ਬੰਗਲਾਦੇਸ਼ ਦੀ ਸਰਹੱਦ ਕੋਲ 8.5 ਕਰੋੜ ਰੁਪਏ ਦੇ ਸੋਨੇ ਦੇ ਬਿਸਕੁਟ ਬਰਾਮਦ, 2 ਤਸਕਰ ਗ੍ਰਿਫ਼ਤਾਰ

Monday, Sep 04, 2023 - 11:41 AM (IST)

ਕਲਿਆਣੀ (ਭਾਸ਼ਾ)- ਭਾਰਤ-ਬੰਗਲਾਦੇਸ਼ ਸਰਹੱਦ ਨਾਲ ਲੱਗਦੇ ਪੱਛਮੀ ਬੰਗਾਲ ਦੇ ਨਾਦੀਆ ਜ਼ਿਲ੍ਹੇ 'ਚ ਇਕ ਘਰੋਂ ਸਰਹੱਦੀ ਸੁਰੱਖਿਆ ਫ਼ੋਰਸ (ਬੀ.ਐੱਸ.ਐੱਫ.) ਅਤੇ ਰੈਵੇਨਿਊ ਇੰਟੈਲੀਜੈਂਸ ਡਾਇਰੈਕਟੋਰੇਟ (ਡੀ.ਆਰ.ਆਈ.) ਨੇ 8.5 ਕਰੋੜ ਰੁਪਏ ਦੀ ਕੀਮਤ ਦੇ ਸੋਨੇ ਦੇ ਬਿਸਕੁਟ ਬਰਾਮਦ ਕੀਤੇ ਹਨ, ਜਿਨ੍ਹਾਂ ਦਾ ਭਾਰ 14.296 ਕਿਲੋਗ੍ਰਾਮ ਹੈ। ਬੀ.ਐੱਸ.ਐੱਫ. ਨੇ ਦੱਸਿਆ ਕਿ ਇਸ ਮਾਮਲੇ 'ਚ ਘਰ ਦੇ ਮਾਲਕ ਸਮੇਤ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਸੂਰਤ ’ਚ 5.5 ਕਰੋੜ ਰੁਪਏ ਦੇ ਹੀਰਿਆਂ ਦੀ ਲੁੱਟ, 5 ਗ੍ਰਿਫ਼ਤਾਰ

ਖੁਫ਼ੀਆ ਸੂਚਨਾ 'ਤੇ ਕਾਰਵਾਈ ਕਰਦੇ ਹੋਏ ਬੀ.ਐੱਸ.ਐੱਫ. ਅਤੇ ਡੀ.ਆਰ.ਆਈ. ਦੇ ਅਧਿਕਾਰੀਆਂ ਨੇ ਸ਼ਨੀਵਾਰ ਰਾਤ ਇਕ ਮੁਹਿੰਮ ਚਲਾਈ, ਜਿਸ 'ਚ ਅੰਤਰਰਾਸ਼ਟਰੀ ਸਰਹੱਦ ਨੇੜੇ ਵਿਜੇਪੁਰ ਪਿੰਡ 'ਚ ਇਕ ਘਰ ਤੋਂ 106 ਸੋਨੇ ਦੇ ਬਿਸਕੁਟ ਬਰਾਮਦ ਕੀਤੇ ਗਏ। ਬੀ.ਐੱਸ.ਐੱਫ. ਅਨੁਸਾਰ, ਗ੍ਰਿਫ਼ਤਾਰ ਕੀਤੇ ਗਏ ਦੋਹਾਂ ਤਸਕਰਾਂ ਨੇ ਪੁੱਛ-ਗਿੱਛ ਦੌਰਾਨ ਦੱਸਿਆ ਕਿ ਉਨ੍ਹਾਂ ਨੂੰ ਸ਼ਨੀਵਾਰ ਸਵੇਰੇ 2 ਬੰਗਲਾਦੇਸ਼ੀਆਂ ਤੋਂ ਸੋਨੇ ਦੇ ਬਿਸਕੁਟ ਮਿਲੇ ਸਨ, ਜਿਨ੍ਹਾਂ ਨੂੰ ਉਸੇ ਜ਼ਿਲ੍ਹੇ ਦੇ ਦੂਜੇ ਸਰਹੱਦੀ ਪਿੰਡ 'ਚ ਗੇਡੇ ਨਾਮੀ ਵਿਅਕਤੀ ਨੂੰ ਸੌਂਪਣਾ ਸੀ। ਹਾਲਾਂਕਿ ਸਰਹੱਦ 'ਤੇ ਜਵਾਨਾਂ ਦੀ ਸਖ਼ਤ ਨਿਗਰਾਨੀ ਕਾਰਨ ਉਨ੍ਹਾਂ ਦੀ ਤਸਕਰੀ ਦੀ ਕੋਸ਼ਿਸ਼ ਅਸਫ਼ਲ ਹੋ ਗਈ ਅਤੇ ਉਨ੍ਹਾਂ ਨੂੰ ਮਜ਼ਬੂਰੀ 'ਚ ਸੋਨੇ ਨੂੰ ਘਰ 'ਚ ਰੱਖਣਾ ਪਿਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News