ਗੋਆ ਅਦਾਲਤ ਨੇ ਦੋ ਭਾਰਤੀਆਂ ਨੂੰ ਸੁਣਾਈ 500 ਸਾਲ ਦੀ ਸਜ਼ਾ

Wednesday, Apr 11, 2018 - 05:59 PM (IST)

ਗੋਆ ਅਦਾਲਤ ਨੇ ਦੋ ਭਾਰਤੀਆਂ ਨੂੰ ਸੁਣਾਈ 500 ਸਾਲ ਦੀ ਸਜ਼ਾ

ਦੁਬਈ (ਬਿਊਰੋ)— ਦੁਬਈ ਦੀ ਅਦਾਲਤ ਨੇ ਐਤਵਾਰ ਨੂੰ ਧੋਖਾਧੜੀ ਦੇ ਕੇਸ 'ਚ ਗੋਆ ਦੇ ਦੋ ਲੜਕਿਆਂ ਨੂੰ 500 ਸਾਲ ਦੀ ਸਜ਼ਾ ਸੁਣਾਈ ਹੈ। 37 ਸਾਲਾ ਸਿਡਨੀ ਲਿਮੋਸ ਅਤੇ ਉਸ ਦੇ ਅਕਾਊਂਟ ਸਪੇਸ਼ਲਿਸਟ 25 ਸਾਲਾ ਰਿਯਾਨ ਡਿਸੂਜ਼ਾ ਨੂੰ 200 ਮਿਲੀਅਨ ਡਾਲਰ ਦੇ ਘਪਲੇ ਵਿਚ ਹਜ਼ਾਰਾਂ ਨਿਵੇਸ਼ਕਾਂ ਨੂੰ ਧੋਖਾ ਦੇਣ ਦੇ ਮਾਮਲੇ ਵਿਚ ਇਹ ਸਜ਼ਾ ਸੁਣਾਈ ਗਈ ਹੈ। ਲਿਮੋਸ ਨੇ ਆਪਣੀ ਕੰਪਨੀ ਜ਼ਰੀਏ ਲੋਕਾਂ ਨੂੰ ਲਾਲਚ ਦਿੱਤਾ ਕਿ ਉਹ 25 ਹਜ਼ਾਰ ਡਾਲਰ ਦੇ ਨਿਵੇਸ਼ 'ਤੇ ਉਨ੍ਹਾਂ ਨੂੰ 120 ਫੀਸਦੀ ਦਾ ਨਿਊਨਤਮ ਨਿਵੇਸ਼ ਦਾ ਸਾਲਾਨਾ ਰਿਟਰਨ ਦੇਵੇਗਾ। ਲਿਮੋਸ ਦੀ ਪਤਨੀ ਵਲਾਨੀ 'ਤੇ ਵੀ ਕੇਸ ਰਜਿਸਟਰ ਕੀਤਾ ਗਿਆ ਹੈ। ਉਸ 'ਤੇ ਗੈਰ ਕਾਨੂੰਨੀ ਰੂਪ ਵਿਚ ਸੀਲ ਦਫਤਰ ਵਿਚ ਦਾਖਲ ਹੋਣ ਅਤੇ ਦਸਤਾਵੇਜ਼ ਲੈ ਜਾਣ ਦਾ ਦੋਸ਼ ਹੈ। 
ਗੋਆ ਦੇ ਲਿਮੋਸ ਨੂੰ ਸਭ ਤੋਂ ਪਹਿਲਾਂ ਦਸੰਬਰ 2016 ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਬਾਅਦ ਵਿਚ ਉਸ ਨੂੰ ਜਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਸੀ। ਹਾਲਾਂਕਿ ਬੀਤੇ ਸਾਲ ਜਨਵਰੀ ਵਿਚ ਵੀ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉੱਥੇ ਸਜੋਲਿਮ ਦੇ ਰਹਿਣ ਵਾਲੇ ਰਿਯਾਨ ਨੂੰ ਬੀਤੇ ਸਾਲ ਫਰਵਰੀ ਵਿਚ ਦੁਬਈ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਕਿਉਂਕਿ ਉਹ ਭਾਰਤ ਲਈ ਰਵਾਨਾ ਹੋ ਰਿਹਾ ਸੀ। ਜਦਕਿ ਉਸ ਦੀ ਪਤਨੀ ਗੋਆ ਵਿਚੋਂ ਭੱਜਣ ਵਿਚ ਸਫਲ ਹੋ ਗਈ ਸੀ। 
ਲੀਮੋਸ ਇਕ ਜੂਨੀਅਰ ਫੁੱਟਬਾਲ ਖਿਡਾਰੀ ਸੀ, ਜੋ ਸਾਲ 2015 ਵਿਚ ਐੱਫ. ਸੀ. ਗੋਆ ਕਲੱਬ ਨੂੰ ਸਪਾਂਸਰ ਕਰਨ ਲਈ ਚਲਾ ਗਿਆ ਸੀ। ਉਸ ਨੇ ਦੁਬਈ ਵਿਚ ਐੱਫ. ਸੀ. ਬਰਡੇਜ਼ ਕਲੱਬ ਦੀ ਮਲਕੀਅਤ ਹਾਸਲ ਕੀਤੀ। ਉੱਥੇ ਉਨ੍ਹਾਂ ਨੇ ਇਕ ਪੋਂਜੀ ਸਕੀਮ ਦੇ ਤਹਿਤ ਨਿਵੇਸ਼ਕਾਂ ਨੂੰ ਧੋਖਾ ਦਿੱਤਾ ਸੀ। ਕੰਪਨੀ ਨੇ ਸ਼ੁਰੂ ਵਿਚ ਲਾਭ ਕਮਾਇਆ ਪਰ ਮਾਰਚ 2016 ਵਿਚ ਯੋਜਨਾ ਖਤਮ ਹੋਣ ਦੇ ਬਾਅਦ ਨਿਵੇਸ਼ਕਾਂ ਨੂੰ ਭੁਗਤਾਨ ਕਰਨਾ ਬੰਦ ਕਰ ਦਿੱਤਾ। ਇਸ ਮਗਰੋਂ ਦੁਬਈ ਆਰਥਿਕ ਵਿਭਾਗ ਨੇ ਜੁਲਾਈ 2016 ਵਿਚ ਕੰਪਨੀ ਦੇ ਦਫਤਰਾਂ ਨੂੰ ਬੰਦ ਕਰ ਦਿੱਤਾ। ਦਸੰਬਰ ਵਿਚ ਗੈਰ ਕਾਨੂੰਨੀ ਤਰੀਕੇ ਨਾਲ ਸੀਲ ਦਫਤਰ ਵਿਚ ਦਾਖਲ ਹੋਣ ਕਾਰਨ ਲਿਮੋਸ ਦੀ ਪਤਨੀ ਵੇਲੇਨੀ ਵਿਰੁੱਧ ਮਾਮਲਾ ਦਰਜ ਕੀਤਾ ਗਿਆ। ਦੁਬਈ ਦੀ ਮੀਡੀਆ ਰਿਪੋਰਟ ਮੁਤਾਬਕ ਲਿਮੋਸ ਅਤੇ ਰਿਯਾਨ ਫੈਸਲੇ ਵਿਰੁੱਧ ਅਪੀਲ ਕਰ ਸਕਦੇ ਹਨ ਪਰ ਉਨ੍ਹਾਂ ਦੀ ਰਿਹਾਈ ਦੀ ਸੰਭਾਵਨਾ ਘੱਟ ਹੈ। ਉਨ੍ਹਾਂ ਨੂੰ ਅਲ ਅਵੇਰ ਵਿਚ ਦੁਬਈ ਸੈਂਟਰਲ ਜੇਲ ਵਿਚ ਉਮਰ ਕੈਦ ਦੀ ਸਜ਼ਾ ਭੁਗਤਣੀ ਹੋਵੇਗੀ।


Related News