ਬੇਰੁਜ਼ਗਾਰੀ ''ਤੇ ਬੋਲੇ ਰਣਦੀਪ ਸੁਰਜੇਵਾਲਾ- ਖੱਟੜ ਅਤੇ ਦੁਸ਼ਯੰਤ ਦੀ ਜੋੜੀ ਰੁਜ਼ਗਾਰ ਦੇਵੇ ਜਾਂ ਅਸਤੀਫ਼ਾ

Wednesday, Jun 02, 2021 - 05:22 PM (IST)

ਬੇਰੁਜ਼ਗਾਰੀ ''ਤੇ ਬੋਲੇ ਰਣਦੀਪ ਸੁਰਜੇਵਾਲਾ- ਖੱਟੜ ਅਤੇ ਦੁਸ਼ਯੰਤ ਦੀ ਜੋੜੀ ਰੁਜ਼ਗਾਰ ਦੇਵੇ ਜਾਂ ਅਸਤੀਫ਼ਾ

ਹਰਿਆਣਾ- ਕਾਂਗਰਸ ਦੇ ਰਾਸ਼ਟਰੀ ਜਨਰਲ ਸਕੱਤਰ ਰਣਦੀਪ ਸੁਰਜੇਵਾਲਾ ਨੇ ਹਰਿਆਣਾ ਸਰਕਾਰ 'ਚ ਬੇਰੁਜ਼ਗਾਰੀ ਨੂੰ ਲੈ ਕੇ ਜੰਮ ਕੇ ਹਮਲਾ ਬੋਲਿਆ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਦੇਸ਼ 'ਚ ਵਧਦੇ ਬੇਰੁਜ਼ਗਾਰੀ ਦੇ ਅੰਕੜਿਆਂ ਨੇ ਖੱਟੜ ਅਤੇ ਦੁਸ਼ਯੰਤ ਚੌਟਾਲਾ ਸਰਕਾਰ ਦਾ ਚਿਹਰਾ ਬੇਨਕਾਬ ਕੀਤਾ ਹੈ। ਸੈਂਟਰ ਫਾਰ ਮਾਨੀਟਰਿੰਗ ਆਫ਼ ਇੰਡੀਅਨ ਇਕੋਨਾਮੀ (ਸੀ.ਐੱਮ.ਆਈ.ਈ.) ਦੀ ਰਿਪੋਰਟ ਅਨੁਸਾਰ ਪ੍ਰਦੇਸ਼ 'ਚ ਬੇਰੁਜ਼ਗਾਰੀ ਦਰ 29.10 ਫੀਸਦੀ ਪਹੁੰਚ ਗਈ ਹੈ। ਸ਼ਹਿਰਾਂ ਅਤੇ ਕਸਬਿਆਂ 'ਚ ਤਾਂ ਇਹ ਸਥਿਤੀ ਹੋਰ ਵੀ ਹੈਰਾਨ ਕਰਨ ਵਾਲੀ ਹੈ। ਬੇਰੁਜ਼ਗਾਰੀ ਦਰ ਪ੍ਰਦੇਸ਼ ਦੇ ਸ਼ਹਿਰਾਂ ਅਤੇ ਕਸਬਿਆਂ 'ਚ 4.18 ਫੀਸਦੀ ਹੈ। ਇਹ ਭਿਆਨਕ ਬੇਰੁਜ਼ਗਾਰੀ ਹਰਿਆਣਾ ਦੀ ਖੱਟੜ ਅਤੇ ਦੁਸ਼ਯੰਤ ਚੌਟਾਲਾ ਸਰਕਾਰ ਦੇ ਨਿਕੰਮੇਪਨ, ਨਕਾਰਾਪਨ ਅਤੇ ਨੌਜਵਾਨਾਂ ਦੇ ਪ੍ਰਤੀ ਨਕਾਰਾਤਮਕ ਨੀਤੀਆਂ ਦਾ ਨਤੀਜਾ ਹੈ।

PunjabKesariਉਨ੍ਹਾਂ ਕਿਹਾ ਕਿ ਇਸ ਬੇਰੁਜ਼ਗਾਰੀ ਦਾ ਸਾਫ਼ ਕਾਰਨ ਹੈ ਕਿ ਹਜ਼ਾਰਾਂ ਅਹੁਦਿਆਂ ਦੀ ਭਰਤੀ ਪ੍ਰਕਿਰਿਆ ਨੂੰ ਜਾਣਬੁੱਝ ਕੇ ਸਾਲਾਂ ਤੱਕ ਪੈਂਡਿੰਗ ਰੱਖਣਾ ਅਤੇ ਹੋਰ ਭਰਤੀਆਂ ਦੀ ਪ੍ਰਕਿਰਿਆ ਸਾਲਾਂ ਤੱਕ ਪੈਂਡਿੰਗ ਰੱਖਣ ਤੋਂ ਬਾਅਦ ਰੱਦ ਕਰ ਦੇਣਾ। ਖੱਟੜ ਅਤੇ ਦੁਸ਼ਯੰਤ ਚੌਟਾਲਾ ਸਰਕਾਰ ਤਾਂ ਪਹਿਲਾਂ ਨੌਕਰੀਆਂ ਕੱਢਦੀ ਹੀ ਨਹੀਂ ਹੈ, ਫਿਰ ਸਾਲਾਂ ਤੱਕ ਵਿਗਿਆਪਨ ਜਾਂ ਪ੍ਰੀਖਿਆ ਤੋਂ ਬਾਅਦ ਇੰਟਰਵਿਊ ਨਹੀਂ ਲਏ ਜਾਂਦੇ ਹਨ। ਸਰਕਾਰ ਵਲੋਂ ਨਤੀਜੇ ਕੱਢਣ ਦੀ ਬਜਾਏ, ਉਹ ਨੌਕਰੀਆਂ ਹੀ ਖਾਰਜ ਕਰ ਦਿੱਤੀਆਂ ਜਾਂਦੀਆਂ ਹਨ।

ਸੁਰਜੇਵਾਲਾ ਨੇ ਕਿਹਾ ਕਿ ਭਾਜਪਾ ਅਤੇ ਜਨਨਾਇਕ ਜਨਤਾ ਪਾਰਟੀ (ਜੇ.ਜੇ.ਪੀ.) ਸਰਕਾਰ ਨੇ ਕਈ ਹਜ਼ਾਰਾਂ ਅਹੁਦਿਆਂ ਨੂੰ ਵਾਪਸ ਲੈ ਲਿਆ। ਉਨ੍ਹਾਂ ਕਿਹਾ ਕਿ 7 ਸਾਲਾਂ ਤੱਕ ਭਰਤੀ ਨੂੰ ਪੈਂਡਿੰਗ ਰੱਖਣਾ ਅਤੇ ਫਿਰ ਬਾਅਦ 'ਚ ਅਹੁਦੇ ਵਾਪਸ ਲੈ ਲੈਣਾ। ਇਸ ਨਾਲ ਬੱਚਿਆਂ 'ਤੇ ਕੀ ਬੀਤੇਗੀ, ਉਸ ਦਾ ਆਤਮਵਿਸ਼ਵਾਸ ਹੀ ਟੁੱਟ ਜਾਵੇਗਾ। ਸੁਰਜੇਵਾਲਾ ਨੇ ਕਿਹਾ ਕਿ ਪੀ.ਟੀ.ਆਈ. ਟੀਚਰ ਪਿਛਲੇ ਕਈ ਦਿਨਾਂ ਤੋਂ ਧਰਨੇ 'ਤੇ ਬੈਠੇ ਹਨ। ਮੁੱਖ ਮੰਤਰੀ ਨੇ ਭਰੋਸਾ ਦਿੱਤਾ ਸੀ ਪਰ ਉਸ ਤੋਂ ਬਾਅਦ ਵੀ ਕੁਝ ਨਹੀਂ ਹੋਇਆ। 2019 'ਚ ਸਭ ਤੋਂ ਵੱਡਾ ਨੌਕਰੀ ਘਪਲਾ ਹੋਇਆ ਸੀ ਪਰ ਢਾਈ ਸਾਲ ਬੀਤ ਗਏ, ਕਿਸੇ ਨੂੰ ਕੋਈ ਸਜ਼ਾ ਨਹੀਂ ਮਿਲੀ। ਕਈ ਪੇਪਰ ਇਸ ਸਰਕਾਰ ਦੇ ਕਾਰਜਕਾਲ 'ਚ ਲੀਕ ਹੋਏ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੀ ਇਕ ਹੀ ਮੰਗ ਹੈ ਕਿ ਖੱਟੜ ਅਤੇ ਦੁਸ਼ਯੰਤ ਚੌਟਾਲਾ ਦੀ ਜੋੜੀ ਰੁਜ਼ਗਾਰ ਦੇਵੇ ਜਾਂ ਅਸਤੀਫ਼ਾ ਦੇਵੇ। 


author

DIsha

Content Editor

Related News