਰਿਸ਼ਤੇਦਾਰ ਤੋਂ ਸਿੱਧੇ ਪੈਸੇ

ਦੁਬਈ, ਜੋ ਇਕ ਪ੍ਰਮੁੱਖ ਸੋਨੇ ਦਾ ਹਬ ਹੈ ਅਤੇ ਜਿੱਥੇ ਭਾਰਤੀ ਜਿਊਲਰੀ ਕਾਰੋਬਾਰੀ ਵੱਡੀ ਗਿਣਤੀ ’ਚ ਕੰਮ ਕਰਦੇ ਹਨ, ਉੱਥੇ ਇਸ ਤੇਜ਼ੀ ਨੇ ਬਾਜ਼ਾਰ ਦੀ ਮੰਗ ਨੂੰ ਵੀ ਘੱਟ ਕਰ ਦਿੱਤਾ ਹੈ। ਇਸ ਸਥਿਤੀ ਨੇ ਜਿਊਲਰੀ ਉਦਯੋਗ ’ਚ ਕਾਰੋਬਾਰ ਦੀ ਰਫਤਾਰ ਨੂੰ ਸੁਸਤ ਕਰ ਦਿੱਤਾ ਹੈ ਅਤੇ ਵਪਾਰੀਆਂ ਨੂੰ ਨਵੀਆਂ ਰਣਨੀਤੀਆਂ ਨੂੰ ਅਪਣਾਉਣ ਲਈ ਮਜਬੂਰ ਕਰ ਦਿੱਤਾ ਹੈ।

ਇਹ ਵੀ ਪੜ੍ਹੋ :     ICICI ਬੈਂਕ ਦੇ ਗਾਹਕਾਂ ਲਈ ਤੋਹਫ਼ਾ, ਨਹੀਂ ਕਰਨਾ ਪਵੇਗਾ ਲੰਮਾ ਇੰਤਜ਼ਾਰ

ਪੱਛਮੀ ਏਸ਼ੀਆ ’ਚ ਭਾਰਤੀ ਗਹਿਣਿਆਂ ਦੇ ਸਭ ਤੋਂ ਵੱਡੇ ਦਰਾਮਦਕਾਰਾਂ ’ਚੋਂ ਇਕ ਬਾਫਲੇਹ ਜਿਊਲਰੀ, ਹਲਕੇ ਡਿਜ਼ਾਈਨ ਅਤੇ ਘੱਟ ਕੈਰੇਟ ਵਾਲੇ ਸੋਨੇ ਵੱਲ ਰੁਖ ਕਰ ਰਹੀ ਹੈ। ਦੁਬਈ ਸਥਿਤ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਰਮੇਸ਼ ਵੋਰਾ ਨੇ ਕਿਹਾ ਕਿ ਕੰਪਨੀ ਨੇ ਚਾਲੂ ਵਿੱਤੀ ਸਾਲ ਦੇ ਪਹਿਲੇ 8 ਮਹੀਨਿਆਂ ’ਚ ਭਾਰਤ ਤੋਂ 600-700 ਕਿਲੋਗ੍ਰਾਮ ਗਹਿਣੇ ਦਰਾਮਦ ਕੀਤੇ ਹਨ, ਜਦੋਂਕਿ ਪਿਛਲੇ ਸਮੁੱਚੇ ਸਾਲ ’ਚ ਇਹ ਅੰਕੜਾ 1.2 ਟਨ ਸੀ। ਦਰਾਮਦ ਮੁੱਲ ’ਚ ਵਾਧਾ ਹੋਇਆ ਹੈ ਪਰ ਮਾਤਰਾ ’ਚ 20-30 ਫੀਸਦੀ ਦੀ ਗਿਰਾਵਟ ਆਈ ਹੈ ਕਿਉਂਕਿ ਸੋਨੇ ਦੀਆਂ ਕੀਮਤਾਂ 3 ਮਹੀਨਿਆਂ ਦੇ ਅੰਦਰ 2,200-2,500 ਡਾਲਰ ਪ੍ਰਤੀ ਔਂਸ ਤੋਂ ਵਧ ਕੇ 3,600 ਡਾਲਰ ਪ੍ਰਤੀ ਔਂਸ ਹੋ ਗਈਆਂ ਹਨ।

ਇਹ ਵੀ ਪੜ੍ਹੋ :     UPI ਯੂਜ਼ਰਸ ਲਈ Alert !  3 ਨਵੰਬਰ ਤੋਂ ਲਾਗੂ ਹੋਣਗੇ NPCI ਦੇ ਨਵੇਂ ਨਿਯਮ

ਕੰਪਨੀ ਅਗਲੇ ਮਹੀਨੇ ਬਣਾ ਸਕਦੀ ਹੈ 14 ਕੈਰੇਟ ਦੇ ਗਹਿਣੇ

ਵੋਰਾ ਨੇ ਹਾਲ ਹੀ ’ਚ ਸਾਊਦੀ ਅਰਬ ਗਹਿਣਾ ਪ੍ਰਦਰਸ਼ਨੀ (ਐੱਸ. ਏ. ਜੇ. ਈ. ਐੱਕਸ.) ਦੌਰਾਨ ਗੱਲਬਾਤ ’ਚ ਕਿਹਾ,‘‘ਲੋਕ ਹੁਣ ਇਸ ਨੂੰ ਬਰਦਾਸ਼ਤ ਨਹੀਂ ਕਰ ਸਕਦੇ।ਸਾਡਾ ਮੰਨਣਾ ​​ਹੈ ਕਿ ਸੋਨਾ 4,000 ਅਮਰੀਕੀ ਡਾਲਰ ਤਕ ਵੀ ਪਹੁੰਚ ਸਕਦਾ ਹੈ। ਕੰਪਨੀ ਅਗਲੇ ਮਹੀਨੇ 14 ਕੈਰੇਟ ਦੇ ਗਹਿਣੇ ਪੇਸ਼ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਲਈ ਉਹ ਕੋਲਕਾਤਾ ਅਤੇ ਦਿੱਲੀ ਦੇ ਸਪਲਾਇਰਾਂ ਨਾਲ ਮਿਲ ਕੇ ਕੰਮ ਕਰ ਰਹੀ ਹੈ ਤਾਂਕਿ ਸੋਨੇ ਦੀ ਮਾਤਰਾ ਘੱਟ ਕਰਦੇ ਹੋਏ ਰੰਗ ਦੀ ਗੁਣਵੱਤਾ ਬਰਕਰਾਰ ਰੱਖੀ ਜਾ ਸਕੇ।

ਇਹ ਵੀ ਪੜ੍ਹੋ :     ਦੁਕਾਨਦਾਰ ਨਹੀਂ ਦੇ ਰਹੇ GST ਕਟੌਤੀ ਦਾ ਲਾਭ ਤਾਂ ਇਥੇ ਕਰੋ ਸ਼ਿਕਾਇਤ; ਹੋਵੇਗੀ ਸਖ਼ਤ ਕਾਰਵਾਈ

ਰਣਨੀਤੀ ’ਚ ਇਹ ਬਦਲਾਅ ਗਹਿਣਾ ਦਰਾਮਦਕਾਰਾਂ ਦੇ ਸਾਹਮਣੇ ਆਉਣ ਵਾਲੀਆਂ ਵਿਆਪਕ ਚੁਣੌਤੀਆਂ ਨੂੰ ਦਰਸਾਉਂਦਾ ਹੈ ਕਿਉਂਕਿ ਸੋਨੇ ਦੀਆਂ ਅਸਥਿਰ ਕੀਮਤਾਂ ਕਾਰਨ ਰੋਜ਼ਾਨਾ 50 ਡਾਲਰ ਦਾ ਉਤਰਾਅ-ਚੜ੍ਹਾਅ ਹੁੰਦਾ ਰਹਿੰਦਾ ਹੈ।

ਭਾਰਤੀ ਗਹਿਣੇ ਹੁਣ ਵੀ ਦੁਨੀਆ ’ਚ ਪਹਿਲੀ ਪਸੰਦ

ਵੋਰਾ ਨੇ ਨਾਲ ਹੀ ਭਾਰਤ ਦੀ ਕਾਰੀਗਰੀ ਦੀ ਤੁਲਨਾ ਇਟਲੀ, ਤੁਰਕੀਏ, ਸਿੰਗਾਪੁਰ ਅਤੇ ਇੰਡੋਨੇਸ਼ੀਆ ਦੇ ਮਸ਼ੀਨ ਨਾਲ ਬਣੇ ਗਹਿਣਿਆਂ ਨਾਲ ਕਰਦੇ ਹੋਏ ਕਿਹਾ,‘‘ਭਾਰਤੀ ਗਹਿਣਿਆਂ ਨੂੰ ਕੋਈ ਟੱਕਰ ਨਹੀਂ ਦੇ ਸਕਦਾ ਕਿਉਂਕਿ ਇਹ ਪੂਰੀ ਤਰ੍ਹਾਂ ਨਾਲ ਹੱਥ ਨਾਲ ਬਣੇ ਹੁੰਦੇ ਹਨ। ਉਨ੍ਹਾਂ ਕਿਹਾ,‘‘ਭਾਰਤੀ ਗਹਿਣੇ ਹੁਣ ਵੀ ਦੁਨੀਆ ’ਚ ਪਹਿਲੀ ਪਸੰਦ ਹਨ ਅਤੇ ਕੋਈ ਵੀ ਉਨ੍ਹਾਂ ਦਾ ਮੁਕਾਬਲਾ ਨਹੀਂ ਕਰ ਸਕਦਾ।’’

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News