ਜਬਰ ਜ਼ਿਨਾਹ ਕਰਨ ''ਚ ਅਸਫ਼ਲ ਰਹਿਣ ''ਤੇ ਕੁੜੀ ਦਾ ਕਰ''ਤਾ ਕਤਲ, ਕੋਰਟ ਨੇ ਸੁਣਾਈ ਸਜ਼ਾ-ਏ-ਮੌਤ
Wednesday, Mar 19, 2025 - 03:55 PM (IST)

ਬਦਾਯੂੰ- ਉੱਤਰ ਪ੍ਰਦੇਸ਼ ਦੇ ਬਦਾਯੂੰ 'ਚ ਇਕ ਵਿਸ਼ੇਸ਼ ਪੋਕਸੋ ਅਦਾਲਤ ਨੇ ਇਕ ਵਿਅਕਤੀ ਨੂੰ 2024 'ਚ 7 ਸਾਲਾ ਕੁੜੀ ਦਾ ਜਿਨਸੀ ਸ਼ੋਸ਼ਣ ਕਰਨ 'ਚ ਅਸਫ਼ਲ ਰਹਿਣ ਤੋਂ ਬਾਅਦ ਉਸ ਦਾ ਕਤਲ ਕਰਨ ਲਈ ਬੁੱਧਵਾਰ ਨੂੰ ਸਜ਼ਾ-ਏ-ਮੌਤ ਸੁਣਾਈ। ਵਿਸ਼ੇਸ਼ ਸਰਕਾਰੀ ਵਕੀਲ ਵੀਰੇਂਦਰ ਸਿੰਘ ਅਤੇ ਪ੍ਰਦੀਪ ਭਾਰਤੀ ਨੇ ਦੱਸਿਆ ਕਿ ਚਾਰ ਮਹੀਨਿਆਂ ਦੀ ਸੁਣਵਾਈ ਤੋਂ ਬਾਅਦ ਵਿਸ਼ੇਸ਼ ਜੱਜ ਦੀਪਕ ਕੁਮਾਰ ਯਾਦਵ ਨੇ 22 ਸਾਲਾ ਜਾਨੇ ਆਲਮ ਨੂੰ ਅਪਰਾਧ ਦਾ ਦੋਸ਼ੀ ਪਾਇਆ ਅਤੇ ਫਾਂਸੀ ਦੀ ਸਜ਼ਾ ਸੁਣਾਈ। ਉਨ੍ਹਾਂ ਦੱਸਿਆ ਕਿ ਇਹ ਪੂਰਾ ਮਾਮਲਾ 18 ਅਕਤੂਬਰ 2024 ਦਾ ਹੈ, ਜਦੋਂ 7 ਸਾਲਾ ਕੁੜੀ ਆਪਣੇ ਘਰੋਂ ਸਬਜ਼ੀ ਲੈਣ ਨਿਕਲੀ ਸੀ ਪਰ ਵਾਪਸ ਨਹੀਂ ਆਈ।
ਉਨ੍ਹਾਂ ਦੱਸਿਆ ਕਿ ਜੱਜ ਦੀਪਕ ਕੁਮਾਰ ਯਾਦਵ ਨੇ ਦੋਸ਼ੀ ਦਾ ਦੋਸ਼ ਸਿੱਧ ਹੋਣ 'ਤੇ ਸਜ਼ਾ ਦੇ ਨਾਲ ਹੀ ਉਸ 'ਤੇ ਇਕ ਲੱਖ 75 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ। ਉਨ੍ਹਾਂ ਦੱਸਿਆ ਕਿ ਕੁੜੀ ਦੇ ਪਰਿਵਾਰ ਨੇ ਉਸ ਦੇ ਘਰ ਨਹੀਂ ਆਉਣ ਦੀ ਜਾਣਕਾਰੀ ਪੁਲਸ ਨੂੰ ਦਿੱਤੀ ਸੀ ਅਤੇ ਪੁਲਸ ਨੇ ਉਸ ਦੀ ਲਾਸ਼ ਇਕ ਖੰਡਰ ਵਰਗੇ ਮਕਾਨ 'ਚੋਂ ਬਰਾਮਦ ਕੀਤੀ ਸੀ। ਸਿੰਘ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਦੋਸ਼ੀ ਜਾਨੇ ਆਲਮ ਦੀ ਪਛਾਣ ਕੀਤੀ ਗਈ ਅਤੇ ਇਕ ਮੁਕਾਬਲੇ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8