ਗੋਆ ਵਿਧਾਨ ਸਭਾ ਕੰਪਲੈਕਸ ਦੀ ਮੁਰੰਮਤ ''ਤੇ ਖਰਚ ਕੀਤੇ ਜਾਣਗੇ 7 ਕਰੋੜ ਰੁਪਏ

07/24/2020 11:21:43 AM

ਪਣਜੀ- ਗੋਆ ਵਿਧਾਨ ਸਭਾ ਕੰਪਲੈਕਸ ਦੇ ਉਦਘਾਟਨ ਦੇ 20 ਸਾਲ ਬਾਅਦ ਜਲਦ ਹੀ 7 ਕਰੋੜ ਰੁਪਏ ਦੀ ਲਾਗਤ ਨਾਲ ਉਸ ਦੀ ਮੁਰੰਮਤ ਅਤੇ ਸਜਾਵਟ ਦਾ ਕੰਮ ਕੀਤਾ ਜਾਵੇਗਾ। ਗੋਆ ਰਾਜ ਅਵਸੰਰਚਨਾ (ਬੁਨਿਆਦੀ ਢਾਂਚਾ) ਵਿਕਾਸ ਕਾਰਪੋਰੇਸ਼ਨ (ਜੀ.ਐੱਸ.ਆਈ.ਡੀ.ਸੀ.) ਨੇ ਵੀਰਵਾਰ ਨੂੰ ਇੱਥੇ ਆਪਣੀ ਬੈਠਕ 'ਚ ਵਿਧਾਨ ਸਭਾ ਕੰਪਲੈਕਸ ਦੀ ਮੁਰੰਮਤ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ। ਵਿਧਾਨ ਸਭਾ ਕੰਪਲੈਕਸ ਦਾ 2000 'ਚ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਨੇ ਉਦਘਾਟਨ ਕੀਤਾ ਸੀ। ਇਹ ਇਮਾਰਤ ਪਣਜੀ ਦੇ ਨਾਲ ਸਥਿਤ ਪੋਰਵੋਰਿਮ ਪਿੰਡ 'ਚ ਸਥਿਤ ਹੈ ਅਤੇ ਇੱਥੇ ਵਿਧਾਨ ਸਭਾ ਹਾਲ ਅਤੇ ਕਈ ਸਰਕਾਰੀ ਦਫ਼ਤਰ ਮੌਜੂਦ ਹਨ। 

ਜੀ.ਐੱਸ.ਆਈ.ਡੀ.ਸੀ. ਦੇ ਇਕ ਬੁਲਾਰੇ ਨੇ ਦੱਸਿਆ ਕਿ ਗੋਆ ਵਿਧਾਨ ਸਭਾ ਕੰਪਲੈਕਸ ਨਾਲ ਜੁੜਿਆ ਮੁਰੰਮਤ ਦਾ ਕੰਮ 7 ਕਰੋੜ ਰੁਪਏ ਦੀ ਲਾਗਤ ਨਾਲ ਪੂਰਾ ਕੀਤਾ ਜਾਵੇਗਾ। ਸੂਬੇ ਵਲੋਂ ਸੰਚਾਲਤ ਜੀ.ਐੱਸ.ਆਈ.ਡੀ.ਸੀ. ਦੀ ਬੈਠਕ ਦੀ ਪ੍ਰਧਾਨਗੀ ਨਾਲ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਕੀਤੀ। ਬੁਲਾਰੇ ਨੇ ਦੱਸਿਆ ਕਿ ਜੀ.ਐੱਸ.ਆਈ.ਡੀ.ਸੀ. ਨਾਲ ਜੁੜੇ ਵੱਖ-ਵੱਖ ਪਹਿਲੂਆਂ 'ਤੇ ਚਰਚਾ ਕੀਤੀ ਗਈ ਅਤੇ ਕਈ ਵੱਡੇ ਫੈਸਲੇ ਲਏ ਗਏ। ਉਨ੍ਹਾਂ ਨੇ ਦੱਸਿਆ ਕਿ ਬੈਂਬੋਲਿਮ 'ਚ ਗੋਆ ਡੈਂਟਲ ਕਾਲਜ ਅਤੇ ਹਸਪਤਾਲ ਨਾਲ ਸੰਬੰਧਤ ਕੰਮ ਨੂੰ ਮਨਜ਼ੂਰੀ ਦਿੱਤੀ ਗਈ ਅਤੇ ਉਨ੍ਹਾਂ ਨੂੰ 6 ਮਹੀਨਿਆਂ ਅੰਦਰ ਪੂਰਾ ਕਰ ਲਿਆ ਗਿਆ। ਬੈਠਕ 'ਚ ਨਵੇਂ ਹਾਈ ਕੋਰਟ ਕੰਪਲੈਕਸ ਦੇ ਜਾਰੀ ਨਿਰਮਾਣ ਕੰਮ 'ਤੇ ਵੀ ਚਰਚਾ ਕੀਤੀ ਗਈ, ਜਿਸ ਦੇ ਦਸੰਬਰ ਤੱਕ ਪੂਰਾ ਹੋਣ ਦੀ ਸੰਭਾਵਨਾ ਹੈ। ਬੁਲਾਰੇ ਨੇ ਦੱਸਿਆ ਕਿ ਜੀ.ਐੱਸ.ਆਈ.ਡੀ.ਸੀ. ਸਮਾਜ 'ਚ ਹਿੰਸਾ ਨਾਲ ਪ੍ਰਭਾਵਿਤ ਜਨਾਨੀਆਂ ਲਈ ਬੈਂਬੋਲਿਮ 'ਚ ਵਨ ਸਟਾਪ ਸੈਂਟਰ ਬਣਾਏਗਾ। ਉਨ੍ਹਾਂ ਨੇ ਦੱਸਿਆ ਕਿ ਅਜਿਹੀਆਂ ਜਨਾਨੀਆਂ ਮੈਡੀਕਲ ਅਤੇ ਕਾਨੂੰਨੀ ਮਦਦ ਦੇ ਨਾਲ ਹੀ ਕਾਊਂਸਲਿੰਗ ਵੀ ਦਿੱਤੀ ਜਾਵੇਗੀ।


DIsha

Content Editor

Related News