ਗੋਆ ਮੈਡੀਕਲ ਕਾਲਜ ''ਚ 8 ਹੋਰ ਮਰੀਜ਼ਾਂ ਨੇ ਤੋੜਿਆ ਦਮ, 5 ਦਿਨਾਂ ''ਚ 83 ਲੋਕਾਂ ਦੀ ਹੋ ਚੁਕੀ ਹੈ ਮੌਤ

Sunday, May 16, 2021 - 02:34 PM (IST)

ਗੋਆ ਮੈਡੀਕਲ ਕਾਲਜ ''ਚ 8 ਹੋਰ ਮਰੀਜ਼ਾਂ ਨੇ ਤੋੜਿਆ ਦਮ, 5 ਦਿਨਾਂ ''ਚ 83 ਲੋਕਾਂ ਦੀ ਹੋ ਚੁਕੀ ਹੈ ਮੌਤ

ਨੈਸ਼ਨਲ ਡੈਸਕ- ਗੋਆ ਮੈਡੀਕਲ ਕਾਲਜ ਐਂਡ ਹਸਪਤਾਲ (ਜੀ.ਐੱਮ.ਸੀ.ਐੱਚ.) 'ਚ ਸ਼ਨੀਵਾਰ ਨੂੰ 8 ਹੋਰ ਕੋਰੋਨਾ ਮਰੀਜ਼ਾਂ ਦੀ ਆਕਸੀਜਨ ਦੀ ਘਾਟ ਕਾਰਨ ਮੌਤ ਹੋ ਗਈ। ਕੋਰੋਨਾ ਦੀ ਦੂਜੀ ਲਹਿਰ ਕਾਰਨ ਪਿਛਲੇ 5 ਦਿਨਾਂ 'ਚ ਇੱਥੇ ਕੁੱਲ 83 ਮਰੀਜ਼ਾਂ ਦੀ ਜਾਨ ਜਾ ਚੁਕੀ ਹੈ। ਇਨ੍ਹਾਂ 'ਚੋਂ ਸਭ ਤੋਂ ਵੱਧ ਮੌਤਾਂ ਦੇਰ ਰਾਤ 2 ਵਜੇ ਤੋਂ ਸਵੇਰੇ 6 ਵਜੇ ਦਰਮਿਆਨ ਹੋਈਆਂ। ਹਸਪਤਾਲ 'ਚ ਲਗਾਤਾਰ ਹੋ ਰਹੀਆਂ ਮੌਤਾਂ 'ਤੇ ਵਿਰੋਧੀ ਧਿਰ ਨੇ ਸਰਕਾਰ ਨੂੰ ਘੇਰਿਆ ਹੈ। ਆਕਸੀਜਨ ਦੀ ਘਾਟ ਕਾਰਨ ਹੋ ਰਹੀਆਂ ਮੌਤਾਂ ਨੂੰ ਲੈ ਕੇ ਵਿਰੋਧੀ ਧਿਰ ਨੇ ਸਰਕਾਰ ਨੂੰ ਹੀ ਜ਼ਿੰਮੇਵਾਰ ਠਹਿਰਾਇਆ ਹੈ ਅਤੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਤੋਂ ਅਸਤੀਫ਼ੇ ਦੀ ਵੀ ਮੰਗ ਕੀਤੀ ਹੈ। 

ਇਹ ਵੀ ਪੜ੍ਹੋ : ਮਹਾਰਾਸ਼ਟਰ 'ਚ ਮਾਸੂਮਾਂ 'ਤੇ ਮੰਡਰਾਇਆ ਕੋਰੋਨਾ ਸੰਕਟ, 43 ਦਿਨਾਂ 'ਚ 76 ਹਜ਼ਾਰ ਤੋਂ ਵੱਧ ਬੱਚੇ ਹੋਏ ਪਾਜ਼ੇਟਿਵ

ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਇਸ 'ਤੇ ਕਿਹਾ ਕਿ ਗੰਭੀਰ ਹਾਲਤ 'ਚ ਲਿਆਂਦੇ ਗਏ ਮਰੀਜ਼ਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਜਾ ਰਿਹਾ ਹੈ। ਜਿਸ ਨਾਲ ਉਨ੍ਹਾਂ ਦੀਆਂ ਮੌਤਾਂ ਹੋ ਰਹੀਆਂ ਹਨ। ਮੁੱਖ ਮੰਤਰੀ ਨੇ ਵਿਰੋਧੀ ਧਿਰ ਦੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰਦੇ ਹੋਏ ਕਿਹਾ ਕਿ ਗੋਆ 'ਚ ਪੂਰੀ ਮਾਤਰਾ 'ਚ ਆਕਸੀਜਨ ਸਪਲਾਈ ਹੈ। ਦੱਸਣਯੋਗ ਹੈ ਕਿ ਸ਼ਨੀਵਾਰ ਨੂੰ ਗੋਆ 'ਚ ਪਿਛਲੇ 24 ਘੰਟਿਆਂ 'ਚ 58 ਕੋਰੋਨਾ ਮਰੀਜ਼ਾਂ ਦੀ ਮੌਤ ਹੋਈ, ਜਿਸ 'ਚ 33 ਦੀ ਮੌਤ ਜੀ.ਐੱਮ.ਸੀ. 'ਚ ਹੀ ਹੋਈ। ਕੋਰੋਨਾ ਦੀ ਦੂਜੀ ਲਹਿਰ ਕਾਰਨ ਗੋਆ 'ਚ ਹੁਣ ਤੱਕ 2000 ਤੋਂ ਵੱਧ ਮੌਤਾਂ ਹੋ ਚੁਕੀਆਂ ਹਨ। 

ਇਹ ਵੀ ਪੜ੍ਹੋ : ਕੋਰੋਨਾ ਕਾਲ 'ਚ ਇਕ ਹੋਰ ਆਫ਼ਤ, ਹਰਿਆਣਾ 'ਚ ਬਲੈਕ ਫੰਗਸ 'ਨੋਟੀਫ਼ਾਇਡ ਬੀਮਾਰੀ' ਘੋਸ਼ਿਤ


author

DIsha

Content Editor

Related News