ਮੁੰਬਈ ਹਵਾਈ ਅੱਡੇ ''ਤੇ 1.67 ਕਰੋੜ ਦੀਆਂ ਸੋਨੇ ਦੀਆਂ ਛੜਾਂ ਬਰਾਮਦ
Sunday, Aug 19, 2018 - 10:59 PM (IST)
ਮੁੰਬਈ- ਸਥਾਨਕ ਕੌਮਾਂਤਰੀ ਹਵਾਈ ਅੱਡੇ ਤੋਂ ਲਗਭਗ 1.67 ਕਰੋੜ ਰੁਪਏ ਦੀ ਕੀਮਤ ਦੀਆਂ ਸੋਨੇ ਦੀਆਂ ਛੜਾਂ ਦੀ ਸਮਗਲਿੰਗ ਕਰਨ ਦੀ ਕੋਸ਼ਿਸ਼ ਦੇ ਦੋਸ਼ ਹੇਠ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਹਵਾਈ ਖੁਫੀਆ ਇਕਾਈ (ਏ. ਆਈ. ਯੂ.) ਦੇ ਅਧਿਕਾਰੀਆਂ ਨੇ ਹਰੀਸ਼ ਕੁਮਾਰ ਚੋਪੜਾ ਅਤੇ ਕਰਨ ਕੁਮਾਰ ਨੂੰ ਸ਼ਨੀਵਾਰ ਤੜਕੇ ਰੋਕਿਆ ਅਤੇ ਉਕਤ ਛੜਾਂ ਬਰਾਮਦ ਕੀਤੀਆਂ। ਇਨ੍ਹਾਂ ਵਿਚੋਂ ਇਕ ਵਿਦੇਸ਼ੀ ਨਿਸ਼ਾਨ ਵਾਲੀ ਛੜ ਵੀ ਸੀ। ਪੁਲਸ ਨੇ ਅਜੇ ਕੁਮਾਰ ਨਾਮੀ ਇਕ ਉਸ ਵਿਅਕਤੀ ਨੂੰ ਵੀ ਗ੍ਰਿਫਤਾਰ ਕਰ ਲਿਆ ।
