'ਗੂਗਲ ਗਰਲ' ਦੇ ਨਾਂ ਨਾਲ ਮਸ਼ਹੂਰ ਹੈ ਇਹ 6 ਸਾਲ ਦੀ ਬੱਚੀ, ਗਿਆਨ ਦੇ ਭੰਡਾਰ ਤੋਂ ਹਰ ਕੋਈ ਹੈ ਹੈਰਾਨ

Wednesday, Nov 18, 2020 - 12:54 PM (IST)

'ਗੂਗਲ ਗਰਲ' ਦੇ ਨਾਂ ਨਾਲ ਮਸ਼ਹੂਰ ਹੈ ਇਹ 6 ਸਾਲ ਦੀ ਬੱਚੀ, ਗਿਆਨ ਦੇ ਭੰਡਾਰ ਤੋਂ ਹਰ ਕੋਈ ਹੈ ਹੈਰਾਨ

ਜੌਨਪੁਰ- ਉੱਤਰ ਪ੍ਰਦੇਸ਼ 'ਚ ਜੌਨਪੁਰ ਨਗਰ ਦੇ ਹੁਸੈਨਾਬਾਦ ਵਾਸੀ ਅਤੇ ਜੀ ਮਾਊਂਟ ਲਿਟਰਾ ਜੀ ਸਕੂਲ ਦੀ ਜਮਾਤ ਦੂਜੀ ਦੀ ਵਿਦਿਆਰਥਣ ਵੈਸ਼ਨਵੀ ਸ਼੍ਰੀਵਾਸਤਵ ਨੇ ਆਪਣੀ ਪ੍ਰਤਿਭਾ ਦੀ ਬਦੌਲਤ ਸਿਰਫ਼ 6 ਸਾਲ ਦੀ ਉਮਰ 'ਚ ਪੂਰੇ ਦੇਸ਼ 'ਚ ਜ਼ਿਲ੍ਹੇ ਦਾ ਨਾਂ ਰੋਸ਼ਨ ਕਰ ਦਿੱਤਾ ਹੈ। ਉਸ ਨੇ ਸਿਰਫ਼ 3 ਮਿੰਟਾਂ ਅੰਦਰ ਦੇਸ਼ ਦੇ ਵੱਡੇ ਸ਼ਹਿਰਾਂ ਦਾ ਨਾਂ, ਰਾਜਧਾਨੀ, ਸੂਬਿਆਂ ਦਾ ਨਾਂ, 196 ਦੇਸ਼ ਅਤੇ ਦੇਸ਼ਾਂ ਦੀ ਰਾਜਧਾਨੀ ਦਾ ਨਾਂ ਦੱਸ ਕੇ ਇੰਟਰਨੈਸ਼ਨਲ ਬੁੱਕ ਆਫ਼ ਰਿਕਾਰਡ 'ਚ ਆਪਣਾ ਨਾਂ ਦਰਜ ਕਰਵਾਇਆ। ਵੈਸ਼ਨਵੀ ਨੇ ਜਦੋਂ ਬੋਲਣਾ ਸ਼ੁਰੂ ਕੀਤਾ ਤਾਂ ਉਸ ਦੀ ਗੱਲ ਸੁਣ ਕੇ ਪੂਰਾ ਪਰਿਵਾਰ ਹੈਰਾਨ ਰਹਿ ਗਿਆ। ਗੂਗਲ ਗਰਲ ਦੇ ਨਾਂ ਨਾਲ ਮਸ਼ਹੂਰ ਵੈਸ਼ਵਨੀ ਨੂੰ ਕੁਦਰਤ ਨੇ ਗਜਬ ਦਾ ਦਿਮਾਗ਼ ਦਿੱਤਾ ਹੈ। ਪਹਿਲੀ ਜਮਾਤ 'ਚ ਆਪਣਾ ਕਦਮ ਰੱਖਦੇ ਹੀ ਉਹ ਜਨਰਲ ਨਾਲੇਜ 'ਚ ਪੋਸਟ ਗਰੈਜੂਏਟ ਦੇ ਵਿਦਿਆਰਥੀਆਂ ਤੱਕ ਵੀ ਮਾਤ ਦੇ ਸਕਦੀ ਸੀ। ਹੁਣ ਉਹ ਦੂਜੀ ਜਮਾਤ 'ਚ ਹੈ।

ਇਹ ਵੀ ਪੜ੍ਹੋ : 6ਵੀਂ 'ਚ ਪੜ੍ਹਦੀ ਮਾਸੂਮ ਬੱਚੀ 10 ਕਿਲੋਮੀਟਰ ਪੈਦਲ ਚੱਲ ਕੇ ਪਿਤਾ ਖ਼ਿਲਾਫ਼ ਇਹ ਸ਼ਿਕਾਇਤ ਕਰਨ ਲਈ ਪਹੁੰਚੀ

ਦੇਸ਼ ਦੇ ਪਹਿਲੇ ਰਾਸ਼ਟਰਪਤੀ ਰਾਜੇਂਦਰ ਪ੍ਰਸਾਦ ਤੋਂ ਲੈ ਕੇ ਅਮਰੀਕਾ ਦੇ ਰਾਸ਼ਟਰਪਤੀ ਤੱਕ ਦਾ ਨਾਂ ਇਸ ਦੇ ਜ਼ੁਬਾਨ 'ਤੇ ਰਹਿੰਦਾ ਹੈ। ਇੰਨਾ ਹੀ ਨਹੀਂ, ਰਾਸ਼ਟਰੀ ਝੰਡੇ ਦੇ ਚੱਕਰ 'ਚ ਕਿੰਨੀ ਤੀਲੀਆਂ ਹਨ ਅਤੇ ਕਿਹੜੇ ਸੂਬੇ ਦੇ ਕਿਹੜੇ ਮੁੱਖ ਮੰਤਰੀ ਹਨ, ਇਹ ਵੀ ਉਸ ਨੂੰ ਬਖੂਬੀ ਪਤਾ ਹੈ। ਉਸ ਦੇ ਗਿਆਨ ਨੂੰ ਦੇਖਦੇ ਹੋਏ ਮਾਂ-ਬਾਪ ਦੇਸ਼ ਹੀ ਨਹੀਂ ਸਗੋਂ ਵਿਦੇਸ਼ੀ ਰਾਜਨੇਤਾਵਾਂ ਅਤੇ ਮਹਾਪੁਰਸ਼ਾਂ ਸਮੇਤ ਹਰ ਖੇਤਰ 'ਚ ਪ੍ਰਤਿਭਾਵਾਂ ਬਾਰੇ ਜਾਣਕਾਰੀ ਦੇਣ ਲੱਗੇ। ਇਸ ਦਾ ਨਤੀਜਾ ਹੈ ਕਿ ਵੈਸ਼ਨਵੀ ਨੂੰ ਅੱਜ ਸਭ ਕੁਝ ਪਤਾ ਹੈ। ਉਸ ਨੇ ਆਪਣੇ ਜਨਰਲ ਨਾਲੇਜ ਦਾ ਇਕ ਵੀਡੀਓ ਬਣਾ ਕੇ ਇੰਟਰਨੈਸ਼ਨਲ ਬੁੱਕ ਆਫ਼ ਰਿਕਾਰਡ ਨਵੀਂ ਦਿੱਲੀ ਲਈ ਭੇਜਿਆ ਸੀ। ਸੋਮਵਾਰ ਨੂੰ ਉਸ ਦਾ ਨਾਂ ਰਿਕਾਰਡ 'ਚ ਦਰਜ ਹੋ ਗਿਆ। ਵੈਸ਼ਨਵੀ ਜੀ ਮਾਊਂਟ ਲਿਟਰਾ ਜੀ ਸਕੂਲ ਜੌਨਪੁਰ ਦੀ ਜਮਾਤ ਦੂਜੀ ਦੀ ਵਿਦਿਆਰਥਣ ਹੈ। ਉਸ ਦੀ ਸਫ਼ਲਤਾ ਨਾਲ ਸਕੂਲ ਦੇ ਪ੍ਰਬੰਧ ਡਾਇਰੈਕਟਰ ਅਰਵਿੰਦ ਸਿੰਘ ਨੇ ਖੁਸ਼ੀ ਜ਼ਾਹਰ ਕਰਦੇ ਹੋਏ ਕਿਹਾ ਕਿ ਇਹ ਮੇਰੇ ਸਕੂਲ ਹੀ ਨਹੀਂ ਸਗੋਂ ਪੂਰੇ ਜ਼ਿਲ੍ਹੇ ਲਈ ਮਾਣ ਦੀ ਗੱਲ ਹੈ ਕਿ ਉਸ ਨੇ ਆਪਣੀ ਪ੍ਰਤਿਭਾ ਦੀ ਬਦੌਲਤ ਪੂਰੇ ਦੇਸ਼ 'ਚ ਜ਼ਿਲ੍ਹੇ ਦਾ ਨਾਂ ਰੋਸ਼ਨ ਕੀਤਾ ਹੈ। ਪਿਤਾ ਅਨੁਰਾਗ ਸ਼੍ਰੀਵਾਸਤਵ ਐਡਵੋਕੇਟ ਦਾ ਕਹਿਣਾ ਹੈ ਕਿ ਮੈਨੂੰ ਪੂਰਾ ਭਰੋਸਾ ਹੈ ਕਿ ਇਕ ਦਿਨ ਮੇਰੀ ਧੀ ਦੁਨੀਆ 'ਚ ਦੇਸ਼ ਦਾ ਨਾਂ ਰੋਸ਼ਨ ਕਰੇਗੀ।

ਇਹ ਵੀ ਪੜ੍ਹੋ : ਹੈਰਾਨੀਜਨਕ! ਵਿਧਵਾ ਨੇ ਕੀਤਾ ਵਿਆਹ ਤੋਂ ਇਨਕਾਰ ਤਾਂ ਕੱਟ ਦਿੱਤੀ ਜੀਭ ਤੇ ਨੱਕ


author

DIsha

Content Editor

Related News