ਮੁੜ ਪਰਤਿਆ ''ਗੁੱਤ ਕੱਟਣ'' ਦਾ ਖੌਫ਼, ਕਾਲਜ ਜਾ ਰਹੀ ਕੁੜੀ ਦੇ ਕੱਟੇ ਵਾਲ

Tuesday, Jan 07, 2025 - 12:04 PM (IST)

ਮੁੜ ਪਰਤਿਆ ''ਗੁੱਤ ਕੱਟਣ'' ਦਾ ਖੌਫ਼, ਕਾਲਜ ਜਾ ਰਹੀ ਕੁੜੀ ਦੇ ਕੱਟੇ ਵਾਲ

ਮੁੰਬਈ- ਇਕ ਅਜੀਬ ਘਟਨਾ ਸਾਹਮਣੇ ਆਈ ਹੈ। ਕਾਲਜ ਜਾ ਰਹੀ ਇਕ ਕੁੜੀ ਦੇ ਵਾਲ ਕੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਕ ਪਾਗਲ ਵਿਅਕਤੀ ਨੇ ਕੁੜੀ ਦੇ ਵਾਲ ਕੱਟ ਦਿੱਤੇ। ਜਦੋਂ ਤੱਕ ਕੁੜੀ ਨੂੰ ਪਤਾ ਲੱਗਾ ਕਿ ਕਿਸੇ ਨੇ ਉਸ ਦੇ ਵਾਲ ਕੱਟ ਦਿੱਤੇ ਹਨ, ਉਦੋਂ ਤੱਕ ਦੋਸ਼ੀ ਮੌਕਾ-ਏ-ਵਾਰਦਾਤ ਤੋਂ ਫਰਾਰ ਹੋ ਗਿਆ। ਇਸ ਘਟਨਾ ਨੇ ਸਾਲ 2017 ਦੀਆਂ ਖੌਫ਼ਨਾਕ ਯਾਦਾਂ ਤਾਜ਼ਾ ਕਰ ਦਿੱਤੀਆਂ ਹਨ, ਜਦੋਂ ਉੱਤਰੀ ਭਾਰਤ ਦੇ ਰਾਜਾਂ ਜਿਵੇਂ ਹਰਿਆਣਾ, ਦਿੱਲੀ ਅਤੇ ਰਾਜਸਥਾਨ 'ਚ 'ਗੁੱਤ ਕੱਟਣ’ ਦਾ ਡਰ ਫੈਲ ਗਿਆ ਸੀ। ਫਿਰ ਕਈ ਔਰਤਾਂ ਦੇ ਰਹੱਸਮਈ ਤਰੀਕੇ ਨਾਲ ਵਾਲ ਕੱਟਣ ਦੀਆਂ ਘਟਨਾਵਾਂ ਸਾਹਮਣੇ ਆਈਆਂ। ਇਸ ਤੋਂ ਬਾਅਦ ਕੁੜੀਆਂ ਬਹੁਤ ਡਰ ਗਈਆਂ ਅਤੇ ਬਾਹਰ ਜਾਣ ਤੋਂ ਪਹਿਲਾਂ ਆਪਣੇ ਸਿਰ ਢੱਕ ਲੈਂਦੀਆਂ ਸਨ। ਹੁਣ ਮੁੰਬਈ ਦੇ ਦਾਦਰ 'ਚ ਗੁੱਤ ਕੱਟਣ ਦੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ ਕੁੜੀ ਕਲਿਆਣ ਤੋਂ ਦਾਦਰ ਸਟੇਸ਼ਨ 'ਤੇ ਮਾਟੁੰਗਾ 'ਚ ਕਾਲਜ ਜਾਣ ਲਈ ਸਪੈਸ਼ਲ ਲੇਡੀਜ਼ ਲੋਕਲ ਟਰੇਨ ਰਾਹੀਂ ਉਤਰੀ ਸੀ। ਬਾਅਦ 'ਚ, ਜਦੋਂ ਉਹ ਦਾਦਰ ਪੱਛਮੀ 'ਚ ਤਰੁਣੀ ਕਾਲਜ ਵੱਲ ਜਾ ਰਹੀ ਸੀ, ਤਾਂ ਉਸ ਨੂੰ ਕੁਝ ਚੁਭਦਾ ਮਹਿਸੂਸ ਹੋਇਆ। ਕੁੜੀ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਇਕ ਵਿਅਕਤੀ ਬੈਗ ਚੁੱਕੀ ਤੇਜ਼ੀ ਤੁਰ ਰਿਹਾ ਸੀ। ਉਦੋਂ ਕੁੜੀ ਨੇ ਹੇਠਾਂ ਦੇਖਿਆ ਤਾਂ ਵਾਲਾਂ ਦਾ ਗੁੱਛਾ ਹੇਠਾਂ  ਡਿੱਗਿਆ ਹੋਇਆ ਸੀ।

ਇਹ ਵੀ ਪੜ੍ਹੋ : 11 ਜਨਵਰੀ ਤੱਕ ਵਧੀਆਂ ਸਕੂਲਾਂ ਦੀਆਂ ਛੁੱਟੀਆਂ, ਆਨਲਾਈਨ ਲੱਗਣਗੀਆਂ ਕਲਾਸਾਂ

ਜਦੋਂ ਕੁੜੀ ਨੇ ਆਪਣੇ ਵਾਲਾਂ 'ਤੇ ਹੱਥ ਫੇਰਿਆ ਤਾਂ ਦੇਖਿਆ ਕਿ ਉਸ ਦੇ ਵਾਲ ਕੱਟੇ ਹੋਏ ਸਨ। ਕੁਝ ਪਲਾਂ ਲਈ ਕੁੜੀ ਨੂੰ ਸਮਝ ਨਹੀਂ ਆਇਆ ਕਿ ਆਖ਼ਰ ਇਹ ਕੀ ਹੋ ਗਿਆ? ਉਹ ਸਦਮੇ 'ਚ ਸੀ ਪਰ ਇਸ ਦੇ ਬਾਵਜੂਦ ਕੁੜੀ ਨੇ ਆਪਣੇ ਵਾਲ ਕੱਟਣ ਵਾਲੇ ਵਿਅਕਤੀ ਦਾ ਪਿੱਛਾ ਕੀਤਾ ਪਰ ਉਹ ਵਿਅਕਤੀ ਭੀੜ 'ਚ ਕਿਤੇ ਗੁਆਚ ਗਿਆ। ਇਸ ਮਾਮਲੇ 'ਚ ਕੁੜੀ ਦੀ ਸ਼ਿਕਾਇਤ ਤੋਂ ਬਾਅਦ ਮੁੰਬਈ ਸੈਂਟਰਲ ਰੇਲਵੇ ਪੁਲਸ ਸੀਸੀਟੀਵੀ ਜ਼ਰੀਏ ਦੋਸ਼ੀ ਦੀ ਭਾਲ ਕਰ ਰਹੀ ਹੈ। ਪੁਲਸ ਵੀ ਹੈਰਾਨ ਹੈ ਕਿ ਇਸ ਵਿਅਕਤੀ ਨੇ ਕੁੜੀ ਦੀ ਗੁੱਤ ਕਿਉਂ ਕੱਟੀ? ਪੁਲਸ ਇਸ ਮਾਮਲੇ 'ਚ ਇਕ ਪਾਸੜ ਪਿਆਰ ਐਂਗਲ ਨਾਲ ਵੀ ਜਾਂਚ ਕਰ ਰਹੀ ਹੈ। ਪੁਲਸ ਦਾ ਕਹਿਣਾ ਹੈ ਕਿ ਦੋਸ਼ੀ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ : ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ 66 ਸਾਲ ਪੁਰਾਣਾ ਸੋਨੇ ਦਾ ਬਿੱਲ, 1 ਤੋਲੇ ਦੀ ਕੀਮਤ ਸੁਣ ਹੋਵੋਗੇ ਹੈਰਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News