ਪਾਣੀ ਸਿਰ ਤੋਂ ਲੰਘਿਆ, ਦਿੱਲੀ ਨੂੰ ਤੁਰੰਤ ਦਿਓ 490 ਮੀਟ੍ਰਿਕ ਟਨ ਆਕਸੀਜਨ: ਹਾਈ ਕੋਰਟ
Sunday, May 02, 2021 - 12:21 AM (IST)
ਨਵੀਂ ਦਿੱਲੀ : ਦਿੱਲੀ ਹਾਈ ਕੋਰਟ ਨੇ ਕੇਂਦਰ ਨੂੰ ਹਦਾਇਤ ਦਿੱਤੀ ਹੈ ਕਿ ਉਹ ਦਿੱਲੀ ਨੂੰ ਅਲਾਟ ਕੀਤੀ ਆਕਸੀਜਨ ਵਿਚੋਂ ਸ਼ਨੀਵਾਰ ਨੂੰ ਹੀ 490 ਮੀਟ੍ਰਿਕ ਟਨ ਪ੍ਰਾਣਵਾਯੂ ਦੀ ਸਪਲਾਈ ਕਰੇ। ਅਜਿਹਾ ਨਾ ਕਰਨ ’ਤੇ ਉਸ ਨੂੰ ਉਲੰਘਣਾ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ। ਪਾਣੀ ਸਿਰ ਤੋਂ ਲੰਘ ਚੁੱਕਾ ਹੈ।
ਇਹ ਵੀ ਪੜ੍ਹੋ- ਮੈਕਸ ਹਸਪਤਾਲ ਦੇ ਡਾਕਟਰ ਨੇ ਕੀਤੀ ਖੁਦਕੁਸ਼ੀ, ਕੋਰੋਨਾ ਮਰੀਜ਼ਾਂ ਦਾ ਕਰਦੇ ਸਨ ਇਲਾਜ
ਦਿੱਲੀ ਲਈ ਆਕਸੀਜਨ ਦੀ ਕੀਤੀ ਗਈ ਅਲਾਟਮੈਂਟ ਨੂੰ ਪੂਰਾ ਕਰਨਾ ਚਾਹੀਦਾ ਹੈ। ਅਦਾਲਤ ਨੇ ਸੁਝਾਅ ਦਿੱਤਾ ਕਿ ਹਸਪਤਾਲਾਂ ਨੂੰ ਕੋਵਿਡ-19 ਦੇ ਵਧਦੇ ਮਾਮਲਿਆਂ ਕਾਰਨ ਆਕਸੀਜਨ ਦੀ ਹੋਈ ਕਮੀ ਤੋਂ ਨਸੀਹਤ ਲੈ ਕੇ ਇਸ ਜੀਵਨ-ਰੱਖਿਅਕ ਗੈਸ ਦਾ ਉਤਪਾਦਨ ਕਰਨ ਵਾਲੇ ਪਲਾਂਟ ਲਾਉਣੇ ਚਾਹੀਦੇ ਹਨ। ਅਦਾਲਤ ਨੇ ਕੇਂਦਰ ਨੂੰ ਪੁੱਛਿਆ ਕਿ ਅਦਾਲਤ ਦੇ ਪਿਛਲੇ ਹੁਕਮਾਂ ਦੇ ਬਾਵਜੂਦ ਰਾਜਸਥਾਨ ਸਰਕਾਰ ਨੇ ਰੋਕੇ ਗਏ 4 ਕ੍ਰਾਯੋਜੈਨਿਕ ਟੈਂਕਰ ਕਿਉਂ ਨਹੀਂ ਛੱਡੇ? ਇਹ ਕ੍ਰਾਯੋਜੈਨਿਕ ਟੈਂਕਰ ਦਿੱਲੀ ਲਈ ਹਨ, ਜਿਨ੍ਹਾਂ ਦੀ ਵਰਤੋਂ ਕੋਵਿਡ ਮਰੀਜ਼ਾਂ ਦੇ ਇਲਾਜ ਲਈ ਕੀਤੀ ਜਾਣੀ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।