7 ਸਾਲਾ ਬੱਚੀ ਨਾਲ ਰੇਪ ਤੋਂ ਬਾਅਦ ਗਲਾ ਘੁੱਟ ਕੀਤਾ ਕਤਲ, ਦੋਸ਼ੀ ਗ੍ਰਿਫਤਾਰ

Monday, Jun 24, 2019 - 04:31 PM (IST)

7 ਸਾਲਾ ਬੱਚੀ ਨਾਲ ਰੇਪ ਤੋਂ ਬਾਅਦ ਗਲਾ ਘੁੱਟ ਕੀਤਾ ਕਤਲ, ਦੋਸ਼ੀ ਗ੍ਰਿਫਤਾਰ

ਨਵੀਂ ਦਿੱਲੀ— ਬਾਹਰੀ ਦਿੱਲੀ ਦੇ ਨਰੇਲਾ ਇਲਾਕੇ 'ਚ 7 ਸਾਲ ਦੀ ਬੱਚੀ ਨਾਲ ਉਸ ਦੇ ਗੁਆਂਢ 'ਚ ਰਹਿਣ ਵਾਲੇ ਸ਼ਖਸ ਨੇ ਬਲਾਤਕਾਰ ਕੀਤਾ ਅਤੇ ਫਿਰ ਗਲਾ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ। ਪੁਲਸ ਨੇ ਸੋਮਵਾਰ ਨੂੰ ਦੱਸਿਆ ਕਿ ਇਹ ਘਟਨਾ 14 ਜੂਨ ਨੂੰ ਹੋਈ। ਬੱਚੀ ਨੂੰ 'ਫਰੂਟੀ' ਦਾ ਲਾਲਚ ਦੇਣ ਤੋਂ ਬਾਅਦ 28 ਸਾਲਾ ਦੋਸ਼ੀ ਉਸ ਨੂੰ ਟਿਕਰੀ ਖੁਰਦ ਦੇ ਇਕ ਅਵਜਲ ਸੋਧ ਪਲਾਂਟ 'ਚ ਲੈ ਗਿਆ, ਜਿੱਥੇ ਉਸ ਨੇ ਬੱਚੀ ਨਾਲ ਬਲਾਤਕਾਰ ਕਰਨ ਤੋਂ ਬਾਅਦ ਉਸ ਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਪੁਲਸ ਨੇ ਦੱਸਿਆ ਕਿ ਦੋਸ਼ੀ ਨੂੰ ਐਤਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਪੁਲਸ ਅਨੁਸਾਰ ਬੱਚੀ ਦੇ ਲਾਪਤਾ ਹੋਣ ਦੀ ਸ਼ਿਕਾਇਤ 15 ਜੂਨ ਨੂੰ ਦਰਜ ਕਰਵਾਈ ਗਈ ਸੀ। ਅਗਲੇ ਦਿਨ  ਬੱਚੀ ਦੀ ਲਾਸ਼ ਬਾਹਰੀ ਦਿੱਲੀ ਦੇ ਨਰੇਲਾ ਦੇ ਸਵਰਨ ਜਯੰਤੀ ਵਿਹਾਰ 'ਚ ਸੁੰਨਸਾਨ ਪਏ ਅਵਜਲ ਸੋਧ ਪਲਾਂਟ ਕੋਲ ਮਿਲੀ। ਪੋਸਟਮਾਰਟਮ ਰਿਪੋਰਟ 'ਚ ਬੱਚੀ ਨਾਲ ਰੇਪ ਅਤੇ ਫਿਰ ਗਲਾ ਘੁੱਟਣ ਨਾਲ ਮੌਤ ਦੀ ਗੱਲ ਸਾਹਮਣੇ ਆਈ ਹੈ। ਪੁਲਸ ਡਿਪਟੀ ਕਮਿਸ਼ਨਰ (ਆਊਟਰ ਨਾਰਥ) ਗੌਰਵ ਸ਼ਰਮਾ ਨੇ ਕਿਹਾ,''ਜਾਂਚ 'ਚ ਘਟਨਾ 'ਚ ਗੁਆਂਢੀ ਦੀ ਸ਼ਮੂਲੀਅਤ ਸਾਹਮਣੇ ਆਈ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।'' ਪੁੱਛ-ਗਿੱਛ ਦੌਰਾਨ ਦੋਸ਼ੀ ਨੇ ਪੁਲਸ ਨੂੰ ਦੱਸਿਆ ਕਿ ਕੁਝ ਦਿਨਾਂ ਤੋਂ ਉਸ ਦੀ ਪਤਨੀ ਘਰ ਨਹੀਂ ਸੀ। ਅਧਿਕਾਰੀ ਨੇ ਦੱਸਿਆ ਕਿ ਉਹ ਸ਼ਰਾਬ ਦੇ ਨਸ਼ੇ 'ਚ ਸੀ। ਜਦੋਂ ਉਸ ਨੇ ਬੱਚੀ ਨੂੰ ਦੇਖਿਆ ਤਾਂ ਉਸ ਨੂੰ 'ਫਰੂਟੀ' ਦੇਣ ਦੀ ਪੇਸ਼ਕਸ਼ ਕੀਤੀ ਅਤੇ ਉਸ ਨੂੰ ਅਵਜਲ ਸੋਧ ਪਲਾਂਟ ਲੈ ਗਿਆ ਅਤੇ ਉੱਥੇ ਉਸ ਨਾਲ ਰੇਪ ਕੀਤਾ।


author

DIsha

Content Editor

Related News