ਕੋਰੋਨਾ ਤੋਂ ਬਚਣ ਲਈ ਅਪਣਾਓ ''ਗੋਆ ਮਾਡਲ'': CM ਊਧਵ ਠਾਕਰੇ

05/13/2020 6:47:12 PM

ਮੁੰਬਈ-ਕੋਰੋਨਾ ਦਾ ਸਭ ਤੋਂ ਜ਼ਿਆਦਾ ਪ੍ਰਭਾਵਿਤ ਸੂਬਾ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕੁਰੇ ਨੇ 'ਗੋਆ ਮਾਡਲ' ਨੂੰ ਅਪਣਾਉਣ ਦੀ ਗੱਲ ਕੀਤੀ ਹੈ। ਮੰਗਲਵਾਰ ਨੂੰ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਊਧਵ ਠਾਕਰੇ ਨੇ ਕਿਹਾ ਹੈ ਕਿ ਕੁਝ ਜ਼ਿਲੇ ਕੋਰੋਨਾ ਮੁਕਤ ਹੋ ਚੁੱਕੇ ਗੋਆ ਤੋਂ ਸਿੱਖਿਆ ਲੈ ਕੇ ਕੰਮ ਕਰ ਸਕਦੇ ਹਨ। ਉਨ੍ਹਾਂ ਨੇ ਦੱਸਿਆ ਹੈ ਕਿ ਗੋਆ ਦੀ ਤਰ੍ਹਾਂ 'ਚ ਘਰ-ਘਰ ਜਾ ਕੇ ਸਰਵੇ ਅਤੇ ਹਰ ਮਰੀਜ਼ ਦਾ ਇਲਾਜ ਕਰਕੇ ਸੂਬੇ ਨੂੰ 'ਕੋਰੋਨਾ ਫਰੀ' ਬਣਾਇਆ ਜਾ ਸਕਦਾ ਹੈ।

ਮੁੱਖ ਮੰਤਰੀ ਊਧਵ ਠਾਕੁਰੇ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਜ਼ਿਲਿਆਂ ਦੇ ਬਾਰਡਰ ਜਲਦੀ ਨਹੀਂ ਖੋਲੇ ਜਾਣਗੇ। ਜ਼ਿਲਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਸੰਬੋਧਿਤ ਕਰਦੇ ਹੋਏ ਊਧਵ ਠਾਕਰੇ ਨੇ ਉਨ੍ਹਾਂ ਤੋਂ ਸੁਝਾਅ ਵੀ ਮੰਗੇ ਕਿ ਲਾਕਡਾਊਨ ਦੇ ਚੌਥੇ ਪੜਾਅ 'ਚ ਕਿਸ ਤਰ੍ਹਾਂ ਨਾਲ ਪਾਬੰਦੀਆਂ 'ਚ ਹੋਰ ਛੋਟ ਦਿੱਤੀ ਜਾ ਸਕਦੀ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਹਾ ਹੈ ਕਿ ਉਹ ਇਸ ਸਬੰਧ 'ਚ ਆਪਣਾ ਪਲਾਨ ਜਲਦ ਤੋਂ ਜਲਦ ਦੱਸਣ।

ਇਕ ਅਧਿਕਾਰੀਆਂ ਨੇ ਦੱਸਿਆ, ਮੁੱਖ ਮੰਤਰੀ ਨੇ ਸੁਝਾਅ ਦਿੱਤਾ ਹੈ ਕਿ ਕੁਝ ਜ਼ਿਲੇ ਗੋਆ ਮਾਡਲ ਲਾਗੂ ਕਰ ਸਕਦੇ ਹਨ ਅਤੇ ਘਰ-ਘਰ ਜਾ ਕੇ ਸਰਵੇਅ ਕਰਕੇ ਨਾ ਸਿਰਫ ਕੋਰੋਨਾ ਦੀ ਜਾਂਚ ਕਰ ਸਕਦੇ ਹਨ ਬਲਕਿ ਮਾਨਸੂਨ ਨਾਲ ਜੁੜੀ ਹੋਰ ਬੀਮਾਰੀਆਂ ਨਾਲ ਪ੍ਰਭਾਵਿਤ ਲੋਕਾਂ ਦੇ ਬਾਰੇ 'ਚ ਵੀ ਪਤਾ ਲਾਇਆ ਜਾ ਸਕਦਾ ਹੈ। 


Iqbalkaur

Content Editor

Related News