ਗੋਆ 'ਆਪ' ਪ੍ਰਧਾਨ ਅਮਿਤ ਪਾਲੇਕਰ ਗ੍ਰਿਫ਼ਤਾਰ, ਜਾਣੋ ਕੀ ਹੈ ਪੂਰਾ ਮਾਮਲਾ

08/31/2023 6:11:55 PM

ਗੋਆ- ਆਮ ਆਦਮੀ ਪਾਰਟੀ (ਆਪ) ਦੇ ਨੇਤਾ ਅਮਿਤ ਪਾਲੇਕਰ ਨੂੰ ਕ੍ਰਾਈਮ ਬਰਾਂਚ ਨੇ ਵੀਰਵਾਰ ਯਾਨੀ ਕਿ ਅੱਜ ਬਾਨਾਸਟਾਰਿਮ ਵਿਚ ਹੋਏ ਮਰਸਡੀਜ਼ ਹਾਦਸੇ ਦੇ ਮਾਮਲੇ ਵਿਚ ਗ੍ਰਿਫ਼ਤਾਰ ਕਰ ਲਿਆ ਹੈ। ਹਾਦਸੇ ਵਿਚ ਸ਼ਾਮਲ ਮਰਸਡੀਜ਼ ਨੂੰ ਪਰੇਸ਼ ਸਾਵਰਡੇਕਰ ਚਲਾ ਰਹੇ ਸਨ। ਉਸ ਨੇ ਸ਼ਰਾਬ ਦੇ ਨਸ਼ੇ ਵਿਚ ਗੱਡੀ ਚਲਾਉਂਦੇ ਹੋਏ 3 ਲੋਕਾਂ ਦਾ ਕਤਲ ਕਰ ਦਿੱਤਾ। ਹਾਲਾਂਕਿ ਪੁਲਸ ਨੇ ਜਾਂਚ ਮਗਰੋਂ ਅਮਿਤ ਪਾਲੇਕਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅਮਿਤ ਨੇ ਆਪਣੀ ਸੁਰੱਖਿਆ ਲਈ ਇਕ ਨਕਲੀ ਡੰਮੀ ਡਰਾਈਵਰ ਬਣਾਇਆ ਅਤੇ ਉਸ ਨੂੰ ਪੁਲਸ ਸਟੇਸ਼ਨ ਲੈ ਗਿਆ। ਡੰਮੀ ਡਰਾਈਵਰ ਪੇਸ਼ ਕਰਕੇ ਅਧਿਕਾਰੀਆਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ। ਇਸ ਨਾਲ ਇਸ ਘਟਨਾ ਵਿੱਚ ਉਸਦੀ ਭੂਮਿਕਾ ਬਾਰੇ ਸ਼ੱਕ ਹੋਰ ਵਧ ਗਿਆ।

ਇਹ ਵੀ ਪੜ੍ਹੋ- ਰੱਖੜੀ ਵਾਲੇ ਦਿਨ ਭਰਾ ਦੀ ਹੋਈ ਮੌਤ, ਰੋਂਦੀ-ਕੁਰਲਾਉਂਦੀ ਭੈਣ ਨੇ ਆਖ਼ਰੀ ਵਾਰ ਗੁੱਟ 'ਤੇ ਬੰਨ੍ਹਿਆ ਪਿਆਰ

ਦੱਸ ਦੇਈਏ ਕਿ ਇਸ ਹਾਦਸੇ 'ਚ 3 ਲੋਕਾਂ ਦੀ ਮੌਤ ਹੋ ਗਈ ਅਤੇ 3 ਹੋਰ ਜ਼ਖ਼ਮੀ ਹੋ ਗਏ। ਹਾਦਸਾ ਉਸ ਵੇਲੇ ਹੋਇਆ ਜਦੋਂ ਸਾਵਰਡੇਕਰ ਪਰਿਵਾਰ ਇਕ ਪਾਰਟੀ ਤੋਂ ਨਿਕਲ ਕੇ ਮਰਸਡੀਜ਼ ਵਿਚ ਸਫ਼ਰ ਕਰ ਰਿਹਾ ਸੀ। ਉਸ ਪਾਰਟੀਆਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈਆਂ ਸਨ। ਇਸ ਵਿਚ ਅਮਿਤ ਵੀ ਨਜ਼ਰ ਆਏ ਸਨ। ਅਮਿਤ ਪਾਲੇਕਰ ਦੀ ਗ੍ਰਿਫਤਾਰੀ ਨੂੰ ਹਾਦਸੇ 'ਚ  ਸ਼ਾਮਲ ਹੋਣ ਦੇ ਸ਼ੱਕ ਨਾਲ ਜੋੜਿਆ ਗਿਆ ਹੈ। ਇਸ ਮਾਮਲੇ ਵਿਚ ਅਦਾਲਤ ਨੇ ਦੋਸ਼ੀ ਡਰਾਈਵਰ ਸ਼੍ਰੀਪਦ ਉਰਫ ਪਰੇਸ਼ ਸਿਨਾਈ ਸਾਵਰਡੇਕਰ ਨੂੰ ਸ਼ਰਤੀਆ ਜ਼ਮਾਨਤ ਦੇ ਦਿੱਤੀ ਹੈ।

ਇਹ ਵੀ ਪੜ੍ਹੋ-  ਮੋਦੀ ਸਰਕਾਰ ਨੇ ਬੁਲਾਇਆ ਸੰਸਦ ਦਾ ਵਿਸ਼ੇਸ਼ ਸੈਸ਼ਨ, ਹੋਣਗੀਆਂ 5 ਬੈਠਕਾਂ

ਕੀ ਕਹਿਣਾ ਹੈ ਅਮਿਤ ਦਾ?

2-3 ਦਿਨ ਪਹਿਲਾਂ ਮੇਰੇ 'ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਮੈਨੂੰ ਭਾਜਪਾ ਵਿਚ ਸ਼ਾਮਲ ਨਾ ਹੋਣ 'ਤੇ ਗ੍ਰਿਫ਼ਤਾਰ ਕਰਨ ਦੀ ਧਮਕੀ ਦਿੱਤੀ ਗਈ। ਅੱਜ ਮੈਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਹ ਗੰਦੀ ਰਾਜਨੀਤੀ ਹੈ। ਇਸ ਅਪਰਾਧ ਨਾਲ ਮੇਰਾ ਕੋਈ ਲੈਣਾ-ਦੇਣਾ ਨਹੀਂ ਹੈ। ਇਹ ਮੇਰੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Tanu

Content Editor

Related News