ਗਲੋਬਲ ਟੀਚਰ ਪੁਰਸਕਾਰ ਜੇਤੂ ਰਣਜੀਤ ਸਿੰਘ ਦਿਸਲੇ ਨੂੰ ਹੋਇਆ ਕੋਰੋਨਾ, ਟਵੀਟ ਕਰ ਦਿੱਤੀ ਜਾਣਕਾਰੀ

12/10/2020 10:11:12 AM

ਮੁੰਬਈ- ਗਲੋਬਲ ਟੀਚਰ ਐਵਾਰਡ ਨਾਲ ਹਾਲ ਹੀ 'ਚ ਸਨਮਾਨਤ ਕੀਤੇ ਗਏ ਮਹਾਰਾਸ਼ਟਰ ਦੇ ਸਕੂਲੀ ਅਧਿਆਪਕ ਰਣਜੀਤ ਸਿੰਘ ਦਿਸਲੇ ਦੇ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਦੀ ਬੁੱਧਵਾਰ ਨੂੰ ਪੁਸ਼ਟੀ ਹੋਈ ਹੈ। ਦਿਸਲੇ ਨੂੰ ਪਿਛਲੇ ਹਫ਼ਤੇ ਗਲੋਬਲ ਟੀਚਰ ਐਵਾਰਡ ਮਿਲਿਆ ਸੀ। ਇਸ ਦੇ ਅਧੀਨ ਉਨ੍ਹਾਂ ਨੂੰ 10 ਲੱਖ ਲੱਖ ਡਾਲਰ ਮਿਲਿਆ ਸੀ। ਬੁੱਧਵਾਰ ਰਾਤ ਉਨ੍ਹਾਂ ਨੇ ਟਵੀਟ ਕੀਤਾ,''ਮੈਂ ਅਤੇ ਮੇਰੀ ਪਤਨੀ ਕੋਰੋਨਾ ਵਾਇਰਸ ਨਾਲ ਪੀੜਤ ਹੋ ਗਏ ਹਨ। ਅਸੀਂ ਡਾਕਟਰੀ ਸਲਾਹ ਦਾ ਪਾਲਣ ਕਰ ਰਹੇ ਹਨ ਅਤੇ ਘਰ 'ਚ ਏਕਾਂਤਵਾਸ 'ਚ ਹਾਂ।'' ਉਨ੍ਹਾਂ ਨੇ ਆਪਣੇ ਟਵੀਟ 'ਚ ਅੱਗੇ ਕਿਹਾ ਕਿ ਜੋ ਵੀ ਹਾਲ ਹੀ 'ਚ ਮੇਰੇ ਸੰਪਰਕ 'ਚ ਆਏ ਹਨ, ਮੈਂ ਉਨ੍ਹਾਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਸਾਵਧਾਨੀ ਵਰਤਣ। ਤੁਹਾਡੇ ਸਹਿਯੋਗ ਲਈ ਧੰਨਵਾਦ।

PunjabKesari

ਇਹ ਵੀ ਪੜ੍ਹੋ : ਪਤੀ ਨਾਲ ਸੂਰਤ ਜਾਣ ਦੀ ਜਿੱਦ ਨਹੀਂ ਹੋਈ ਪੂਰੀ, ਜਨਾਨੀ ਨੇ ਸਿੰਦੂਰ ਖਾ ਕੀਤੀ ਖ਼ੁਦਕੁਸ਼ੀ

ਦੱਸਣਯੋਗ ਹੈ ਕਿ ਰਣਜੀਤ ਸਿੰਘ ਦਿਸਲੇ ਪਿਛਲੇ ਦਿਨੀਂ ਕਾਫ਼ੀ ਚਰਚਾ 'ਚ ਰਹੇ ਸਨ। ਦਰਅਸਲ ਉਨ੍ਹਾਂ ਨੂੰ ਪਿਛਲੇ ਹਫ਼ਤੇ ਗਲੋਬਲ ਟੀਚਰ ਐਵਾਰਡ ਮਿਲਿਆ ਸੀ। ਇਸ ਦੇ ਅਧੀਨ ਉਨ੍ਹਾਂ ਨੂੰ 10 ਲੱਖ ਡਾਲਰ ਦਾ ਇਨਾਮ ਮਿਲਿਆ ਸੀ। ਦਰਅਸਲ ਰਣਜੀਤ ਸਿੰਘ ਦਿਸਲੇ ਨੂੰ ਸਿੱਖਿਆ ਦੇ ਖੇਤਰ ਉਨ੍ਹਾਂ ਦੇ ਯੋਗਦਾਨ ਲਈ 'ਗਲੋਬਲ ਟੀਚਰ ਐਵਾਰਡ' ਨਾਲ ਸਨਮਾਨਤ ਕੀਤਾ ਗਿਆ ਸੀ। ਇਸ ਸਨਮਾਨ ਦੇ ਨਾਲ ਹੀ ਉਨ੍ਹਾਂ ਨੂੰ 10 ਲੱਖ ਡਾਲਰ ਯਾਨੀ 7.38 ਕਰੋੜ ਰੁਪਏ ਦੀ ਧਨਰਾਸ਼ੀ ਵੀ ਦਿੱਤੀ ਗਈ ਸੀ।

ਇਹ ਵੀ ਪੜ੍ਹੋ : ਮੁਸਲਿਮ ਸ਼ਖਸ ਨੇ ਦਾਨ ਦਿੱਤੀ 50 ਲੱਖ ਦੀ ਜ਼ਮੀਨ, ਬਣੇਗਾ ਹਨੂੰਮਾਨ ਮੰਦਰ

ਨੋਟ : ਇਸ ਖ਼ਬਰ ਸੰਬੰਧੀ ਦਿਓ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


DIsha

Content Editor DIsha